ਅੰਮ੍ਰਿਤਸਰ, 04 ਜਨਵਰੀ : ਕੌਮਾਂਤਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਕਸਟਮ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ ਡੇਢ ਕਿਲੋ ਸੋਨਾ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ, ਜਿਸ ਦੀ ਕੀਮਤ 94 ਲੱਖ ਦੇ ਕਰੀਬ ਬਣਦੀ ਦੱਸੀ ਜਾ ਰਹੀ ਹੈ। ਕਸਟਮ ਵਿਭਾਗ ਨੇ ਗੁਪਤ ਸੂਚਨਾ 'ਤੇ ਸ਼ਾਰਜਾਹ ਤੋਂ ਸ਼ਾਮ 7:36 'ਤੇ ਆਈ ਇੰਡੀਗੋ ਦੀ ਉਡਾਣ ਨੰ. 651428 ਦੀ ਛਾਪੇਮਾਰੀ ਕੀਤੀ ਅਤੇ ਜਹਾਜ਼ ਦੀ ਰਮਾਗਿੰਗ ਦੌਰਾਨ ਸੀਟ ਦੇ ਥੱਲੇ 2 ਸੋਨੇ ਦੀਆਂ ਪੱਟੀਆਂ ਨੂੰ ਜਿਨ੍ਹਾਂ ਦਾ ਕੁੱਲ ਵਜ਼ਨ 1508 ਗ੍ਰਾਮ ਲਗਭਗ ਟਿਸ਼ੂ ਦੇ ਅੰਦਰ ਕਾਲੀ ਟੇਪ ਨਾਲ ਲਪੇਟਿਆ ਹੋਈਆਂ ਮਿਲੀਆਂ। ਇਸ ਦੌਰਾਨ ਬਰਾਮਦ ਕੀਤੇ ਗਏ ਕੁੱਲ ਸੋਨੇ ਦਾ ਕੁੱਲ ਵਜ਼ਨ 1499.50 ਗ੍ਰਾਮ ਹੈ ਜਿਸ ਦੀ ਬਾਜ਼ਾਰੀ ਕੀਮਤ 93,71,875/- ਲਗਭਗ ਬਣਦੀ ਹੈ। ਕਸਟਮ ਵਿਭਾਗ ਨੇ ਸੋਨੇ ਨੂੰ ਜ਼ਬਤ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।