- ਸਤਿਗੂਰੁ ਰਵਿਦਾਸ ਮਹਾਰਾਜ ਜੀ ਅਤੇ ਸਵਾਮੀ ਸਿੰਗਾਰਾ ਗਿਰੀ ਜੀ ਦੇ ਨਿਰਵਾਣ ਦਿਵਸ ਤੇ ਡੇਰਾ ਸਵਾਮੀ ਜਗਤ ਗਿਰੀ ਪਠਾਨਕੋਟ ਵਿਖੇ ਮਹਾਨ ਸਤਸੰਗ ਸਮੇਲਨ ਕੀਤਾ ਆਯੋਜਿਤ
ਪਠਾਨਕੋਟ੍ਹ, 11 ਜੂਨ : ਸਤਿਗੂਰੁ ਰਵਿਦਾਸ ਮਹਾਰਾਜ ਜੀ ਅਤੇ ਸਵਾਮੀ ਸਿੰਗਾਰਾ ਗਿਰੀ ਜੀ ਦੇ ਨਿਰਵਾਣ ਦਿਵਸ ਤੇ ਸਵਾਮੀ ਜਗਤ ਗਿਰੀ ਚੈਰੀਟੇਵਲ ਟਰੱਸਟ ਪਠਾਨਕੋਟ ਵੱਲੋਂ ਡੇਰਾ ਸਵਾਮੀ ਜਗਤ ਗਿਰੀ ਪਠਾਨਕੋਟ ਵਿਖੇ ਮਹਾਨ ਸਤਸੰਗ ਸਮੇਲਨ ਪਰਮ ਪੂਜੇ ਸੰਤ ਸ੍ਰੀ ਸ੍ਰੀ 108 ਸਵਾਮੀ ਗੁਰਦੀਪ ਗਿਰੀ ਮਹਾਰਾਜ ਜੀ ਦੀ ਮੋਜੂਦਗੀ ਵਿੱਚ ਕਰਵਾਇਆ ਗਿਆ। ਇਸ ਮੋਕੇ ਤੇ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਵਿਸੇਸ ਤੋਰ ਤੇ ਹਾਜਰ ਹੋਏ ਅਤੇ ਸਤਗੂਰ ਰਵਿਦਾਸ ਜੀ ਮਹਾਰਾਜ ਜੀ ਅੱਗੇ ਨਤਮਸਤਕ ਹੋਏ। ਇਸ ਮੋਕੇ ਤੇ ਡੇਰਾ ਸਵਾਮੀ ਜਗਰ ਗਿਰੀ ਪਠਾਨਕੋਟ ਦੇ ਸੰਚਾਲਕ ਸਵਾਮੀ ਗੁਰਦੀਪ ਗਿਰੀ ਜੀ ਮਹਾਰਾਜ ਜੀ ਨੇ ਸਿਰੋਪੇ ਭੇਂਟ ਕਰਕੇ ਅਤੇ ਯਾਦਗਾਰ ਚਿੰਨ੍ਹ ਭੇਂਟ ਕਰਕੇ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਜੀ ਨੂੰ ਸਨਮਾਨਤ ਕੀਤਾ। ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਹੀ ਸੋਭਾਗਿਆ ਭਰਿਆ ਦਿਨ ਹੈ ਕਿ ਉਨ੍ਹਾਂ ਨੂੰ ਸਤਿਗੂਰੁ ਰਵਿਦਾਸ ਮਹਾਰਾਜ ਜੀ ਅਤੇ ਸਵਾਮੀ ਸਿੰਗਾਰਾ ਗਿਰੀ ਜੀ ਦੇ ਨਿਰਵਾਣ ਦਿਵਸ ਦੇ ਮੋਕੇ ਤੇ ਸਾਮਲ ਹੋਣ ਦਾ ਅਵਸਰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਧਰਮ ਕੋਈ ਵੀ ਹੋਵੇ ਹਮੇਸਾ ਜੋੜਦਾ ਹੈ ਅਤੇ ਅਸੀਂ ਬਹੁਤ ਹੀ ਵੱਡਭਾਗੇ ਹਾਂ ਕਿ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪਦ ਚਿੰਨ੍ਹਾਂ ਦੇ ਚਲਦਿਆਂ ਜਿਲ੍ਹਾ ਪਠਾਨਕੋਟ ਦੀ ਸੋਭਾ ਡੇਰਾ ਸਵਾਮੀ ਜਗਤ ਗਿਰੀ ਜਿਲ੍ਹਾ ਪਠਾਨਕੋਟ ਵਿੱਚ ਸਥਿਤ ਹੈ। ਉਨ੍ਹਾਂ ਕਿਹਾ ਕਿ ਡੇਰਾ ਸਵਾਮੀ ਜਗਤ ਗਿਰੀ ਪੂਰੀ ਦੁਨੀਆਂ ਅੰਦਰ ਜਿਲ੍ਹਾ ਪਠਾਨਕੋਟ ਦੀ ਪਹਿਚਾਣ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਵੀ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਦੱਸੇ ਮਾਰਗ ਤੇ ਚਲਦਿਆਂ ਜੀਵਨ ਨਿਰਵਾਹ ਕਰਨਾ ਚਾਹੀਦਾ ਹੈ। ਇਸ ਮੋਕੇ ਤੇ ਗੁਰੂ ਦੇ ਅਟੁੱਟ ਲੰਗਰ ਵੀ ਚਲਾਏ ਗਏ। ਇਸ ਮੋਕੇ ਤੇ ਖੂਨਦਾਨ ਕੈਂਪ ਵੀ ਲਗਾਇਆ ਗਿਆ, ਜਿਸ ਵਿੱਚ ਲੋਕਾਂ ਵੱਧ ਚੜ ਕੇ ਭਾਗ ਲਿਆ। ਜਿਕਰਯੋਗ ਹੈ ਕਿ ਅੱਜ ਡੇਰਾ ਸਵਾਮੀ ਜਗਤ ਗਿਰੀ ਵਿਖੇ ਹਜਾਰਾਂ ਦੀ ਗਿਣਤੀ ਵਿੱਚ ਸਰਧਾਲੂ ਡੇਰਾ ਵਿਖੇ ਨਤਮਸਤਕ ਹੋਏ ਅਤੇ ਸਵਾਮੀ ਗੁਰਦੀਪ ਗਿਰੀ ਜੀ ਮਹਾਰਾਜ ਤੋਂ ਪ੍ਰਵਚਨ ਸੂਣੇ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਪ੍ਰਧਾਨ ਕੇਵਲ ਕਿ੍ਰਸਨ, ਸ੍ਰੀ ਗੁਰੂ ਰਵਿਦਾਸ ਦਾਸ ਯੂਵਾ ਸੰਗਠਨ ਪ੍ਰਧਾਨ ਜੀਵਨ ਕੁਮਾਰ , ਸੁਭਾਸ, ਪ੍ਰੇਮ, ਸੋਮਾ ਅੱਤਰੀ, ਰਵਿ ਕੁਮਾਰ, ਗਗਨ, ਵਿਜੈ ਕੁਮਾਰ , ਰਾਣੀ ਦੇਵੀ, ਹੀਰਾ ਲਾਲ, ਰਾਕੇਸ ਕੁਮਾਰ ਅਤੇ ਹੋਰ ਹਾਜਰ ਸਨ।