Kehar Sharif

Articles by this Author

ਸਾਹਿਤ, ਸੂਝ ਤੇ ਭਵਿੱਖ ਦੀਆਂ ਸੁਹਜ ਭਰਪੂਰ ਪਗਡੰਡੀਆਂ

ਸੋਚ-ਵਿਚਾਰ ਕਰਦਿਆਂ ਕਈ ਵਾਰ ਕੁੱਝ ਵਿਸ਼ੇ ਸ਼ਾਇਦ ਕਈਆਂ ਨੂੰ ਔਖੇ ਲੱਗਦੇ ਹੋਣ ਪਰ ਅਜਿਹੀ ਵਿਚਾਰ-ਚਰਚਾ ਤੋਂ ਬਿਨਾਂ ਜ਼ਿੰਦਗੀ ਬੜੀ ਹੀ ਅਧੂਰੀ, ਬਹੁਤ ਹੀ ਫਿੱਕੀ ਤੇ ਰਸ-ਹੀਣ ਹੋ ਜਾਂਦੀ ਹੈ। ਸਾਹਿਤ ਨਾਲ ਜੁੜਿਆ ਇਨਸਾਨ ਆਮ ਕਰਕੇ ਰੱਜੀ ਰੂਹ ਵਾਲਾ ਜਗਿਆਸੂ ਮਨੁੱਖ ਹੁੰਦਾ ਹੈ ਕਿਉਂਕਿ ਉਸਦੇ ਕੋਲ ਅਜਿਹਾ ਸਰਮਾਇਆ ਤੇ ਸਮਝ ਹੁੰਦੀ ਹੈ ਜਿਸ ਦੇ ਗੁਆਚ ਜਾਣ ਜਾਂ ਫੇਰ ਚੋਰੀ ਹੋ ਜਾਣ

ਸਮੇਂ ਨਾਲ ਸੰਵਾਦ

ਜਦੋਂ ਵੀ ਅਸੀਂ ਸਮੇਂ ਨੂੰ ਪ੍ਰੀਭਾਸ਼ਤ ਕਰਨ ਦਾ ਹੀਲਾ ਕਰਦੇ ਹਾਂ ਤਾਂ ਘੜੀ ਦੀਆਂ ਤੁਰਦੀਆਂ ਸੂਈਆਂ ਨਾਲ ਮਿਣੇ ਗਏ ਸਮੇਂ ਦਾ ਹੀ ਹਵਾਲਾ ਦਿੰਦੇ ਹਾਂ ਇਹ ਤਾਂ ਸਿਰਫ ਸਮੇਂ ਨੂੰ ਇਕਹਿਰੀ ਹੱਦਬੰਦੀ ਅੰਦਰ ਡੱਕਣ ਦਾ ਨਿਗੂਣਾ ਜਿਹਾ ਯਤਨ ਹੀ ਆਖਿਆ ਜਾ ਸਕਦਾ ਹੈ। ਹਾਲਾਂਕਿ ਸਮੇਂ ਦਾ ਘੇਰਾ ਬਹੁਤ ਹੀ ਵਿਸ਼ਾਲ ਹੁੰਦਾ ਹੈ। ਤੁਰਦੇ ਪਲਾਂ ਵਿਚ ਬਹੁਤ ਕੁਝ ਵਾਪਰਦਾ ਹੈ-ਚੰਗਾ ਵੀ ਤੇ ਮਾੜਾ

ਲੋਕਤੰਤਰ ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ

ਲੋਕਰਾਜ ਉਸਨੂੰ ਕਿਹਾ ਜਾਂਦਾ ਹੈ ਜਿਸ ਨੂੰ ਲੋਕ ਆਪਣਾ ਰਾਜ ਸਮਝਦੇ ਹੋਣ। ਲੋਕ ਸਮਝਦੇ ਹੀ ਨਾ ਹੋਣ ਸਗੋਂ, ਲੋਕਾਂ ਨਾਲ ਨਿੱਤ ਦਾ ਵਿਹਾਰ ਵੀ ਇਸ ਦੀ ਗਵਾਹੀ ਭਰਦਾ ਹੋਵੇ। ਇਹ ਇਕ-ਦੂਜੇ ਨਾਲ ਮਿਲਜੁਲ ਕੇ ਰਹਿਣ ਦੇ ਮੌਕੇ ਵੀ ਦਿੰਦਾ ਹੋਵੇ, ਨਹੀਂ ਤਾਂ ਅਬਰਾਹਿਮ ਲਿੰਕਨ ਦੀ ਲੋਕਤੰਤਰੀ ਸਰਕਾਰ ਬਾਰੇ ਦਿੱਤੀ ਪ੍ਰੀਭਾਸ਼ਾ ਕਿ "ਲੋਕਤੰਤਰ ਲੋਕਾਂ ਦੀ, ਲੋਕਾਂ ਦੁਆਰਾ, ਅਤੇ ਲੋਕਾਂ ਲਈ

ਬਿਹਤਰ ਜ਼ਿੰਦਗੀ ਦਾ ਰਾਹ

ਮਨੁੱਖੀ ਜ਼ਿੰਦਗੀ ਬਹੁਤ ਹੀ ਖੂਬਸੂਰਤ ਹੈ, ਇਸ ਦੀ ਖੂਬਸੂਰਤੀ ਦੇ ਵਾਧੇ ਵਿਚ ਕਿਤਾਬਾਂ ਬਹੁਤ ਵੱਡਾ ਯੋਗਦਾਨ ਪਾਉਂਦੀਆਂ ਹਨ। ਮਨੁੱਖ ਜੀਊਂਦਿਆਂ ਬਹੁਤ ਸਾਰੇ ਸੁਪਨੇ ਸਿਰਜਦਾ ਹੈ ਅਤੇ ਉਨ੍ਹਾਂ ਨੂੰ ਸਾਕਾਰ ਕਰਨ ਵਾਸਤੇ ਪੂਰੀ ਵਾਹ ਲਾਉਂਦਾ ਹੈ। ਕਿਤਾਬਾਂ ਪੜ੍ਹਦਿਆਂ ਸੋਚਣ ਦੇ ਨਵੇਂ ਢੰਗ-ਤਰੀਕੇ ਸਿੱਖਦਾ ਹੈ ਅਤੇ ਉਨ੍ਹਾਂ ਉੱਤੇ ਅਮਲ ਕਰਨ ਵਲ ਰੁਚਿਤ ਹੁੰਦਾ ਹੈ। ਜਦੋਂ ਸਮਾਜ ਦੀ ਵਰ