ਚੰਡੀਗੜ੍ਹ, 07 ਜੂਨ : ਚੰਡੀਗੜ੍ਹ ਏਅਰਪੋਰਟ ‘ਤੇ ਕੰਗਣਾ ਰਣੌਤ ਦੇ ਥੱਪੜ ਮਾਰਨ ਦੀ ਘਟਨਾ ਤੋਂ ਬਾਅਦ ਸੀਆਈਐਸਐਫ ਦੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਕੁਲਵਿੰਦਰ ਕੌਰ ਨੇ ਐਕਸ ‘ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਮੈਨੂੰ ਨੌਕਰੀ ਦੀ ਕੋਈ ਫਿਕਰ ਨਹੀਂ ਹੈ, ਮਾਂ ਦੀ ਇੱਜਤ ਅੱਗੇ ਹਜ਼ਾਰਾਂ ਨੌਕਰੀਆਂ ਕੁਰਬਾਨ। ਦੱਸ ਦੇਈਏ ਕਿ ਬੀਤੇ ਦਿਨ ਚੰਡੀਗੜ੍ਹ ਏਅਰਪੋਰਟ ‘ਤੇ CISF ਮਹਿਲਾ ਕਾਂਸਟੇਬਲ ਵੱਲੋਂ ਕੰਗਨਾ ਰਣੌਤ ਦੇ ਥੱਪੜ ਮਾਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਮਹਿਲਾ ਕਾਂਸਟੇਬਲ ‘ਤੇ ਐਕਸ਼ਨ ਲੈਂਦਿਆਂ ਸਸਪੈਂਡ ਕਰ ਦਿੱਤਾ ਗਿਆ ਅਤੇ ਉਸ ਦੇ ਖਿਲਾਫ ਸਥਾਨਕ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਲਈ ਸ਼ਿਕਾਇਤ ਦਿੱਤੀ ਗਈ। ਜ਼ਿਕਰਯੋਗ ਹੈ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਕੰਗਨਾ ਵੀਰਵਾਰ ਦੁਪਹਿਰ 3.30 ਵਜੇ ਚੰਡੀਗੜ੍ਹ ਏਅਰਪੋਰਟ ਤੋਂ ਦਿੱਲੀ ਜਾ ਰਹੀ ਸੀ। ਇਸ ਘਟਨਾ ਤੋਂ ਬਾਅਦ ਕੰਗਨਾ ਦਿੱਲੀ ਲਈ ਰਵਾਨਾ ਹੋ ਗਈ। ਦਿੱਲੀ ਪਹੁੰਚ ਕੇ ਕੰਗਨਾ ਰਣੌਤ ਨੇ ਸੀਆਈਐਸਐਫ ਦੀ ਡਾਇਰੈਕਟਰ ਜਨਰਲ ਨੀਨਾ ਸਿੰਘ ਨੂੰ ਸ਼ਿਕਾਇਤ ਕੀਤੀ। ਜਿਸ ਵਿੱਚ ਕੰਗਨਾ ਨੇ ਕਿਹਾ ਕਿ ਕਾਂਸਟੇਬਲ ਕੁਲਵਿੰਦਰ ਕੌਰ ਨੇ ਉਸ ਨਾਲ ਬਹਿਸ ਕੀਤੀ ਅਤੇ ਏਅਰਪੋਰਟ ਦੇ ਕਰਟਨ ਏਰੀਆ ਵਿੱਚ ਉਸ ਨੂੰ ਥੱਪੜ ਮਾਰ ਦਿੱਤਾ ।
ਪੰਜਾਬ ਨੂੰ ਖਾਲਿਸਤਾਨ ਕਹਿਣਾ ਤੇ ਉਸ ਦਾ ਸਮਰਥਕ ਕਹਿਣਾ ਗਲਤ ਹੈ : ਰਾਕੇਸ਼ ਟਿਕੈਤ
ਵੀਡੀਓ ਸੰਦੇਸ਼ ਜਾਰੀ ਕਰਦੇ ਹੋਏ ਰਾਕੇਸ਼ ਟਿਕੈਤ ਨੇ ਕਿਹਾ ਕਿ ਚੰਡੀਗੜ੍ਹ ਦਾ ਮਾਮਲਾ ਹਾਈਲਾਈਟ ਚੱਲ ਰਿਹਾ ਹੈ। ਸੰਸਦ ਮੈਂਬਰ ਕੰਗਣਾ ਰਣੌਤ ਨਾਲ ਏਅਰਪੋਰਟ ‘ਤੇ ਵਾਪਰੀ ਘਟਨਾ। ਇਹ ਬਹਿਸ ਸੀ। ਦੱਸਿਆ ਜਾ ਰਿਹਾ ਹੈ ਕਿ ਜਿਸ ਨੇ ਥੱਪੜ ਮਾਰਿਆ ਕਿਹਾ ਜਾ ਰਿਹਾ ਹੈ, ਉਸ ਨੇ ਥੱਪੜ ਨਹੀਂ ਮਾਰਿਆ ਹੈ। ਸਿਰਫ ਬਹਿਸ ਹੋਈ ਹੈ। ਚੱਲ ਰਹੇ ਕਿਸਾਨ ਅੰਦੋਲਨ ਬਾਰੇ ਕੰਗਨਾ ਨੇ ਕਿਹਾ ਸੀ ਕਿ ਇਸ ਅੰਦੋਲਨ ਵਿੱਚ ਆਉਣ ਵਾਲੀਆਂ ਔਰਤਾਂ 100-100 ਰੁਪਏ ਲੈ ਕੇ ਆਉਂਦੀਆਂ ਹਨ। ਇਸ ਬਿਆਨ ਨਾਲ ਮਹਿਲਾ ਜਵਾਨ ਨੂੰ ਠੇਸ ਪਹੁੰਚੀ ਸੀ। ਪੂਰਾ ਪੰਜਾਬ ਉਸ ਕੁੜੀ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਗਲਤੀ ਹੋਈ ਹੈ ਤਾਂ ਉਸ ਕੁੜੀ ‘ਤੇ ਓਨੀਆਂ ਧਾਰਾਵਾਂ ਲਾ ਦਿਓ। ਪਰ ਉਸ ਨੂੰ ਸਸਪੈਂਡ ਕਰਨਾ, ਨੌਕਰੀ ਤੋਂ ਬਰਖਾਸਤ ਕਰਨਾ, ਉਸ ਦੀ ਜਾਂਚ ਕਰੋ ਕਿ ਆਖਿਰ ਇਹ ਹਾਦਸੇ ਕਿਉਂ ਹੋ ਰਹੇ ਹਨ। ਦੇਸ਼ ਵਿੱਚ ਜੈ ਜਵਾਨ, ਜੈ ਕਿਸਾਨ ਦਾ ਨਾਅਰਾ ਗੂੰਜਦਾ ਹੈ। ਫੌਜ ਵਿੱਚ ਜੋ ਬੱਚੇ ਹਨ ਉਹ ਵੀ ਪਰਿਵਾਰ ਹਨ।ਕੀ ਉਨ੍ਹਾਂ ਨੂੰ ਇੱਕ ਸਾਲ ਤੱਕ ਅੱਤਵਾਦੀ ਨਹੀਂ ਕਿਹਾ। ਫੌਜ ਦੇ ਜਵਾਨਾਂ ਵਿਚ ਵੀ ਇਸ ਦਾ ਦਰਦ ਹੈ। ਜ਼ਿਆਦਾ ਛੋੜਖਾਨੀ ਕਰਨ ਦੀ ਲੋੜ ਨਹੀਂ ਹੈ ਤੇ ਨੇਤਾ ਵੀ ਬਿਆਨਬਾਜ਼ੀ ਬੰਦ ਕਰਨ। ਪੰਜਾਬ ਨੂੰ ਖਾਲਿਸਤਾਨ ਕਹਿਣਾ ਤੇ ਉਸ ਦਾ ਸਮਰਥਕ ਕਹਿਣਾ ਗਲਤ ਹੈ। ਪੂਰੇ ਦੇਸ਼ ਦੇ ਕਿਸਾਨਾਂ ਲਈ ਕਿਹਾ ਗਿਆ ਸੀ ਇਹ। ਨੇਤਾ ਵੀ ਹੁਣ ਬਿਆਨਬਾਜ਼ੀ ਬੰਦ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਉਸ ਕੁੜੀ ਦੇ ਹੱਕ ਵਿਚ ਹਾਂ।