ਚੰਡੀਗੜ੍ਹ, 26 ਮਾਰਚ : ਭਾਜਪਾ ਵੱਲੋਂ ਪੰਜਾਬ ਵਿਚ ਲੋਕ ਸਭਾ ਚੋਣਾਂ ਇਕੱਲਿਆਂ ਲੜਨ ਦੇ ਫੈਸਲੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੋਈ ਆਮ ਸਿਆਸੀ ਪਾਰਟੀ ਨਹੀਂ ਹੈ, ਇਹ ਸਿਧਾਂਤਾਂ ਵਾਲੀ ਪਾਰਟੀ ਹੈ। ਸਾਡੇ ਲਈ, ਸਿਧਾਂਤ ਨੰਬਰਾਂ ਦੀ ਖੇਡ ਨਾਲੋਂ ਜ਼ਿਆਦਾ ਮਹੱਤਵਪੂਰਨ ਹਨ। ਸੁਖਬੀਰ ਨੇ ਕਿਹਾ ਕਿ ਅਕਾਲੀ ਦਲ ਨੇ ਸਰਕਾਰ ਬਣਾਉਣ ਲਈ ਪਾਰਟੀ ਨਹੀਂ ਬਣਾਈ, ਸਿੱਖ ਕੌਮ ਦੀ ਰਾਖੀ, ਪੰਜਾਬ ਦੀ ਰਾਖੀ, ਪੰਜਾਬ ਵਿਚ ਅਮਨ-ਸ਼ਾਂਤੀ ਅਤੇ ਭਾਈਚਾਰਾ ਕਾਇਮ ਰੱਖਣਾ ਅਕਾਲੀ ਦਲ ਦੀ ਜ਼ਿੰਮੇਵਾਰੀ ਹੈ। ਦਿੱਲੀ ਦੀਆਂ ਰਾਸ਼ਟਰੀ ਪਾਰਟੀਆਂ ਸਿਰਫ ਵੋਟ ਦੀ ਰਾਜਨੀਤੀ ਕਰਦੀਆਂ ਹਨ, ਅਸੀਂ ਵੋਟ ਦੀ ਰਾਜਨੀਤੀ ਨਹੀਂ ਕਰਦੇ। ਦੱਸ ਦੇਈਏ ਕਿ ਭਾਜਪਾ ਨੇ ਪੰਜਾਬ ਵਿੱਚ ਇਕੱਲਿਆਂ ਹੀ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ। ਲੋਕ ਸਭਾ ਚੋਣਾਂ ਲਈ ਭਾਜਪਾ ਤੇ ਅਕਾਲੀ ਦਲ ਵਿਚਾਲੇ ਕੋਈ ਸਹਿਮਤੀ ਨਹੀਂ ਬਣ ਸਕੀ। ਪਾਰਟੀ ਦੇ ਪੰਜਾਬ ਪ੍ਰਧਾਨ ਨੇ ਟਵਿਟਰ 'ਤੇ ਇਸ ਸਬੰਧੀ ਟਵੀਟ ਕੀਤਾ ਸੀ। ਦਰਅਸਲ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਕੋਰ ਕਮੇਟੀ ਵਿੱਚ ਪਾਸ ਕੀਤੇ ਮਤੇ ਕਾਰਨ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ 'ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਅਕਾਲੀ ਦਲ ਦੀ ਕੋਰ ਕਮੇਟੀ ਵੱਲੋਂ ਪਾਸ ਕੀਤੇ ਮਤੇ ਵਿੱਚ ਭਾਜਪਾ ਨੂੰ ਕਈ ਮੁੱਦਿਆਂ ’ਤੇ ਸਖ਼ਤ ਇਤਰਾਜ਼ ਸੀ। ਕਾਰਨ ਇਹ ਸੀ ਕਿ ਬਹੁਤ ਸਾਰੇ ਮੁੱਦੇ ਰਾਸ਼ਟਰਵਾਦ ਨਾਲ ਜੁੜੇ ਹੋਏ ਹਨ। ਜਿਸ ਵਿੱਚ ਐਨਐਸਏ ਖਤਮ ਕਰਨ, ਫਿਰੋਜ਼ਪੁਰ ਅਤੇ ਅਟਾਰੀ ਬਾਰਡਰ ਖੋਲ੍ਹਣ ਵਰਗੇ ਮੁੱਦਿਆਂ ‘ਤੇ ਭਾਜਪਾ ਅਕਾਲੀ ਦਲ ਨਾਲ ਮੇਲ ਨਹੀਂ ਖਾਂ ਰਹੀ। ਭਾਜਪਾ ਪੰਜਾਬ ਪ੍ਰਧਾਨ ਜਾਖੜ ਨੇ ਅੱਜ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਇਕੱਲਿਆਂ ਹੀ ਚੋਣਾਂ ਲੜਨ ਜਾ ਰਹੀ ਹੈ। ਪਾਰਟੀ ਨੇ ਇਹ ਫੈਸਲਾ ਲੋਕਾਂ, ਵਰਕਰਾਂ ਅਤੇ ਆਗੂਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਲਿਆ ਹੈ। ਉਪਰੋਕਤ ਫੈਸਲਾ ਪੰਜਾਬ ਦੇ ਨੌਜਵਾਨਾਂ, ਵਪਾਰੀਆਂ, ਮਜ਼ਦੂਰਾਂ ਆਦਿ ਦੇ ਭਵਿੱਖ ਲਈ ਲਿਆ ਗਿਆ ਹੈ। ਕਿਉਂਕਿ ਭਾਜਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਪੰਜਾਬ ਲਈ ਜੋ ਕੰਮ ਕੀਤਾ ਹੈ, ਉਹ ਕਿਸੇ ਨੇ ਨਹੀਂ ਕੀਤਾ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਪਾਸ ਕੀਤੇ ਮਤੇ ਕਾਰਨ ਪੰਜਾਬ ਵਿੱਚ ਅਕਾਲੀ ਦਲ ਅਤੇ ਬੀ.ਜੇ.ਪੀ. ਗਠਜੋੜ 'ਤੇ ਸਵਾਲ ਉਠਾਏ ਹਨ। ਅਕਾਲੀ ਦਲ ਦੀ ਕੋਰ ਕਮੇਟੀ ਵੱਲੋਂ ਪਾਸ ਕੀਤੇ ਮਤੇ ਵਿੱਚ ਭਾਜਪਾ ਨੂੰ ਕਈ ਮੁੱਦਿਆਂ ’ਤੇ ਸਖ਼ਤ ਇਤਰਾਜ਼ ਸੀ। ਕਾਰਨ ਇਹ ਸੀ ਕਿ ਬਹੁਤ ਸਾਰੇ ਮੁੱਦੇ ਰਾਸ਼ਟਰਵਾਦ ਨਾਲ ਜੁੜੇ ਹੋਏ ਹਨ। ਜਿਸ ਵਿੱਚ ਐਨਐਸਏ ਖਤਮ ਕਰਨ, ਫਿਰੋਜ਼ਪੁਰ ਅਤੇ ਅਟਾਰੀ ਬਾਰਡਰ ਖੋਲ੍ਹਣ ਵਰਗੇ ਮੁੱਦਿਆਂ 'ਤੇ ਭਾਜਪਾ ਅਕਾਲੀ ਦਲ ਨਾਲ ਮੇਲ ਨਹੀਂ ਖਾਂਦੀ ਸੀ।