ਗਾਇਕ ਕਨਵਰ ਗਰੇਵਾਲ ਦੇ ਪਿੰਡ ਮਹਿਮਾ ਸਵਾਈ ਜੱਦੀ ਘਰ ਵਿਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੀ ਛਾਪਾਮਾਰੀ
ਗਾਇਕ ਰਣਜੀਤ ਬਾਵਾ ਦੇ ਟਿਕਾਣਿਆਂ ਤੇ ਇਨਕਮ ਟੈਕਸ ਵਿਭਾਗ ਦੀ ਛਾਪਾਮਾਰੀ
ਕਿਸਾਨੀ ਅੰਦੋਲਨ ਵਿੱਚ ਨਿਭਾਇਆ ਸੀ ਕੰਨਵਰ ਗਰੇਵਾਲ ਅਤੇ ਗਾਇਕ ਰਣਜੀਤ ਬਾਵਾ ਨੇ ਅਹਿਮ ਰੋਲ
ਬਠਿੰਡਾ 19 ਦਸੰਬਰ (ਅਨਿਲ ਵਰਮਾ) : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ‘‘ਐਨਏਆਈ’’ ਅਤੇ ਇਨਕਮ ਟੈਕਸ ਵਿਭਾਗ ਇੱਕ ਵਾਰ ਫਿਰ ਹਰਕਤ ਵਿੱਚ ਆਉਦਾ ਦਿਖਾਈ ਦੇ ਰਿਹਾ ਹੈ ਅੱਜ ਐਨਏਆਈ ਅਤੇ ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਵੱਲੋਂ ਕਿਸਾਨੀ ਅੰਦੋਲਨ ਵਿੱਚ ਅਹਿਮ ਰੋਲ ਨਿਭਾਉਣ ਵਾਲੇ ਨਾਮਵਰ ਗਾਇਕ ਕੰਵਰ ਗਰੇਵਾਲ ਅਤੇ ਰਣਜੀਤ ਬਾਵਾ ਦੇ ਟਿਕਾਣਿਆਂ ਤੇ ਅਚਨਚੇਤ ਸਵੇਰੇ-ਸਵੇਰੇ ਛਾਪਾਮਾਰੀ ਕੀਤੀ ਗਈ ਹੈ । ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਕੰਨਵਰ ਗਰੇਵਾਲ ਅਤੇ ਇਨਕਮ ਟੈਕਸ ਵਿਭਾਗ ਵੱਲੋਂ ਗਾਇਕ ਰਣਜੀਤ ਬਾਵਾ ਦੇ ਵੱਖ ਵੱਖ ਥਾਵਾਂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ ਹੈ ਇਸੇ ਲੜੀ ਤਹਿਤ ਐਨਏਆਈ ਦੀ ਟੀਮ ਗਾਇਕ ਕੰਵਰ ਗਰੇਵਾਲ ਦੇ ਜ਼ਿਲ੍ਹਾ ਬਠਿੰਡਾ ਵਿੱਚ ਪਿੰਡ ਮਹਿਮਾ ਸਵਾਈ ਵਿਖੇ ਜੱਦੀ ਘਰ ਪਹੁੰਚੀ ਅਤੇ ਪੂਰੇ ਘਰ ਨੂੰ ਖੰਗਾਲਿਆ ਗਿਆ । ਇਸ ਮੌਕੇ ਐਨਏਆਈ ਦੀ ਟੀਮ ਭਾਰੀ ਸੁਰੱਖਿਆ ਫੋਰਸ ਦੇ ਨਾਲ ਪਿੰਡ ਪਹੁੰਚੀ ਅਤੇ ਕੋਠੀ ਨੂੰ ਚਾਰੇ ਪਾਸਿਓਂ ਘੇਰ ਕੇ ਤਲਾਸ਼ੀ ਲਈ ਗਈ ਪਿੰਡ ਵਾਸੀਆਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਕਿਹਾ ਕਿ ਗਾਇਕ ਕੰਨਵਰ ਗਰੇਵਾਲ ਅਤੇ ਰਣਜੀਤ ਬਾਵਾ ਦੇ ਟਿਕਾਣਿਆਂ ਤੇ ਇਸ ਲਈ ਛਾਪਾਮਾਰੀ ਹੋਈ ਹੈ ਕਿਉਂਕਿ ਇਨ੍ਹਾਂ ਨਾਮਵਰ ਗਾਇਕਾਂ ਨੇ ਕਿਸਾਨੀ ਅੰਦੋਲਨ ਵਿੱਚ ਅਹਿਮ ਰੋਲ ਨਿਭਾਇਆ ਸੀ ਅਤੇ ਕਿਸਾਨਾਂ ਦਾ ਡੱਟ ਕੇ ਸਾਥ ਦਿੱਤਾ ਸੀ ਜਿਸ ਕਰਕੇ ਕੇਂਦਰ ਸਰਕਾਰ ਇਹਨਾਂ ਨਾਮਵਰ ਗਾਇਕਾਂ ਨੂੰ ਡਰਾਉਣ ਅਤੇ ਚੁੱਪ ਕਰਾਉਣ ਲਈ ਐਨਏਆਈ ਅਤੇ ਟੈਕਸ ਵਿਭਾਗ ਦੀਆਂ ਟੀਮਾਂ ਰਾਹੀ ਪਰੇਸ਼ਾਨ ਕਰ ਰਹੀ ਹੈ।