- ਬਿਜਲੀ ਸਪਲਾਈ ਸਬੰਧੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਅੰਮ੍ਰਿਤਸਰ, 9 ਨਵੰਬਰ 2024 : ਬਿਜਲੀ ਮੰਤਰੀ ਸ੍ਰ: ਹਰਭਜਨ ਸਿੰਘ ਈ.ਟੀ.ਓ. ਵੱਲੋਂ ਪੀ.ਐਸ.ਸੀ.ਸੀ.ਐਲ. ਵਿਭਾਗ ਦੇ ਅੰਮ੍ਰਿਤਸਰ ਸ਼ਹਿਰ ਅਤੇ ਦਿਹਾਤੀ ਏਰੀਏ ਦੇ ਉੱਪ ਮੁੱਖ ਇੰਜੀਨੀਅਰ ਅਤੇ ਐਕਸੀਅਨਜ਼ ਨਾਲ ਕੀਤੀ ਮੀਟਿੰਗ ਵਿੱਚ ਖਪਤਕਾਰਾਂ ਨੂੰ ਸੁਚਾਰੂ ਅਤੇ ਨਿਰਵਿਘਨ ਸਪਲਾਈ ਦੇਣੀ ਯਕੀਨੀ ਬਨਾਉਣ ਦੀ ਹਦਾਇਤ ਕੀਤੀ। ਬਿਜਲੀ ਮੰਤਰੀ ਸ੍ਰ: ਹਰਭਜਨ ਸਿੰਘ ਈ.ਟੀ.ਓ. ਵੱਲੋਂ ਅੰਮ੍ਰਿਤਸਰ ਸ਼ਹਿਰ ਅਤੇ ਦਿਹਾਤੀ ਏਰੀਏ ਦੇ ਲਈ ਜਰੂਰੀ ਪਾਵਰ ਟਰਾਂਸਫਾਰਮਰਾਂ ਦੀ ਲਿਸਟ (66 ਕੇ.ਵੀ. ਸ/ਸ ਇਸਲਾਮਾਬਾਦ, 66 ਕੇ.ਵੀ. ਸ/ਸ ਸੁਲਤਾਨਵਿੰਡ, 66 ਕੇ.ਵੀ. ਸ/ਸ ਨਾਗ ਕਲਾਂ, 66 ਕੇ.ਵੀ. ਸ/ਸ ਬੱਗਾ ਕਲਾਂ, 132 ਕੇ.ਵੀ. ਸ/ਸ ਪਾਵਰ ਕਾਲੋਨੀ, 132 ਕੇ.ਵੀ. ਸ/ਸ ਵੇਰਕਾ) ਲਈ ਗਈ ਅਤੇ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਲਗਾਉੱਣ ਦੇ ਲਈ ਪਟਿਆਲਾ ਦਫਤਰਾਂ ਦੇ ਸਬੰਧਤ ਅਧਿਕਾਰੀਆ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ । ਇਸਤੋਂ ਇਲਾਵਾ ਉਹਨਾਂ ਵੱਲੋਂ ਡਿਸਟ੍ਰਬਿਊਸਨ ਟਰਾਂਸਫਾਰਮਰਾਂ/ ਕੇਬਲਾਂ/ ਕੰਡਕਟਰ ਆਦਿ ਹੋਰ ਮੀਟੀਰੀਅਲ ਲਈ ਵੀ ਸਬੰਧਤ ਦਫਤਰਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਅਤੇ ਸਬੰਧਤ ਐਕਸੀਅਨਜ਼ ਨੂੰ ਹਦਾਇਤ ਕੀਤੀ ਗਈ ਕਿ ਪੰਜਾਬ ਸਰਕਾਰ ਦੇ ਮਿਸ਼ਨ ਤਹਿਤ ਪੀ.ਐਸ.ਪੀ.ਸੀ.ਐਲ. ਦੇ ਖਪਤਕਾਰਾਂ ਨੂੰ ਸੁਚਾਰੂ ਅਤੇ ਨਿਰਵਿਘਨ ਸਪਲਾਈ ਦੇਣ ਲਈ ਕੋਈ ਵੀ ਕਸਰ ਨਾ ਛੱਡੀ ਜਾਵੇ। ਉਹਨਾਂ ਇਹ ਵੀ ਹਦਾਇਤ ਕੀਤੀ ਕਿ ਚੱਲ ਰਹੀ ਓ.ਟੀ.ਐਸ. ਸਕੀਮ ਵਿੱਚ ਅਪਲਾਈ ਕਰਨ ਸਬੰਧੀ ਕੈਂਪ/ਅਨਾਉਸਮੈਂਟ ਕਰਕੇ ਖਪਤਕਾਰਾਂ ਨੂੰ ਜਾਗਰੂਕ ਕੀਤਾ ਜਾਵੇ । ਇਸ ਮੋਕੇ ਤੇ ਇੰਜ: ਰਾਜੀਵ ਪਰਾਸ਼ਰ ਉੱਪ ਮੁੱਖ ਇੰਜੀਨੀਅਰ ਸ਼ਹਿਰੀ ਹਲਕਾ ਅੰਮ੍ਰਿਤਸਰ, ਇੰਜ: ਬਲਕਾਰ ਸਿੰਘ ਉੱਪ ਮੁੱਖ ਇੰਜੀਨੀਅਰ/ਪੀ.ਐਸ.ਟੀ.ਸੀ.ਐਲ., ਇੰਜ: ਵਧੀਕ ਨਿਗਰਾਨ ਇੰਜੀਨੀਅਰਜ ਸਾਰੇ ਇੰਜੀਨੀਅਰ ਹਾਜ਼ਰ ਸਨ।