Sikhism

ਸਿੱਖਾਂ ਦੇ ਸਭ ਤੋਂ ਪਵਿੱਤਰ ਇੱਕੋ-ਇੱਕ ਸ਼ਬਦ-ਰੂਪੀ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖਾਂ ਵੱਲੋਂ ਗਿਅ੍ਹਾਰਵੇਂ ਗੁਰੂ ਵਜੋਂ ਮੰਨਿਆ ਜਾਂਦਾ ਹੈ । ਸਰਬ ਸਾਂਝੀਵਾਲਤਾ ਦਾ ਪ੍ਰਤੀਕ ਗ੍ਰੰਥ ਸਾਹਿਬ ਰੂਹਾਨੀਅਤ ਦੇ ਗੁਣਾ ਨਾਲ ਭਰਪੂਰ ਅਮੁਲ ਖਜਾਨਾ ਹੈ । ਇਹ ਪ੍ਰਭੂ ਭਗਤੀ ਦੇ ਸ਼ਬਦਾਂ ਦਾ ਅੰਬਾਰ ਹੈ । ਗੁਰੂ ਗ੍ਰੰਥ ਸਾਹਿਬ ਸੰਨ 1469 ਤੋਂ ਸੰਨ 1708 ਈ ਤੱਕ ਦੇ ਸਿੱਖ ਗੁਰੂਆਂ ਦੇ ਗੁਰੂ-ਕਾਲ ਸਮੇਂ ਰਚਿਤ ਬਾਣੀ ਦਾ ਦੁਨੀਆਂ ਵਿੱਚ ਸਭ ਤੋਂ ਸਤਿਕਾਰਿਆ ਜਾਂਦਾ ਪਵਿੱਤਰ ਗ੍ਰੰਥ ਹੈ । ਇਹ 1430 ਅੰਗਾਂ ਵਾਲਾ ਮਹਾਨ ਗ੍ਰੰਥ ਹੈ । ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਨੇ 1708 ਈਸਵੀ ਵਿੱਚ ਜੋਤੀ ਜੋਤ ਸਮਾਉਣ ਵੇਲੇ ਗਿਅ੍ਹਾਰਵੀਂ ਗੁਰਿਆਈ ਆਦਿ ਗ੍ਰੰਥ ਨੂੰ ਸੌਂਪ ਦਿੱਤੀ ਸੀ । ਇਸ ਪਿੱਛੋਂ ਗੁਰੂ ਗ੍ਰੰਥ ਸਾਹਿਬ