ਅੰਮ੍ਰਿਤਸਰ, 8 ਜੂਨ : ਅੰਮ੍ਰਿਤਸਰ ਦੇ ਥਾਣਾ ਕੋਤਵਾਲੀ ਅਧੀਨ ਇਲਾਕੇ ਦੇ ਵਿੱਚ ਮਨੀ ਐਕਸਚੇਂਜਰ ਦੀ ਦੁਕਾਨ ਦੇ ਉੱਪਰ ਵੱਡੀ ਲੁੱਟ ਦੀ ਵਾਰਦਾਤ ਸਾਹਮਣੇ ਆਈ ਸੀ। ਅਤੇ ਉਸ ਦੇ ਵਿੱਚ 30 ਲੱਖ ਰੁਪਏ ਦੀ ਲੁੱਟ ਦੁਕਾਨ ਦੇ ਉੱਪਰ ਹੋਈ ਸੀ ਜਿਸ ਤੋਂ ਬਾਅਦ ਮਨੀ ਐਕਸਚੇਂਜਰ ਦੀ ਦੁਕਾਨ ਤੇ ਹੋਈ 30 ਲੱਖ ਦੀ ਲੁੱਟ ਦੇ ਸੰਬੰਧੀ ਥਾਣਾ ਈ ਡਵੀਜਨ ਵਿੱਚ ਮਾਮਲਾ ਦਰਜ ਕੀਤਾ ਗਿਆ ਪੁਲਿਸ ਟੀਮ ਵੱਲੋਂ ਮੁਕਦਮਾ ਦੀ ਤਫਤੀਸ਼ ਹਰ ਪਹਿਲੂ ਤੋਂ ਕਰਨ ਤੇ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ 24 ਘੰਟੇ ਅੰਦਰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਫੜੇ ਗਏ ਵਿਅਕਤੀਆਂ ਦੀ ਪਹਿਚਾਣੇ ਸਿਵਮ ਕੁਮਾਰ, ਦੀਪਕ ਮਹਿਰਾ ਉਰਫ ਗੋਰੂ ਅਤੇ ਵਿਸ਼ੁ ਵਜੋਂ ਹੋਈ ਹੈ ਤੇ ਇਹਨਾਂ ਪਾਸੋ 29 ਲੱਖ 50 ਹਜਾਰ ਰੂਪਏ ਨਗਦ ਅਤੇ 01 ਮੋਟਰਸਾਈਕਲ ਪਲਸਰ ਬ੍ਰਾਮਦ ਕੀਤਾ ਗਿਆ ਹੈ, ਜੋ ਕਿ ਇਹਨਾਂ ਨੇ ਖੋਹ ਕੀਤੇ ਪੈਸਿਆ ਵਿਚੋ ਹੀ ਖ੍ਰੀਦ ਕੀਤਾ ਸੀ। ਜਾਂਚ ਦੌਰਾਨ ਇਹ ਗੱਲ ਸਾਹਮਣੇ ਇਹ ਹੈ ਕਿ ਦੁਕਾਨਦਾਰ ਕੁਲਵੰਤ ਸਿੰਘ ਦੀ ਦੁਕਾਨ ਤੇ ਪਿਛਲੇ ਅੱਠ ਸਾਲਾਂ ਤੋਂ ਕੰਮ ਕਰਦਾ ਲੜਕਾ ਦੀਪਕ ਮਹਿਰਾ ਉਰਫ ਗੋਰੂ ਹੀ ਇਸ ਵਾਰਦਾਤ ਦਾ ਮਾਸਟਰ ਮਾਇੰਡ ਹੈ ਤੇ ਦੁਕਾਨ ਤੇ ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਯੋਜਨਾ ਪਿਛਲੇ 1.5 ਮਹੀਨੇ ਤੋਂ ਚੱਲ ਰਹੀ ਸੀ ਅਤੇ 6 ਜੂਨ ਨੂੰ ਅਰੋਪੀਆਂ ਨੂੰ ਮੌਕਾ ਮਿਲਿਆ, ਕਿਉਂਕਿ ਉਸ ਦਿਨ 04 ਵਿਚੋਂ 03 ਕਰਮਚਾਰੀ ਦੁਕਾਨ 'ਤੇ ਨਹੀਂ ਆਏ ਸਨ ਅਤੇ ਸਿਰਫ ਆਰੋਪੀ ਦੀਪਕ ਹੀ ਦੁਕਾਨ 'ਤੇ ਆਇਆ ਸੀ। ਦੀਪਕ ਨੇ ਸ਼ਿਵਮ ਅਤੇ ਵਿਸ਼ੂ ਨੂੰ ਉਸ, ਦਿਨ ਨਕਦੀ ਦੀ ਭਾਰੀ ਆਮਦ ਬਾਰੇ ਜਾਣਕਾਰੀ ਵੀ ਦਿੱਤੀ ਅਤੇ ਅਰੋਪੀਆਂ ਨੇ ਸੀਸੀਟੀਵੀ ਦੀ ਟਰੇਸਿੰਗ ਤੋਂ ਬਚਣ ਲਈ, ਸਨੈਚਰਾਂ ਨੇ ਆਪਣਾ ਮੋਟਰਸਾਈਕਲ ਛੱਡ ਦਿੱਤਾ ਅਤੇ ਇੱਕ ਨਵਾਂ ਮੋਟਸਾਈਕਲ ਖਰੀਦਿਆ, ਅਤੇ ਇਹ ਪੰਜਾਬ ਤੋਂ ਬਾਹਰ ਜਾਣ ਦੀ ਯੋਜਨਾ ਬਣਾ ਰਹੇ ਸਨ। ਜਿਨਾਂ ਨੂੰ ਕਿ ਪੁਲਸ ਨੇ ਕਾਬੂ ਕਾਰ ਲਿਆ ਹੈ ਤੇ ਗ੍ਰਿਫਤਾਰ ਅਰੋਪੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿਛ ਕੀਤੀ ਜਾਵੇਗੀ।