- ਹਰਜੋਤ ਬੈਂਸ ਕੈਬਨਿਟ ਮੰਤਰੀ ਨੇ ਰੇਲਵੇ ਫਲਾਈ ਓਵਰ ਦੀ ਟੈਸਟਿੰਗ ਪ੍ਰਕਿਰਿਆ ਦਾ ਲਿਆ ਜਾਇਜ਼ਾ
- ਦੋ ਹਫਤੇ ਵਿੱਚ ਪੁੱਲ ਤੋ ਆਵਾਜਾਈ ਬਹਾਲ ਕਰਨ ਦਾ ਕੀਤਾ ਐਲਾਨ, ਨੰਗਲ ਨੂੰ ਮੁੜ ਸਿਟੀ ਬਿਊਟੀਫੁੱਲ ਬਣਾਉਣ ਲਈ ਉਪਰਾਲੇ ਜਾਰੀ, ਵਿਕਾਸ ਦੀ ਰਫਤਾਰ ਨੂੰ ਹੋਰ ਗਤੀ ਦੇਣ ਦਾ ਵਾਅਦਾ
ਨੰਗਲ 08 ਸਤੰਬਰ : ਪਿਛਲੇ ਲਗਭਗ 6 ਸਾਲ ਤੋਂ ਚੱਲ ਰਹੇ ਨੰਗਲ ਫਲਾਈ ਓਵਰ ਦੇ ਕੰਮ ਦੀ ਰਫਤਾਰ ਨੂੰ ਹੋਰ ਗਤੀ ਦੇ ਕੇ ਮੁਕੰਮਲ ਕਰਨ ਉਪਰੰਤ ਲੋਕ ਅਰਪਣ ਕਰਨ ਲਈ ਦਿੱਤੀਆਂ ਜਾ ਰਹੀਆਂ ਅੰਤਿਮ ਛੋਹਾਂ ਅਤੇ ਟੈਸਟਿੰਗ ਪ੍ਰਕਿਰਿਆਂ ਦਾ ਜਾਇਜਾ ਲੈਣ ਲਈ ਪਹੁੰਚੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਅੱਜ ਰੇਲਵੇ ਫਲਾਈ ਓਵਰ ਦੇ ਇੱਕ ਬੰਨੇ ਤੋ ਦੂਜੇ ਪਾਸੇ ਤੱਕ ਪੈਦਲ ਚੱਲ ਕੇ ਜਾਇਜਾ ਲੈਣ ਉਪਰੰਤ ਕਿਹਾ ਕਿ ਦੋ ਹਫਤਿਆਂ ਵਿੱਚ ਟੈਸਟਿੰਗ ਪ੍ਰਕਿਰਿਆ ਮੁਕੰਮਲ ਕਰਕੇ ਨੰਗਲ ਦਾ ਰੇਲਵੇ ਫਲਾਈ ਓਵਰ ਆਵਾਜਾਈ ਲਈ ਖੋਲ ਦਿੱਤਾ ਜਾਵੇਗਾ। ਜਦੋ ਕਿ ਦੋ ਮਹੀਨੇ ਵਿਚ ਦੂਜੇ ਪਾਸੇ ਦਾ ਫਲਾਈ ਓਵਰ ਵੀ ਮੁਕੰਮਲ ਹੋ ਜਾਵੇਗਾ। 2020 ਵਿਚ ਮੁਕੰਮਲ ਹੋਣ ਵਾਲੇ ਰੇਲਵੇ ਫਲਾਈ ਓਵਰ ਨੰਗਲ ਦੇ ਲਟਕੇ ਹੋਏ ਕੰਮ ਅਤੇ ਅੜਿੱਕੇ ਦੂਰ ਕਰਨ ਲਈ ਪਿਛਲੇ ਡੇਢ ਸਾਲ ਤੋਂ ਯਤਨਸ਼ੀਲ ਹਲਕਾ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਐਲਾਨ ਕੀਤਾ ਕਿ ਪਿਛਲੇ ਸਮੇਂ ਦੌਰਾਨ ਗਲਤ ਨੀਤੀਆ ਕਾਰਨ ਉਜੜਨ ਦੀ ਕਗਾਰ ਤੇ ਆਏ ਨੰਗਲ ਸ਼ਹਿਰ ਦਾ ਸਰਵਪੱਖੀ ਵਿਕਾਸ ਕਰਵਾ ਕੇ ਇਸ ਸੁੰਦਰ ਨਗਰ ਵਿੱਚ ਬਰਕਤਾ ਲਿਆਵਾਗੇ ਅਤੇ ਕੁਦਰਤੀ ਤੌਰ ਤੇ ਮਨਮੋਹਕ ਵਾਤਾਵਰਣ ਵਾਲੇ ਇਸ ਸਹਿਰ ਨੂੰ ਮੁੜ ਸਿਟੀ ਬਿਊਟੀ ਫੁੱਲ ਬਣਾਵਾਗੇ, ਜਿੱਥੋ ਦੇ ਲੋਕਾਂ, ਨਿਵਾਸੀਆਂ ਦੇ ਵਪਾਰ ਕਾਰੋਬਾਰ ਨੂੰ ਪ੍ਰਫੁੱਲਿਤ ਕਰਨ ਲਈ ਇੱਥੇ ਟੂਰਿਜਮ ਨੂੰ ਵਧਾਵਾ ਦਿੱਤਾ ਜਾਵੇਗਾ। ਹਰਜੋਤ ਸਿੰਘ ਬੈਸ ਕੈਬਨਿਟ ਮੰਤਰੀ ਸਕੂਲ ਸਿੱਖਿਅ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਉਚੇਰੀ ਸਿੱਖਿਆ ਪੰਜਾਬ ਅੱਜ ਆਪਣੇ ਹਲਕੇ ਦੇ ਨੰਗਲ ਸ਼ਹਿਰ ਵਿੱਚ ਬਣ ਰਹੇ ਰੇਲਵੇ ਫਲਾਈ ਓਵਰ ਦੀ ਟੈਸਟਿੰਗ ਪ੍ਰਕਿਰਿਆ ਦਾ ਜਾਇਜਾ ਲੈਣ ਲਈ ਵਿਸੇਸ ਤੌਰ ਤੇ ਇੱਥੇ ਪਹੁੰਚੇ ਸਨ, ਉਨ੍ਹਾਂ ਨੇ ਕਿਹਾ ਕਿ ਟਰੱਕਾ, ਟਿੱਪਰਾ ਤੇ ਹੋਰ ਭਾਰੀ ਵਾਹਨਾਂ ਨਾਲ ਫਲਾਈ ਓਵਰ ਦੀ ਟੈਸਟਿੰਗ ਕੀਤੀ ਜਾ ਰਹੀ ਹੈ, ਅੱਜ ਇਸ ਪੁੱਲ ਦਾ ਜਾਇਜਾ ਲਿਆ ਗਿਆ ਹੈ, 12,13 ਦਿਨ ਵਿਚ ਟੈਸਟਿੰਗ ਮੁਕੰਮਲ ਹੋ ਜਾਵੇਗੀ, ਜਿਸ ਉਪਰੰਤ ਇਹ ਪੁੱਲ ਆਵਜਾਈ ਲਈ ਖੋਲ ਦਿੱਤਾ ਜਾਵੇਗਾ, ਜਿਸ ਦੇ ਲਈ ਵੱਖ ਵੱਖ ਵਿਭਾਗਾ ਵੱਲੋ ਜਾਇਜਾ ਲਿਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ 18 ਮਹੀਨੇ ਦੌਰਾਨ ਕਈ ਉੱਚ ਪੱਧਰੀ ਬੈਠਕਾਂ ਕੀਤੀਆਂ ਗਈਆਂ, ਰੇਲਵੇ ਮੰਤਰਾਲੇ ਨਾਲ ਤਾਲਮੇਲ ਕੀਤਾ ਗਿਆ, ਬਹੁਤ ਸਾਰੇ ਅੜਿੱਕੇ ਦੂਰ ਕਰਵਾਏ ਗਏ, ਅੱਧੀ ਰਾਤ ਤੱਕ ਸਾਡੀ ਟੀਮ ਨੇ ਇੱਥੇ ਪੁੱਲ ਦੇ ਨਿਰਮਾਣ ਕਾਰਜ਼ ਅਤੇ ਲੈਂਟਰ ਦਾ ਕੰਮ ਦੇਖਿਆ ਅਤੇ ਅੱਜ ਇਹ ਪੁੱਲ ਤਿਆਰ ਹੋ ਗਿਆ ਹੈ। ਪੁੱਲ ਦੇ ਦੂਜੇ ਪਾਸੇ ਪਿੱਲਰ ਬਾਹਰ ਆ ਗਏ ਹਨ, ਅਤੇ ਉਹ ਪੁੱਲ ਦਾ ਦੂਜਾ ਪਾਸਾ ਵੀ ਦੋ ਮਹੀਨੇ ਵਿਚ ਤਿਆਰ ਹੋ ਜਾਵੇਗਾ। ਹਿਮਾਚਲ ਪ੍ਰਦੇਸ਼ ਤੋ ਪੰਜਾਬ ਆਉਣ ਜਾਣ ਵਾਲੇ ਲੋਕਾਂ ਲਈ ਇਹ ਪੁੱਲ ਵੱਡੀ ਰਾਹਤ ਲੈ ਕੇ ਆਵੇਗਾ, ਸੈਰ ਸਪਾਟਾ ਸੰਨਤ ਵੀ ਹੋਰ ਪ੍ਰਫੁੱਲਿਤ ਹੋਵੇਗੀ, ਪੁੱਲ ਦੇ ਬਨਣ ਨਾਲ ਇਲਾਕੇ ਦੇ ਲੋਕਾਂ ਦੀ ਲਟਕੀ ਹੋਈ ਚਿਰਕਾਲੀ ਮੰਗ ਪੂਰੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਪੁੱਲ 2020 ਵਿਚ ਮੁਕੰਮਲ ਹੋਣਾ ਸੀ, ਜੋ ਲਾਪਰਵਾਹੀ ਤੇ ਅਣਗਹਿਲੀ ਕਾਰਨ ਬਹੁਤ ਦੇਰੀ ਨਾਲ ਮੁਕੰਮਲ ਹੋ ਰਿਹਾ ਹੈ। ਜੇਕਰ ਪਿਛਲਾ ਡੇਢ ਸਾਲ ਲਗਾਤਾਰ ਕੇਂਦਰ ਅਤੇ ਪੰਜਾਬ ਦੇ ਵੱਖ ਵੱਖ ਵਿਭਾਗਾ ਦਾ ਤਾਲਮੇਲ ਨਾ ਕਰਵਾਇਆ ਜਾਦਾ ਤਾ ਇਹ ਅੜਿੱਕੇ ਦੂਰ ਕਰਨ ਵਿਚ ਹੋਰ ਸਮਾ ਲੱਗ ਸਕਦਾ ਸੀ, ਜਿਸ ਨਾਲ ਇਸ ਇਲਾਕੇ ਦੇ ਵਿਕਾਸ ਵਿੱਚ ਹੋਰ ਅੜਿੱਕੇ ਪੈਦਾ ਹੋਣੇ ਸਨ, ਪ੍ਰੰਤੂ ਅਸੀ ਸੰਜੀਦਗੀ ਨਾਲ ਕੰਮ ਕੀਤਾ ਅਤੇ ਨਤੀਜਾ ਸਭ ਦੇ ਸਾਹਮਣੇ ਹੈ। ਇਲਾਕੇ ਦੇ ਵਿਕਾਸ ਦਾ ਜ਼ਿਕਰ ਕਰਦਿਆ ਕੈਬਨਿਟ ਮੰਤਰੀ ਨੇ ਕਿਹਾ ਕਿ ਪਿਛਲੇ ਦਿਨੀ ਹੋਈਆਂ ਭਾਰੀ ਬਰਸਾਤਾ ਅਤੇ ਹੜ੍ਹਾਂ ਵਰਗੇ ਹਾਲਾਤ ਕਾਰਨ ਬਹੁਤ ਸਾਰੀਆਂ ਸੜਕਾਂ ਟੁੱਟ ਗਈਆਂ ਹਨ, ਜ਼ਿਨ੍ਹਾਂ ਦਾ ਨਵੀਨੀਕਰਨ ਅਤੇ ਮੁਰੰਮਤ ਜਲਦੀ ਸੁਰੂ ਹੋ ਜਾਵੇਗੀ। ਨੰਗਲ ਦੇ ਵਿਕਾਸ ਬਾਰੇ ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿੱਚ ਪ੍ਰਗਤੀ ਦੀਆਂ ਬਹੁਤ ਸੰਭਾਵਨਾਵਾ ਹਨ, ਇਸ ਲੲ. ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇਸ ਇਲਾਕੇ ਵਿਚ ਅਜਿਹੇ ਪ੍ਰੋਜੈਕਟ ਲਿਆਉਣ ਦੀ ਤਜਵੀਜ ਹੈ, ਜੋ ਪ੍ਰਾਈਵੇਟ ਕੰਪਨੀਆਂ ਵੱਲੋਂ ਖੋਲੇ ਜਾ ਸਕਦੇ ਹਨ, ਜਿਸ ਨਾਲ ਸਰਕਾਰ ਦਾ ਮਾਲੀਆ ਵੀ ਵਧੇਗਾ। ਇਸ ਮੌਕੇ ਤਹਿਸੀਲਦਾਰ ਸੰਦੀਪ ਕੁਮਾਰ, ਕਾਰਜ ਸਾਧਕ ਅਫਸਰ ਅਸ਼ੋਕ ਪਥਰੀਆਂ, ਡਾ.ਸੰਜੀਵ ਗੌਤਮ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਕਮਿੱਕਰ ਸਿੰਘ ਡਾਢੀ, ਰੋਹਿਤ ਕਾਲੀਆ ਟਰੱਕ ਯੂਨੀਅਨ ਪ੍ਰਧਾਨ, ਜਸਪਾਲ ਸਿੰਘ ਢਾਹੇ, ਹਰਦੀਪ ਬਰਾਰੀ, ਨਿਸ਼ਾਤ ਗੁਪਤਾ, ਐਕਸੀਅਨ ਨੈਸ਼ਨਲ ਹਾਈਵੇ ਮਨਦੀਪ ਸਿੰਘ, ਜੱਸੀ, ਕਾਕੂ, ਮੋਹਿਤ, ਦਲਜੀਤ ਸਿੰਘ ਕਾਕਾ ਨਾਨਗਰਾ ਆਦਿ ਹਾਜ਼ਰ ਸਨ।