ਕਨੇਡਾ ਤੇ ਅਮਰੀਕਾ ਵਿੱਚ ਫਲਾਂ ਦੇ ਦਰੱਖਤਾ ਨੂੰ ਹੋ ਰਿਹਾ ਹੈ ਭਾਰੀ ਨੁਕਸਾਨ, ਮੱਖੀਆਂ ਦੇ ਝੁੰਡ ਵਧਾਈ ਕਿਸਾਨਾਂ ਦੀ ਚਿੰਤਾ

ਟੋਰੰਟੋ (ਭੁਪਿੰਦਰ ਸਿੰਘ ਧਾਲੀਵਾਲ) : ਜਿੱਥੇ ਦੁਨੀਆ ਦੇ ਹਰਵਇਕ ਪਾਸੇ ਕੁਦਰਤ ਵੱਲੋਂ ਪਿਛਲੇ 2-3 ਸਾਲ ਤੋਂ ਹਰ ਵਿਆਕਤੀ ਨੂੰ ਕੋਵਿਡ ਵਰਗੀ ਭਿਆਨਕ ਬਿਮਾਰੀ ਨੇ ਭਾਰੀ ਕਹਿਰ ਢਾਹ ਕੇ ਆਪਣੀ ਲਪੇਟ ਵਿੱਚ ਲਿਆ ਹੈ ਉੱਥੇ ਅੱਜ ਖਾਸ ਕਰਕੇ ਕਨੇਡਾ ਅਮਰੀਕਾ ਦੇ ਕਈ ਇਲਾਕਿਆਂ ਵਿੱਚ ਫਲਾਂ ਦੇ ਦਰੱਖਤਾ ਉੱਤੇ ਖਾਸ ਕਿਸਮ ਦੀ ਮੱਖੀ (ਲੈਟਨਫਲਾਏ)ਵੱਲੋਂ ਭਾਰੀ ਮਾਤਰਾ ਵਿੱਚ ਹਮਲਾ ਕਰਕੇ ਕਿਸਾਨ ਭਰਾਵਾ ਨੂੰ ਚੋਖਾ ਨੁਕਸਾਨ ਪਹੁੰਚਾਇਆ ਦਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਮਾਹਿਰ ਖੇਤੀ ਵਿਗਿਆਨੀ ਨੇ ਦੱਸਿਆ ਕਿ ਇਕ ਖਾਸ ਕਿਸਮ ਦੀ ਮੱਖੀ (ਲੈਟਨਫਲਾਏ) ਜੋ ਅੱਜ ਕਨੇਡਾ ਦੇ ਗੁਆਂਢੀ ਮੁਲਕ ਅਮਰੀਕਾ ਦੇ ਸ਼ਹਿਰ ਪੈਨਸਿਲਵੀਨੀਆ,ਨਿਊਜਰਸੀ,ਮੈਰੀਲੈਡ,ਬਫਲੋ ਵਿੱਚ ਵੱਡੀ ਮਾਤਰਾ ਵਿੱਚ ਆਪਣੇ ਪੈਰ ਪਸਾਰ ਚੁੱਕੀ ਹੈ। ਅਤੇ ਹੁਣ ਕਨੇਡਾ ਦੇ ਓੁਨਟਾਰੀਓ ਸੂਬੇ ਦੇ ਸ਼ਹਿਰ ਨਿਆਗਰਾਫਾਲ ਦੇ ਆਸੇ ਪਾਸੇ ਦਸਤਕ ਦੇਣ ਆ ਰਹੀ ਹੈ ਉੱਨਾਂ ਦੱਸਿਆ ਕਿ 2014 ਵਿੱਚ ਵੀ ਇਸ ਮੱਖੀ ਨੇ ਪਹਿਲੀ ਵਾਰੀ ਦਸਤਕ ਦਿੱਤੀ ਸੀ ਏਥੇ ਹੀ ਬੱਸ ਨਹੀਂ ਕਿ 2019 ਵਿੱਚ 300 ਮਿਲੀਅਨ ਡਾਲਰ ਦਾ ਇਕੱਲੇ ਪੈਨਸਿਲਵੀਨੀਆ ਵਿੱਚ ਕੀਤਾ ਸੀ ।ਇੱਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਜੇਕਰ ਕਨੇਡਾ ਦੀ ਟਰੂਡੋ ਸਰਕਾਰ ਨੇ ਕਨੇਡਾ ਦੇ ਬੂਹੇ ਤੇ ਦਸਤਕ ਦੇ ਰਹੀ ਇਸ ਭਿਆਨਕ ਬਿਮਾਰੀ ਤੇ ਕਾਬੂ ਨਾ ਪਾਇਆ ਤਾਂ ਸਥਾਨਕ ਬਾਗਬਾਨੀ ਕਿਸਾਨ ਕਾਫ਼ੀ ਵੱਡੀ ਮਾਤਰਾ ਵਿੱਚ ਨੁਕਸਾਨ ਹੋ ਸਕਦਾ ਹੈ।