- ਸ਼ਹਿਰ ਵਿੱਚ ਵੱਖ ਵੱਖ ਥਾਈਂ ਲਾਈਆਂ ਜਾ ਰਹੀਆਂ ਹਨ ਮੁਫ਼ਤ ਕਲਾਸਾਂ
- ਟੌਲ ਫਰੀ ਨੰਬਰ 7669400500 ਜਾਂ cmdiyogshala.punjab.gov.in ਉਤੇ ਵੀ ਲਾਗਇਨ ਕਰ ਸਕਦੇ ਹਨ ਚਾਹਵਾਨ
ਬਰਨਾਲਾ, 12 ਅਕਤੂਬਰ : ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਮੁਹਿੰਮ ਸੀ.ਐਮ. ਦੀ ਯੋਗਸ਼ਾਲਾ ਤਹਿਤ ਬਰਨਾਲਾ ਸ਼ਹਿਰ ਵਿੱਚ ਵੱਖ ਵੱਖ ਥਾਈਂ ਮੁਫ਼ਤ ਯੋਗ ਕਲਾਸਾਂ ਲਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸੀ.ਐਮ. ਦੀ ਯੋਗਸ਼ਾਲਾ ਤਹਿਤ ਪ੍ਰਮਾਣਿਤ ਯੋਗ ਇੰਸਟਰਕਟਰਾਂ ਵਲੋਂ ਸਵੇਰ ਸਮੇਂ ਵੱਖ ਵੱਖ ਵਾਰਡਾਂ ਜਿਵੇਂ ਸ਼ਕਤੀ ਨਗਰ/ਗੋਬਿੰਦ ਕਲੋਨੀ ਨੇੜੇ ਪੁਲ ਵਾਲੇ ਪਾਰਕ, ਰਾਮ ਰਾਜਾ ਐਨਕਲੇਵ, 22 ਏਕੜ, ਰਾਧਾ ਰਾਣੀ ਐਨਕਲੇਵ, ਸ਼ਿਵ ਵਾਟਿਕਾ ਪਾਰਕ, 16 ਏਕੜ, ਚਿੰਟੂ ਪਾਰਕ, ਸ਼ਹੀਦ ਭਗਤ ਸਿੰਘ ਪਾਰਕ ਵਿਖੇ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਸ਼ਾਮ ਸਮੇਂ ਵੀ ਗੋਬਿੰਦ ਕਲੋਨੀ ਨੇੜੇ ਪੁਲ ਵਾਲੇ ਪਾਰਕ, ਗਰੀਨ ਐਵੇਨਿਊ, ਇੰਦਰਲੋਕ ਐਵੇਨਿਊ, ਲੱਖੀ ਕਲੋਨੀ, ਰਾਮ ਰਾਜਾ ਐਨਕਲੇਵ, 22 ਏਕੜ ਤੇ ਸ਼ਹੀਦ ਭਗਤ ਸਿੰਘ ਪਾਰਕ ਆਦਿ ਥਾਵਾਂ 'ਤੇ ਯੋਗ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਯੋਗਸ਼ਾਲਾ ਦਾ ਪੂਰਾ ਲਾਭ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਨਾਗਰਿਕਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਧਿਆਨ ਅਤੇ ਯੋਗ ਦੇ ਮਹੱਤਵ ਨੂੰ ਉਜਾਗਰ ਕਰਨਾ ਹੈ। ਰੋਜ਼ਾਨਾ ਅਭਿਆਸ ਵਿਅਕਤੀ ਇਕਾਗਰਤਾ ਦਾ ਵਿਕਾਸ ਕਰ ਸਕਦਾ ਹੈ ਅਤੇ ਆਪਣੇ ਵਾਤਾਵਰਣ ਨਾਲ ਵੱਧ ਤੋਂ ਵੱਧ ਇਕਸੁਰਤਾ ਸਥਾਪਿਤ ਕਰਦਾ ਹੈ। ਸ਼ਹਿਰ ਵਾਸੀਆਂ ਨੂੰ ਹਰ ਰੋਜ਼ ਯੋਗ ਕਰਨ ਦਾ ਸੱਦਾ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁਫ਼ਤ ਵਿੱਚ ਯੋਗ ਸਿਖਲਾਈ ਲੈਣ ਲਈ ਟੌਲ ਫਰੀ ਨੰਬਰ 7669400500 ਜਾਂ cmdiyogshala.punjab.gov.in ਉਤੇ ਲਾਗਇਨ ਕੀਤਾ ਜਾ ਸਕਦੇ ਹਨ ਜਾਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕੀਤਾ ਜਾ ਸਕਦਾ ਹੈ।