ਚੰਡੀਗੜ੍ਹ : ਅੱਜ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੀਏਯੂ ਦੇ ਵੀਸੀ ਨੂੰ ਹਟਾਉਣ ਨੂੰ ਲੈ ਕੇ ਪੰਜਾਬ ਦੇ ਗਵਰਨਰ ਨੂੰ ਇੱਕ ਚਿੱਠੀ ਲਿਖੀ ਸੀ। ਜਿਸ ਦੇ ਜਾਵਬ 'ਚ ਪੰਜਾਬ ਦੇ ਗਵਰਨਰ ਵੱਲੋਂ ਮੋੜਵੀ ਚਿੱਠੀ ਤੁਰੰਤ ਲਿਖਕੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਪੱਸ਼ਟੀਕਰਨ ਮੰਗਿਆ ਹੈ। ਗਵਰਨਰ ਵੱਲੋਂ ਜਾਰੀ ਪੱਤਰ 'ਚ ਕਿਹਾ ਗਿਆ ਹੈ ਕਿ ਮੀਡੀਆ ਵਿੱਚ ਇੱਕ ਪੱਤਰ ਪ੍ਰਚਲਿਤ ਹੈ ਜੋ ਪੰਜਾਬੀ ਵਿੱਚ ਹੈ, ਜਿਸ ਵਿੱਚ ਕਥਿਤ ਤੌਰ 'ਤੇ ਮੁੱਖ ਮੰਤਰੀ, ਪੰਜਾਬ ਵੱਲੋਂ ਰਾਜਪਾਲ, ਪੰਜਾਬ ਨੂੰ ਪੀਏਯੂ, ਲੁਧਿਆਣਾ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਬਾਰੇ ਲਿਖਿਆ ਗਿਆ ਸੀ। ਇਹ ਪੱਤਰ ਅੱਜ ਤੱਕ ਪੰਜਾਬ ਰਾਜ ਭਵਨ ਨੂੰ ਨਹੀਂ ਮਿਲਿਆ ਹੈ। ਉਂਜ ਪੰਜਾਬ ਰਾਜ ਭਵਨ ਵਿੱਚ ਪ੍ਰਾਪਤ ਪੱਤਰ ਅੰਗਰੇਜ਼ੀ ਵਿੱਚ ਹੈ ਅਤੇ ਦੋਵਾਂ ਪੱਤਰਾਂ ਦੀ ਸਮੱਗਰੀ ਵੱਖ-ਵੱਖ ਹੈ। ਪੰਜਾਬ ਰਾਜ ਭਵਨ ਨੇ ਮੁੱਖ ਮੰਤਰੀ ਪੰਜਾਬ ਤੋਂ ਸਪੱਸ਼ਟੀਕਰਨ ਮੰਗਿਆ ਹੈ ਕਿ ਉਨ੍ਹਾਂ ਦੀਆਂ ਦੋ ਚਿੱਠੀਆਂ ਵਿੱਚੋਂ ਕਿਹੜੀਆਂ ਚਿੱਠੀਆਂ ਪ੍ਰਮਾਣਿਕ ਹਨ ਅਤੇ ਪੰਜਾਬੀ ਵਿੱਚ ਲਿਖੀ ਚਿੱਠੀ ਨੂੰ ਪੰਜਾਬ ਰਾਜ ਭਵਨ ਨੂੰ ਭੇਜਣ ਤੋਂ ਪਹਿਲਾਂ ਅਤੇ ਬਿਨਾਂ ਮੀਡੀਆ ਵਿੱਚ ਕਿਉਂ ਪ੍ਰਸਾਰਿਤ ਕੀਤਾ ਗਿਆ ਹੈ।