ਚੰਡੀਗੜ੍ਹ 01 ਅਪ੍ਰੈਲ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 5 ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ. ਪ੍ਰੇਮ ਕੁਮਾਰ ਵੱਲੋਂ ਨਤੀਜੇ ਦਾ ਐਲਾਨ ਕੀਤਾ ਗਿਆ। ਉਨ੍ਹਾਂ ਦੱਸਿਆ ਇਸ ਸਾਲ 5ਵੀਂ ਕਲਾਸ ਵਿੱਚ ਪ੍ਰੀਖਿਆ ਵਿੱਚ ਕੁਲ 306431 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। ਜਿਸ ਵਿਚੋਂ 305937 ਵਿਦਿਆਰਥੀ ਪਾਸ ਹੋਏ ਹਨ ਤੇ ਇਸ ਨਤੀਜੇ ਦੀ ਪਾਸ ਫ਼ੀਸਦੀ 99.84 ਰਹੀ ਹੈ। PSEB ਕਲਾਸ 5 ਦੇ ਨਤੀਜੇ ਡਾਊਨਲੋਡ ਕਰਨ ਦਾ ਸਿੱਧਾ ਲਿੰਕ 2 ਅਪ੍ਰੈਲ ਨੂੰ ਪੰਜਾਬ ਬੋਰਡ ਦੀ ਅਧਿਕਾਰਤ ਵੈੱਬਸਾਈਟ - pseb.ac.in 'ਤੇ ਉਪਲਬਧ ਕਰਵਾਇਆ ਜਾਵੇਗਾ। ਕੁੱਲ 3,05,937 ਵਿਦਿਆਰਥੀ ਪ੍ਰੀਖਿਆ ਪਾਸ ਕੀਤੀ ਹੈ। ਇਸ ਸਾਲ ਕੁੱਲ ਪਾਸ ਪ੍ਰਤੀਸ਼ਤਤਾ 99.84 ਫ਼ੀਸਦੀ ਹੈ। PSEB ਜਮਾਤ 5ਵੀਂ ਦੀ ਪ੍ਰੀਖਿਆ ਵਿੱਚ ਕੁੱਲ 1,44,653 ਵਿਦਿਆਰਥਣਾਂ ਨੇ ਹਿੱਸਾ ਲਿਆ। ਇਨ੍ਹਾਂ ਵਿੱਚੋਂ 1,44,454 ਨਾਲ ਸਫਲਤਾਪੂਰਵਕ 99.86 ਫੀਸਦੀ ਨਾਲ ਪਾਸ ਹੋਈਆਂ। ਪ੍ਰੀਖਿਆ ਵਿੱਚ 1,61,767 ਲੜਕੇ ਸ਼ਾਮਲ ਹੋਏ ਅਤੇ 1,61,468 ਨੇ ਸਫਲਤਾਪੂਰਵਕ ਪ੍ਰੀਖਿਆ ਪਾਸ ਕੀਤੀ, ਜਿਸ ਨਾਲ ਪਾਸ ਪ੍ਰਤੀਸ਼ਤਤਾ 99.81 ਫ਼ੀਸਦੀ ਰਹੀ। ਪਠਾਨਕੋਟ ਜ਼ਿਲ੍ਹੇ ਵਿੱਚ ਸਭ ਤੋਂ ਵੱਧ 99.96 ਫੀਸਦੀ ਵਿਦਿਆਰਥੀ ਪਾਸ ਹੋਏ ਜਦਕਿ ਮੋਹਾਲੀ ਵਿੱਚ ਸਭ ਤੋਂ ਘੱਟ 99.65 ਫ਼ੀਸਦੀ ਵਿਦਿਆਰਥੀ ਪਾਸ ਹੋਏ। PSEB ਜਮਾਤ 5ਵੀਂ ਦੀ ਪ੍ਰੀਖਿਆ ਵਿੱਚ 587 ਵਿਦਿਆਰਥੀਆਂ ਨੇ 100 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ। ਬੋਰਡ ਬਾਅਦ ਵਿੱਚ PSEB ਕਲਾਸ 5 ਦੀ ਮਾਰਕਸ਼ੀਟ ਸਬੰਧਤ ਸਕੂਲਾਂ ਨੂੰ ਭੇਜੇਗਾ ਤੇ ਵਿਦਿਆਰਥੀ ਆਪਣੇ ਸਕੂਲਾਂ ਤੋਂ ਨਤੀਜਾ ਸਕੋਰ ਕਾਰਡਾਂ ਦੀਆਂ ਹਾਰਡ ਕਾਪੀਆਂ ਇਕੱਤਰ ਕਰ ਸਕਦੇ ਹਨ।