ਅੰਮ੍ਰਿਤਸਰ, 6 ਜੂਨ : ਹਰਿਮੰਦਰ ਸਾਹਿਬ ‘ਤੇ ਹੋਏ ਹਮਲੇ ਨੂੰ ਲੈ ਕੇ ਪੰਜਾਬ ‘ਚ ਸਾਕਾ ਨੀਲਾ ਤਾਰਾ ਦੀ 40ਵੀਂ ਬਰਸੀ ਮਨਾਈ ਜਾ ਰਹੀ ਹੈ। ਇਸ ਦੇ ਲਈ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਸਿੱਖ ਭਾਈਚਾਰੇ ਦੀ ਵੱਡੀ ਭੀੜ ਇਕੱਠੀ ਹੋਈ ਹੈ। ਇਸ ਦੌਰਾਨ ਲੋਕਾਂ ਨੇ ਹੱਥਾਂ ਵਿੱਚ ਤਲਵਾਰਾਂ ਫੜ ਕੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ। ਇੱਥੇ ਪੁੱਜੀ ਭੀੜ ਨੇ ਸਾਕਾ ਨੀਲਾ ਤਾਰਾ ਵਿੱਚ ਸ਼ਹੀਦ ਹੋਏ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪੋਸਟਰ ਫੜੇ ਹੋਏ ਹਨਨ ਅਤੇ ਉਨ੍ਹਾਂ ਦੇ ਸਮਰਥਨ ਵਿੱਚ ਨਾਅਰੇਬਾਜ਼ੀ ਕੀਤੀ। ਜ਼ਿਕਰਯੋਗ ਹੈ ਕਿ ਪੰਜਾਬ ‘ਚ 2 ਦਿਨ ਪਹਿਲਾਂ ਐਲਾਨੇ ਗਏ ਲੋਕ ਸਭਾ ਚੋਣ ਨਤੀਜਿਆਂ ‘ਚ 2 ਖਾਲਿਸਤਾਨ ਸਮਰਥਕਾਂ ਨੇ ਰਿਕਾਰਡ ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਇਨ੍ਹਾਂ ਵਿੱਚ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸੁਰੱਖਿਆ ਗਾਰਡ ਬੇਅੰਤ ਸਿੰਘ ਦਾ ਪੁੱਤਰ ਸਰਬਜੀਤ ਸਿੰਘ ਖਾਲਸਾ ਸ਼ਾਮਲ ਹੈ, ਜਿਸ ਨੇ ਸਾਕਾ ਨੀਲਾ ਤਾਰਾ ਦੇ ਵਿਰੋਧ ਵਿੱਚ ਉਸ ਦੀ ਹੱਤਿਆ ਕਰ ਦਿੱਤੀ ਸੀ। ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਪੁਲਿਸ ਤੋਂ ਇਲਾਵਾ ਕੇਂਦਰੀ ਏਜੰਸੀਆਂ ਵੀ ਚੌਕਸ ਹਨ। ਹਰਿਮੰਦਰ ਸਾਹਿਬ ਦੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਅੰਮ੍ਰਿਤਸਰ ਤੋਂ ਇਲਾਵਾ ਬਠਿੰਡਾ ਦੇ ਤਲਵੰਡੀ ਸਾਬੋ ‘ਚ ਵੀ ਸੁਰੱਖਿਆ ਏਜੰਸੀਆਂ ਅਲਰਟ ‘ਤੇ ਹਨ। ਇਸ ਮੌਕੇ ਸਰਬੱਤ ਖ਼ਾਲਸਾ ਦੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਦਾ ਜਿਹੜਾ ਦਿਨ ਅੱਜ ਦਾ ਦਿਨ ਸਾਨੂੰ ਉਨ੍ਹਾਂ ਚਿਰ ਮਹਿਸੂਸ ਹੁੰਦਾ ਰਹੂਗਾ ਸਰਕਾਰ ਵੱਲੋਂ ਕੀਤੇ ਜ਼ੁਲਮ ਦਾ ਅਹਿਸਾਸ ਹੁੰਦਾ ਰਹੂਗਾ ਜਿੰਨਾ ਚਿਰ ਜ਼ਿਆਦਾ ਇਸ ਦੇਸ਼ ਦਾ ਜਿਹੜੀ ਸਰਕਾਰ ਉਹ ਇਸ ਗ਼ਲਤੀ ਨੂੰ ਪਾਰਲੀਮੈਂਟ ਦੇ ਵਿੱਚ ਬਹੁਮਤ ਦੇ ਨਾਲ ਪ੍ਰਵਾਨ ਕਰੇ। ਦੂਸਰੀ ਗੱਲ ਇਹ ਹੈ ਕਿ ਸਿੱਖ ਕੌਮ ਤੇ ਖ਼ਾਲਸਾ ਪੰਥ ਕਦੇ ਵੀ ਖਤਮ ਨਹੀਂ ਹੋਇਆ ਤੇ ਨਾ ਇਹ ਹੋ ਸਕਦਾ। ਇਸ ਮੌਕੇ ਬੀਬੀ ਖਾਲੜਾ ਨੇ ਕਿਹਾ ਕਿ ਪਾਰਲੀਮੈਂਟ ਇੱਕ ਸੁਪਨਾ ਸੀ ਕਿ ਕੋਈ ਪੰਜਾਬ ਨੂੰ ਸੇਧ ਦੇਣ ਵਾਲਾ ਅੱਗੇ ਆਵੇ ਤੇ ਮੈਨੂੰ ਲੱਗਿਆ ਕਿ ਭਾਈ ਅੰਮ੍ਰਿਤਪਾਲ ਇੱਕ ਸਹੀ ਸੇਧ ਸਿੱਖ ਪੰਥ ਨੂੰ ਦੇ ਸਕਦੇ ਹੈ। ਇਸ ਮੌਕੇ ਫਰੀਦਕੋਟ ਤੋਂ ਸੰਸਦ ਬਣੇ ਸਰਬਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਮਹਾਰਾਜ ਦਾ ਸ਼ੁਕਰੀਆ ਕਰਨ ਆਇਆ। ਤਖ਼ਤ ਸਾਹਿਬ ਤੇ ਇੱਕ ਅਪੀਲ ਕਰਨੀ ਚਾਹੂੰਗਾ ਜਿਹੜਾ ਮੇਰੇ ਮਨ ਦੇ ਵਿੱਚ ਸਭ ਤੋਂ ਪਹਿਲਾਂ ਤੋਂ ਸੀ ਕਿ ਜਿੰਨੇ ਵੀ ਮੁੰਡੇ ਕੇਸਧਾਰੀ ਕਤਲ ਕਰਾਉਦੇ ਆ ਬਈ ਉਹ ਕੇਸਧਾਰੀ ਕਤਲ ਨਾ ਕਰਾਉਣ ਤੇ ਦਮਾਲੇ ਤੇ ਦਸਤਾਰਾਂ ਬੰਨਣ ਤੇ ਗੁਰੂ ਦੇ ਲੜ ਲੱਗਣ। ਅਸੀਂ ਮਹਾਰਾਜ ਦਾ ਸ਼ੁਕਰੀਆ ਕਰਨ ਆਏ ਹਾਂ ਤੇ ਮਹਾਰਾਜ ਤੋਂ ਆਸ਼ੀਰਵਾਦ ਲੈਣ ਆਏ ਆਂ ਕਿ ਅਸੀਂ ਕੌਮ ਨੂੰ ਸੇਧ ਦੇ ਸਕੇ। ਜਿਹੜੇ ਆਪਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ ਉਸ ਤੇ ਕਾਨੂੰਨ ਬਣਨਾ ਚਾਹੀਦਾ, 302 ਦਾ ਪਰਚਾ ਹੋਣਾ ਚਾਹੀਦਾ।