ਕਾਦੀਆਂ, 30 ਅਕਤੂਬਰ : ਕਰੋਇਡੋਨ (ਲੰਡਨ) ਵਿੱਚ 19 ਸਾਲਾ ਪੰਜਾਬੀ ਲੜਕੀ ਦਾ ਚਾਕੂ ਨਾਲ ਕਈ ਵਾਰ ਕਰਕੇ ਕਤਲ ਕਰ ਦਿੱਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਮਹਿਕ ਸ਼ਰਮਾਂ ਪੁੱਤਰੀ ਤਰਲੋਕ ਚੰਦ ਵਾਸੀ ਪਿੰਡ ਜੋਗੀ ਚੀਮਾ (ਗੁਰਦਾਸਪੁਰ) ਵਜੋਂ ਹੋਈ ਹੈ। ਜਿਸ ਕਾਰਨ ਉਸਦੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੈ। ਇਸ ਸਬੰਧੀ ਮ੍ਰਿਤਕਾ ਮਹਿਕ ਸ਼ਰਮਾਂ ਦੀ ਮਾਂ ਮਧੂ ਬਾਲਾ ਪਤਨੀ ਸਵ. ਤਰਲੋਕ ਚੰਦ ਨੇ ਦੱਸਿਆ ਕਿ ਉਸਦੀ ਧੀ ਮਹਿਕ ਸ਼ਰਮਾਂ ਦਾ ਪਿਛਲੇ ਸਾਲ 24 ਜੂਨ 2022 ਨੂੰ ਵਿਆਹ ਸਾਹਿਲ ਸ਼ਰਮਾਂ ਪੁੱਤਰ ਲਲਿਲਤ ਕੁਮਾਰ ਵਾਸੀ ਨਿਊ ਸੰਤ ਨਗਰ ਗੁਰਦਾਸਪੁਰ ਨਾਲ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਸਦੀ ਧੀ ਨੇ ਬਾਰਵੀਂ ਕੀਤੀ ਤੇ ਉਸਤੋਂ ਬਾਅਦ ਪੜ੍ਹਾਈ ਕਰਨ ਲਈ 20 ਨਵੰਬਰ 2022 ਨੂੰ ਲੰਡਨ ਚਲੀ ਗਈ। ਇਸ ਤੋਂ ਬਾਅਦ ਉਨ੍ਹਾਂ ਦਾ ਜੁਆਈ ਤੇ ਧੀ ਦਾ ਪਤੀ ਸਾਹਿਲ ਸ਼ਰਮਾਂ ਵੀ ਸਪਾਉਸ ਵੀਜਾ ਲੱਗਣ ਤੋਂ ਬਾਅਦ ਉਸਦੀ ਧੀ ਕੋਲ ਚਲਾ ਗਿਆ। ਮ੍ਰਿਤਕਾਂ ਦੀ ਮਾਂ ਨੇ ਦੱਸਿਆ ਕਿ ਉਸਦੀ ਧੀ ਮਹਿਕ ਨੇ ਆਪਣਾ ਵੀਜਾ ਸਟੱਡੀ ਤੋਂ ਸਕਿਲਡ ਵਰਕਰ ਵਰਕ ਪਰਮਿਟ ਵਿੱਚ ਤਬਦੀਲ ਕਰਵਾ ਲਿਆ ਅਤੇ ਇਸ ਸਮੇਂ ਫੈਬਲੁਸ ਹੋਮ ਕੇਅਰ ਲਿਮਟਿਡ ਵਿੱਚ ਕੇਅਰ ਟੇਕਰ ਵਿੱਚ ਨੌਕਰੀ ਕਰ ਰਹੀ ਸੀ। ਉਨ੍ਹਾਂ ਦੱਸਿਆ ਕਿ ਜਦੋਂ ਸ਼ਾਹਿਲ ਲੰਡਨ ਗਿਆ, ਤਾਂ ਉਸਤੋਂਂ ਬਾਅਦ ਉਸਦੀ ਧੀ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰਦਿੱਤਾ।ਮਾਂ ਮਧੂ ਬਾਲਾ ਨੇ ਦੱਸਿਆ ਕਿ ਸਾਹਿਲ ਸ਼ੱਕੀ ਕਿਸਮ ਦਾ ਵਿਅਕਤੀ ਸੀ ਤੇ ਉਸ ਦੀ ਧੀ ਨੂੰ ਧਮਕੀਆਂ ਦਿੰਦਾ ਸੀ ਤੇ ਕਤਲ ਕਰ ਦੇਣ ਬਾਰੇ ਵੀ ਬੋਲਦਾ ਸੀ। ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਦਾ ਉਸਦੀ ਧੀ ਨਾ ਕੋਈ ਸੰਪਰਕ ਨਹੀਂ ਹੋਇਆ ਤੇ ਬਾਅਦ ਵਿੱਚ ਲੰਡਨ ਤੋਂ ਫੋਨ ਆਇਆ ਕਿ ਉਸਦੀ ਬੇਟੀ ਦਾ ਚਾਕੁ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮਿਰਤਕਾ ਦੀ ਮਾਂ ਨੇ ਆਪਣੇ ਜੁਆਈ ਤੇ ਲਗਾਏ ਧੀ ਦਾ ਕਤਲ ਕਰਨ ਦੇ ਦੋਸ਼। ਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ ਲੰਡਨ ਪੁਲਿਸ ਨੇ ਇੱਕ 23 ਸਾਲਾ ਨੌਜਵਾਨ ਨੂੰ ਵੀ ਕਾਬੂ ਕੀਤਾ ਹੈ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਉਸਦੀ ਧੀ ਦੀ ਦੇਹ ਨੂੰ ਭਾਰਤ ਲਿਆਉਣ ਲਈ ਉਸਦੀ ਮੱਦਦ ਕੀਤੀ ਜਾਵੇ।