ਫਾਜ਼ਿਲਕਾ 6 ਜੂਨ : ਅਕਸ ਰੰਗਮੰਚ ਸਮਰਾਲਾ ਦੀ ਪੇਸ਼ਕਸ਼ ਇੱਕ ਪਾਤਰੀ ਨਾਟਕ 'ਰਾਹਾਂ ਚ ਅੰਗਿਆਰ ਬੜੇ ਸੀ' ਦਾ ਫਾਜ਼ਿਲਕਾ ਵਿਖੇ ਸਫ਼ਲ ਮੰਚਨ ਕੀਤਾ ਗਿਆ। ਇਹ ਨਾਟਕ ਜਜ਼ਬਾ ਆਰਟਸ ਫਾਜ਼ਿਲਕਾ ਵੱਲੋਂ ਪੰਜਾਬੀ ਦੀ ਸਮਰੱਥ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਦੇ ਜੀਵਨ ਤੇ ਅਧਾਰਿਤ ਸੀ ਅਤੇ ਇਸ ਨਾਟਕ ਦੇ ਲੇਖਕ ਅਤੇ ਨਿਰਦੇਸ਼ਕ ਰਾਜਵਿੰਦਰ ਸਮਰਾਲਾ ਤੇ ਅਦਾਕਾਰਾ ਨੂਰ ਕਮਲ ਸਨ । ਇਸ ਦੌਰਾਨ ਭਾਸ਼ਾ ਵਿਭਾਗ ਫਾਜ਼ਿਲਕਾ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ । ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਵਨੀਤ ਕੌਰ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜ਼ਿਲ੍ਹਾ ਪੁਲਿਸ ਮੁਖੀ ਅਵਨੀਤ ਕੌਰ ਸਿੱਧੂ ਨੇ ਕਿਹਾ ਕਿ ਇਹੋ ਜਿਹੇ ਨਾਟਕਾਂ ਤੇ ਗਤੀਵਿਧੀਆਂ ਨਾਲ ਦਰਸ਼ਕਾਂ ਦੀ ਮਾਨਸਿਕਤਾ ਵਿੱਚ ਨਿਖਾਰ ਆਉਂਦਾ ਹੈ ਤੇ ਕਾਫੀ ਕੁੱਝ ਸਿੱਖਣ ਨੂੰ ਵੀ ਮਿਲਦਾ ਹੈ। ਜਜ਼ਬਾ ਆਰਟਸ ਦੇ ਸਰਪ੍ਰਸਤ ਡੀ.ਐਸ.ਪੀ ਰਾਜ ਕੁਮਾਰ ਸਾਮਾ ਨੇ ਸਾਰੇ ਮਹਿਮਾਨਾਂ ਅਤੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹੋ ਜਿਹੇ ਨਾਟਕਾਂ ਦੀ ਪੇਸਕਾਰੀ ਕਰਨ ਦਾ ਮਕਸਦ ਲੋਕਾਂ ਦੀ ਮਾਨਸਿਕਤਾ ਅਤੇ ਜੀਵਨ ਪੱਧਰ ਵਿੱਚ ਸੁਧਾਰ ਲਿਆਉਣਾ ਹੈ। ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਭੁਪਿੰਦਰ ਉਤਰੇਜਾ, ਜ਼ਿਲ੍ਹਾ ਪ੍ਰਧਾਨ ਅਗਰਵਾਲ ਸਭਾ ਸ਼੍ਰੀ ਨਰੇਸ਼ ਮਿੱਤਲ , ਚੇਅਰਮੈਨ ਗੁਰੂ ਹਰਕਿਸ਼ਨ ਆਈ.ਟੀ.ਆਈ ਸ਼੍ਰੀ ਰਾਕੇਸ਼ ਭੂਸਰੀ, ਪ੍ਰਧਾਨ ਖੱਤਰੀ ਸਭਾ ਸ਼੍ਰੀ ਸੁਰਿਦਰ ਮੂਲੜੀ, ਜਜ਼ਬਾ ਆਰਟਸ ਦੇ ਪ੍ਰਧਾਨ ਸੰਜੀਵ ਕੁਮਾਰ ਮਾਰਸ਼ਲ , ਰਾਜ ਕੁਮਾਰ ਖੁੰਗਰ, ਸੁਨੀਲ ਕੁਮਾਰ, ਗੌਤਮ ਵਰਮਾ, ਪਰਮਜੀਤ ਸਿੰਘ ਵੈਰੜ, ਸੁਰਿੰਦਰ ਕੰਬੋਜ, ਪਰਮਿੰਦਰ ਰੰਧਾਵਾ, ਵਿਮਲ ਮਿੱਢਾ ਤੇ ਆਸ਼ੀਸ਼ ਕੁਮਾਰ ਆਸ਼ੂ ਤੋਂ ਇਲਾਵਾ ਕਰੇਟਿਵ ਆਰਟਸ , ਨਟਰੰਗ ਅਬੋਹਰ ਅਤੇ ਜਜ਼ਬਾ ਟੀਮ ਦੇ ਮੈਂਬਰ ਹਾਜ਼ਰ ਸਨ।