ਅੰਮ੍ਰਿਤਸਰ, 9 ਜੂਨ : ਲੋਕ ਸਭਾ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਨੇਤਾ ਕੁਲਦੀਪ ਸਿੰਘ ਧਾਲੀਵਾਲ ਲੋਕਾਂ ਦਾ ਧੰਨਵਾਦ ਕਰਨ ਲਈ ਪਹੁੰਚੇ ਸਨ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਵਰਕਰਾਂ ਨੇ ਮਨ ਦੀ ਭੜਾਸ ਬਾਹਰ ਕੱਢੀ। ਕਿਹਾ ਕਿ ਜੇਕਰ ਹਜੇ ਵੀ ਸਰਕਾਰ ਨਾ ਜਾਗੀ ਤਾਂ 2027 ਦੇ ਵਿੱਚ ਇੱਕ ਵੀ ਆਮ ਆਦਮੀ ਪਾਰਟੀ ਨੂੰ ਸੀਟ ਨਹੀਂ ਮਿਲੇਗੀ। ਕੇਂਦਰੀ ਹਲਕੇ ਦੇ ਵਿਧਾਇਕ ਡਾਕਟਰ ਅਜੇ ਗੁਪਤਾ ਨੇ ਕਿਹਾ ਕਿ ਸਾਡੇ ਵਲੰਟੀਅਰ ਕਹਿੰਦੇ ਸਨ ਕਿ ਅੱਜ ਵੀ ਥਾਣਿਆਂ ਦੇ ਵਿੱਚ ਕਾਂਗਰਸੀ-ਅਕਾਲੀ ਬੈਠੇ ਦਿਖਾਈ ਦਿੰਦੇ ਹਨ ਤੇ ਉਹਨਾਂ ਦੇ ਕੰਮ ਪਹਿਲ ਦੇ ਅਧਾਰ ਤੇ ਹੁੰਦੇ ਹਨ। ਉਹਨਾਂ ਕਿਹਾ ਕਿ ਅਸੀਂ ਆਪਣੇ ਵਲੰਟੀਅਰ ਦੇ ਕਹਿਣੇ ਨਹੀਂ ਮੰਨੇ ਜੇਕਰ ਉਦੋਂ ਕਹਿਣੇ ਮੰਨੇ ਹੁੰਦੇ ਤੇ ਅੱਜ ਸਾਨੂੰ ਇਹ ਦਿਨ ਨਾ ਵੇਖਣਾ ਪੈਂਦਾ। ਉਹਨਾਂ ਕਿਹਾ ਕਿ ਜੇਕਰ ਅਸੀਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਕੰਮ ਦੇ ਲਈ ਫੋਨ ਕਰਦੇ ਸਾਂ ਤੇ ਉਹ ਕਹਿੰਦੇ ਸਨ ਕਿ ਕੋਈ ਗੱਲ ਨਹੀਂ ਜਲਦੀ ਹੀ ਤੁਹਾਡਾ ਕੰਮ ਹੋ ਜਾਵੇਗਾ ਸਨੂੰ ਸਿਰਫ ਲਾਰਾ ਹੀ ਲਗਾਇਆ ਜਾਂਦਾ ਸੀ ਸਾਡਾ ਕੰਮ ਹੁੰਦਾ ਹੀ ਨਹੀਂ ਸੀ। ਜੇ ਕਿ ਪੰਜਾਬ ਸਰਕਾਰ ਨੇ ਉਸ ਸਮੇਂ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਨਕੇਲ ਕੱਸੀ ਹੁੰਦੀ ਤਾਂ ਅੱਜ ਸਾਡੇ ਵਰਕਰ ਤੇ ਸਾਡੇ ਵਲੰਟੀਅਰ ਸਾਨੂੰ ਜਿੱਤ ਦਾ ਮੂੰਹ ਜਰੂਰ ਦਿਖਾਉਂਦੇ। ਉਹਨਾਂ ਕਿਹਾ ਕਿ ਜਦੋਂ ਦੀ ਪੰਜਾਬ ਚ ਸਾਡੀ ਸਰਕਾਰ ਆਈ, ਨਸ਼ਾ ਘਟਨਾ ਤੇ ਦੂਰ ਉਸ ਤੋਂ ਦੂਣਾ ਨਸ਼ਾ ਵੱਧ ਗਿਆ ਹੈ। ਲਗਾਤਾਰ ਨਸ਼ੇ ਦਾ ਦਰਿਆ ਵਗਦਾ ਜਾ ਰਿਹਾ ਹੈ ਤੇ ਕਈ ਮਾਵਾਂ ਦੇ ਪੁੱਤ ਮਰ ਰਹੇ ਹਨ। ਉਹਨਾਂ ਕਿਹਾ ਕਿ ਇਸ ਸਮੇਂ ਘਰ ਘਰ ਵਿੱਚ ਨਸ਼ਾ ਮਿਲ ਰਿਹਾ ਹੈ ਕੋਈ ਵੀ ਇਹਨਾਂ ਨੂੰ ਰੋਕਣ ਵਾਲਾ ਨਹੀਂ। ਵਿਧਾਇਕ ਅਜੇ ਗੁਪਤਾ ਨੇ ਕਿਹਾ ਕਿ ਅਸੀਂ ਕਿਹਾ ਸੀ ਕਿ ਭਰਿਸ਼ਟਾਚਾਰ ਤੇ ਕਰਪਸ਼ਨ ਖਤਮ ਕਰਾਂਗੇ, ਇਹ ਹੋਰ ਵੱਧ ਗਈ ਹੈ ਇਸ ਦੇ ਰੇਟ ਹੋਰ ਵੱਧ ਗਈ ਹਨ ਜਿੱਥੇ ਜਾਓ ਉਸ ਜਗ੍ਹਾ ਤੇ ਤੁਹਾਨੂੰ ਭਰਿਸ਼ਟਾਚਾਰ ਜਾਂ ਕਰਪਸ਼ਨ ਜਰੂਰ ਨਜ਼ਰ ਆਵੇਗੀ। ਉਹਨਾਂ ਕਿਹਾ ਕਿ ਮੇਰੇ ਕੋਲ ਇੱਕ ਕਾਰੋਬਾਰੀ ਵਪਾਰੀ ਆਇਆ ਤੇ ਉਸ ਨੇ ਕਿਹਾ ਕਿ ਮੈਂ ਕੋਈ ਕੰਮ ਕਰਵਾਉਣਾ ਸੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮੇਰੇ ਕੋਲੋਂ ਇੱਕ ਲੱਖ ਰੁਪਆ ਰਿਸ਼ਵਤ ਮੰਗੀ ਗਈ ਤੇ ਜਦੋਂ ਮੈਂ ਕਿਸੇ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਫੋਨ ਕਰਵਾਇਆ ਤੇ ਉਹ ਰਿਸ਼ਵਤ ਮੇਰੇ ਕੋਲੋ 5 ਲਖ ਰੁਪਏ ਦੀ ਡਿਮਾਂਡ ਮੰਗੀ ਗਈ।