ਸੁਨਾਮ, 12 ਜਨਵਰੀ : ਲੋਹੜੀ ਦੇ ਸਮਾਗਮ ਤੋਂ ਬਾਅਦ ਆਪਣੇ ਵਾਪਸ ਘਰ ਜਾ ਰਹੇ ਪਿੰਡ ਖਡਿਆਲ ਕੋਠੇ ਆਲਾ ਸਿੰਘ ਵਾਲਾ ਦੇ ਇੱਕੋ ਪਰਿਵਾਰ ਦੇ 5 ਜੀਆਂ ਦੀ ਭਿਆਨਕ ਸੜਕ ਹਾਦਸੇ ’ਚ ਮੌਤ ਅਤੇ ਇੱਕ ਦੇ ਗੰਭੀਰ ਜਖ਼ਮੀ ਹੋ ਜਾਣ ਦੀ ਖ਼ਬਰ ਹੈ। ਇਸ ਘਟਨਾਂ ਸਬੰਧੀ ਜਾਣਕਾਰੀ ਦਿੰਦਿਆ ਸਮਾਜ ਸੇਵੀ ਹਰਪਾਲ ਸਿੰਘ ਖਡਿਆਲ ਨੇ ਦੱਸਿਆ ਕਿ ਉਕਤ ਪਰਿਵਾਰ ਕਿਸੇ ਲੋਹੜੀ ਸਮਾਗਮ ਤੋਂ ਬਾਅਦ ਆਪਣੇ ਪਿੰਡ ਆ ਰਹੇ ਸੀ ਤਾਂ ਅਚਾਨਕ ਨਹਿਰ ਦੇ ਪੁਲ ’ਤੇ ਗੱਡੀ ਟਕਰਾਅ ਜਾਣ ਕਰਕੇ ਪਲਟ ਗਈ, ਜਿਸ ਕਾਰਨ ਗੱਡੀ ’ਚ ਸਵਾਰ ਜਸਪ੍ਰੀਤ ਸਿੰਘ, ਪਰਮਜੀਤ ਕੌਰ, ਜਪਜੋਤ, ਵੀਰਪਾਲ ਕੌਰ, ਚਰਨਜੀਤ ਕੌਰ ਦੀ ਮੌਕੇ ਤੇ ਮੌਤ ਹੋ ਗਈ, ਜਦੋਂ ਕਿ ਜਖ਼ਮੀ ਸਿਮਰਜੀਤ ਕੌਰ ਨੂੰ ਇਲਾਜ ਲਈ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਇਸ ਘਟਨਾਂ ਸਬੰਧੀ ਮੌਕੇ ਤੇ ਪੁੱਜੀ ਪੁਲਿਸ ਨੇ ਪੰਜੇ ਲਾਸਾਂ ਆਪਣੇ ਕਬਜੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ।