
ਰਾਏਕੋਟ, 12 ਜਨਵਰੀ (ਰਘਵੀਰ ਸਿੰਘ ਜੱਗਾ) : ਨੇੜਲੇ ਪਿੰਡ ਰੱਤੋਵਾਲ ਵਿਖੇ ਬਾਬਾ ਗੁਰਮੁੱਖ ਜੀ ਸਪੋਰਟਸ ਕਲੱਬ ਵੱਲੋਂ ਐਨਆਰਆਈਜ਼ ਅਤੇ ਨਗਰ ਨਿਵਾਸੀਆਂ ਸਹਿਯੋਗ ਨਾਲ ਕਰਵਾਏ ਗਏ ਤਿੰਨ ਰੋਜਾ ਫੁਟਬਾਲ ਟੂਰਨਾਂਮੈਂਟ ਅੱਜ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਇਸ ਮੌਕੇ ਹੋਏ ਫੁਟਬਾਲ ਦੇ ਦਿਲਕਸ਼ ਮੁਕਾਬਲਿਆਂ ਵਿੱਚ ਘਵੱਦੀ ਦੀ ਟੀਮ ਨੇ ਬਿਲਾਸਪੁਰ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਅਖਾੜਾ ਦੀ ਟੀਮ ਨੇ ਤੀਜਾ ਅਤੇ ਪੱਖੋਵਾਲ ਦੀ ਟੀਮ ਨੇ ਚੌਥਾ ਸਥਾਨ ਹਾਸਲ ਕੀਤਾ। ਇਸ ਮੌਕੇ ਜੇਤੂ ਟੀਮਾਂ ਨੂੰ ਸਰਪੰਚ ਰਾਜਿਵੰਦਰ ਸਿੰਘ, ਕਲੱਬ ਪ੍ਰਧਾਨ ਰਾਜਵਿੰਦਰ ਸਿੰਘ ਰਾਜੂ, ਹਰਪ੍ਰੀਤ ਸਿੰਘ ਟੂਸਾ ਅਤੇ ਸਮੂਹ ਗ੍ਰਾਂਮ ਪੰਚਾਇਤ ਵੱਲੋਂ ਨਗਦ ਰਾਸ਼ੀ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਹਰਵਿੰਦਰ ਸਿੰਘ ਨੇ ਜੇਤੂ ਟੀਮਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਨਾਲ ਜੁੜ ਕੇ ਹੀ ਨੌਜਵਾਨ ਆਪਣੇ ਮਾਤਾ-ਪਿਤਾ, ਪਿੰਡ ਅਤੇ ਇਲਾਕੇ ਦਾ ਨਾਂ ਰੌਸ਼ਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਲਿਜਾਣ ਲਈ ਖੇਡਾਂ ਇਕ ਬਹੁਤ ਹੀ ਵਧੀਆ ਹੁਨਰ ਹੈ। ਉੱਥੇ ਹੀ ਸਰੀਰ ਨੂੰ ਤੰਦਰੁਸਤ ਅਤੇ ਫਿੱਟ ਰੱਖਣ ਲਈ ਖੇਡਾਂ ਬਹੁਤ ਜ਼ਰੂਰੀ ਹਨ। ਇਸ ਮੌਕੇ ਪੰਚ ਲਖਵੀਰ ਸਿੱਖ, ਪੰਚ ਗੁਰਿੰਦਰਜੀਤ ਸਿੰਘ ਢਿੱਲੋਂ, ਪੰਚ ਬਲਵੀਰ ,ਪੰਚ ਮਨਜੀਤ ਸਿੰਘ ਪੰਚ ਹਰਵਿੰਦਰ ਸਿੰਘ, ਪੰਚ ਕੁਲਵੰਤ ਕੌਰ ਧਾਲੀਵਾਲ ਪੰਚ ਕਮਲਜੀਤ ਕੋਰ ਪੰਚ ਸਿਮਰਨਜੀਤ ਕੌਰ ਪੰਚ, ਸਾਬਕਾ ਪੰਚ ਤੇ ਮੁੱਖ ਪ੍ਰਬੰਧਕ ਰਾਜਵਿੰਦਰ ਸਿੰਘ ਰਾਜੂ, ਡਿੰਪੀ ਢਿੱਲੋਂ ਰਾਮਪਾਲ ਸਿੰਘ ਵੇਲਦਰ, ਕਰਮਜੀਤ ਸਿੰਘ ਕਲੇਰ, ਜਿਲ੍ਹਾ ਜੁਆਇਟ ਸਕੱਤਰ ਪਰਮਿੰਦਰ ਸਿੰਘ ਰੱਤੋਵਾਲ, ਜਗਦੀਪ ਸਿੰਘ ਦੀਪਾ, ਲਖਵਿੰਦਰ ਸਿੰਘ ਲੱਖਾ, ਬਲਵਿੰਦਰ ਸਿੰਘ ਧਾਲੀਵਾਲ, ਕੁਲਦੀਪ ਸਿੰਘ, ਬੋਬੀ, ਮਨਰਾਜ ਸਿੰਘ ਢਿੱਲੋਂ, ਜੱਸਾ,ਜਯੋਤੀ ਢਿੱਲੋਂ, ਕਾਲੀ ਰੱਤੋਵਾਲ, ਹਰਪ੍ਰੀਤ ਸਿੰਘ ਸਿੱਧੂ ,ਪੀਤਾ, ਤਰਸੇਮ ਸਿੰਘ ਗੁਰਮੀਤ ਸਿੰਘ ਚਾਹਲ, ਸੁਖਵਿੰਦਰ ਸਿੰਘ ਰਾਣੂੰ, ਹਰਦੇਵ ਸਿੰਘ ਗੋਲੂ,ਬਲਵੰਤ ਸਿੰਘ ਕੈਨੇਡਾ,ਪਿਆਰਾ ਸਿੰਘ ਫੋਜੀ,ਦੀਪ ਮਲ੍ਹੀ ਕੈਨੇਡਾ, ਮਨਦੀਪ ਸਿੰਘ ਮਨੀ ਅਤੇ ਹੋਰ ਪਤਵੰਤੇ ਸੱਜਣ ਹਾਜਿਰ ਸਨ।