'ਸਿੱਖਸ ਫ਼ਾਰ ਜਸਟਿਸ' ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪਨੂੰ ਦੀ ਮੌਤ ਬਾਰੇ ਭੰਬਲਭੂਸਾ

ਕੈਲੀਫ਼ੋਰਨੀਆ, 05 ਜੁਲਾਈ : 'ਸਿੱਖਸ ਫ਼ਾਰ ਜਸਟਿਸ' ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪਨੂੰ ਦੇ ਅਮਰੀਕਾ 'ਚ ਇੱਕ ਸੜਕ ਹਾਦਸੇ ਦੌਰਾਨ ਮੌਤ ਦੀ ਖ਼ਬਰ ਇਸ ਵੇਲੇ ਬੜੀ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਖ਼ਬਰ ਦੀ ਹਾਲੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ। ਅਮਰੀਕੀ ਸੂਬੇ ਕੈਲੀਫ਼ੋਰਨੀਆ ਦੇ ਸਾਨ ਫ਼੍ਰਾਂਸਿਸਕੋ ਸਥਿਤ ਭਾਰਤੀ ਕੌਂਸਲਖਾਨੇ 'ਤੇ ਕੁਝ ਖ਼ਾਲਿਸਤਾਨੀਆਂ ਵੱਲੋਂ ਹਮਲੇ ਤੋਂ ਬਾਅਦ ਪਨੂੰ ਦੀ ਮੌਤ ਦੀ ਖ਼ਬਰ ਨਾਲ ਭੰਬਲ਼ਭੂਸਾ ਉੱਸਰ ਗਿਆ ਹੈ। ਦਰਅਸਲ, 'ਐਮਜੇ ਕਲੱਬ' ਨਾਮ ਦੇ ਇੱਕ ਟਵਿੱਟਰ ਯੂਜ਼ਰ ਨੇ ਸੂਤਰਾਂ ਦੇ ਹਵਾਲੇ ਨਾਲ ਇਸ ਨੂੰ ਵੱਡੀ ਬ੍ਰੇਕਿੰਗ ਨਿਊਜ਼ ਦੱਸਦਿਆਂ ਇਹ ਦਾਅਵਾ ਕੀਤਾ ਹੈ। ਹੈਂਡਲ ਨੇ ਦਾਅਵਾ ਕੀਤਾ ਕਿ ਗੁਰਪਤਵੰਤ ਸਿੰਘ ਪੰਨੂ ਪਿਛਲੇ 2 ਮਹੀਨਿਆਂ ਦੌਰਾਨ ਮਾਰੇ ਗਏ 3 ਖਾਲਿਸਤਾਨੀ ਅੱਤਵਾਦੀਆਂ ਹਰਦੀਪ ਸਿੰਘ ਨਿੱਝਰ, ਅਵਤਾਰ ਸਿੰਘ ਖੰਡਾ ਅਤੇ ਪਰਮਜੀਤ ਸਿੰਘ ਪੰਜਵੜ ਦੀ ਮੌਤ ਤੋਂ ਬਾਅਦ ਲੁਕੇ ਹੋਣ ਦੀਆਂ ਖ਼ਬਰਾਂ ਆ ਰਹੀਆਂ ਸਨ। ਸੇਵਾਮੁਕਤ ਮੇਜਰ ਜਨਰਲ ਹਰਸ਼ ਕੱਕੜ ਨੇ ਵੀ ਇਸ ਖਬਰ ਨੂੰ ਟਵੀਟ ਕੀਤਾ, ਪਰ ਕਿਹਾ ਕਿ ਉਹ ਪੁਸ਼ਟੀ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਹ ਸੱਚ ਹੈ ਤਾਂ ਇਹ ਖ਼ਾਲਿਸਤਾਨੀ ਦਹਿਸ਼ਤੀ ਮੁਹਿੰਮ ਨੂੰ ਵੱਡਾ ਝਟਕਾ ਹੋਵੇਗਾ। ਲੋਕਾਂ ਨੇ ਇਸ ਦਾ ਜਸ਼ਨ ਵੀ ਮਨਾਉਣਾ ਸ਼ੁਰੂ ਕਰ ਦਿੱਤਾ ਹੈ। ਇਕ ਵਿਅਕਤੀ ਨੇ ਲਿਖਿਆ ਕਿ ਜਿਸ ਨੇ ਵੀ ਅਜਿਹਾ ਕੀਤਾ ਹੈ, ਉਸ ਦਾ ਦਿਲੋਂ ਧੰਨਵਾਦ। ਇਕ ਹੋਰ ਨੇ ਲਿਖਿਆ ਕਿ ਖ਼ਾਲਿਸਤਾਨੀ ਅੱਤਵਾਦੀਆਂ ਦੇ '72 ਨਾਇਕਾਂ' ਨੂੰ ਦਿਖਾਉਣ ਲਈ ਇਕ ਤਰਫਾ ਟਿਕਟ ਕੱਟੀ ਗਈ ਹੈ। ਹਾਲਾਂਕਿ, ਬਹੁਤ ਸਾਰੇ ਲੋਕਾਂ ਨੂੰ ਸ਼ੱਕ ਹੈ ਕਿ ਇਹ ਜਾਅਲੀ ਹੋ ਸਕਦਾ ਹੈ, ਜਿਵੇਂ ਕਿ ਭਾਰਤ ਵਿਰੋਧੀ ਅਰਬਪਤੀ ਜਾਰਜ ਸੋਰੋਸ ਦੀ ਮੌਤ ਦੀ ਅਫਵਾਹ। ਦੂਜੇ ਪਾਸੇ, ਕੁਝ ਜ਼ਿਆਦਾ ਉਤਸ਼ਾਹੀ ਲੋਕ ਭਾਰਤੀ ਏਜੰਸੀ RAW ਦਾ ਤਹਿ ਦਿਲੋਂ ਧੰਨਵਾਦ ਕਰ ਰਹੇ ਹਨ। ਗੁਰਪਤਵੰਤ ਪੰਨੂ ਪਿਛਲੇ ਕਾਫੀ ਸਮੇਂ ਤੋਂ ਅਮਰੀਕਾ 'ਚ ਬੈਠੇ 'ਪੰਜਾਬ ਰੈਫਰੈਂਡਮ 2020' ਦੇ ਨਾਂ 'ਤੇ ਖਾਲਿਸਤਾਨੀ ਲਹਿਰ ਚਲਾ ਰਹੇ ਸਨ। ਇੱਥੇ ਉਹ ਸਿੱਖਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਪੰਨੂ ਨੇ ਸਿੱਖਾਂ ਨੂੰ ਖ਼ਾਲਿਸਤਾਨ ਮੁਹਿੰਮ ਨਾਲ ਜੋੜਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ। ਉਹ ਪੰਨੂ ਨੂੰ ਖ਼ਾਲਿਸਤਾਨੀ ਨਾਅਰੇ ਲਿਖਣ ਲਈ ਫੰਡ ਵੀ ਦਿੰਦਾ ਸੀ। ਕੈਨੇਡੀਅਨ ਵਿਦੇਸ਼ ਮੰਤਰੀ ਮੇਲਾਨੀ ਜੌਲੀ ਵੱਲੋਂ ਜਾਰੀ ਬਿਆਨ 'ਚ ਇਹ ਕਬੂਲ ਕੀਤਾ ਗਿਆ ਹੈ ਕਿ ਖ਼ਾਲਿਸਤਾਨੀ ਪੋਸਟਰ ਕਿਸੇ ਵੀ ਹਾਲਤ 'ਚ ਪ੍ਰਵਾਨਗੀਯੋਗ ਨਹੀਂ ਹਨ। ਹਾਲੇ ਇੱਕ ਦਿਨ ਪਹਿਲਾਂ ਹੀ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕੈਨੇਡਾ, ਇੰਗਲੈਂਡ ਤੇ ਅਮਰੀਕਾ ਜਿਹੇ ਆਪਣੇ ਭਾਈਵਾਲ ਦੇਸ਼ਾਂ ਨੂੰ ਆਖਿਆ ਸੀ ਕਿ 'ਅੱਤਵਾਦੀ ਖ਼ਾਲਿਸਤਾਨੀ ਵਿਚਾਰਧਾਰਾ ਨੂੰ ਉਹ ਆਪਣੀ ਧਰਤੀ 'ਤੇ ਉਤਸ਼ਾਹਿਤ ਨਾ ਹੋਣ ਦੇਣ ਕਿਉਂਕਿ ਇਹ ਸਭ ਦੁਵੱਲੇ ਸਬੰਧਾਂ ਲਈ ਚੰਗਾ ਨਹੀਂ ਹੋਵੇਗਾ।' ਇਸ ਦੇ ਜਵਾਬ 'ਚ ਹੀ ਕੈਨੇਡੀਅਨ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਵੀਐਨਾ ਕਨਵੈਨਸ਼ਨਜ਼ ਨੂੰ ਮੰਨਣ ਦਾ ਪੂਰੀ ਤਰ੍ਹਾਂ ਪਾਬੰਦ ਹੈ ਤੇ ਉਹ ਭਾਰਤ ਦੇ ਕੂਟਨੀਤਕ ਅਧਿਕਾਰੀਆਂ ਦੀ ਸੁਰੱਖਿਆ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ। 'ਅੱਠ ਜੁਲਾਈ ਨੂੰ (ਖ਼ਾਲਿਸਤਾਨੀਆਂ ਦਾ) ਜਿਹੜਾ ਰੋਸ ਪ੍ਰਦਰਸ਼ਨ ਹੋਣਾ ਤੈਅ ਹੈ, ਉਸ ਦਾ ਜਿਸ ਤਰ੍ਹਾਂ ਆੱਨਲਾਈਨ ਪ੍ਰਚਾਰ ਕੀਤਾ ਜਾ ਰਿਹਾ ਹੈ, ਉਸ ਨੂੰ ਕਿਸੇ ਵੀ ਹਾਲਤ 'ਚ ਪ੍ਰਵਾਨ ਨਹੀਂ ਕੀਤਾ ਜਾ ਸਕਦਾ।' ਕੈਨੇਡੀਅਨ ਮੰਤਰੀ ਨੂੰ ਇਹ ਵੀ ਕਹਿਣਾ ਪਿਆ ਕਿ ਸਿਰਫ਼ ਕੁਝ ਵਿਅਕਤੀਆਂ ਦੇ ਕਾਰੇ ਤੋਂ ਕਿਸੇ ਸਮੁੱਚੇ ਭਾਈਚਾਰੇ ਜਾਂ ਕੈਨੇਡਾ ਬਾਰੇ ਕੋਈ ਅਨੁਮਾਨ ਨਹੀਂ ਲਾ ਲੈਣਾ ਚਾਹੀਦਾ।

01