ਚੰਡੀਗੜ੍ਹ, 5 ਜੂਨ : ਲੋਕ ਸਭਾ ਚੋਣਾਂ ‘ਚ ਉਮੀਦ ਮੁਤਾਬਕ ਨਤੀਜੇ ਨਾ ਮਿਲਣ ਤੋਂ ਬਾਅਦ ਪੰਜਾਬ ਦੇ ਮੁਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰਕੇ ਲੋਕਾਂ ਦਾ ਫਤਵਾ ਮੰਜੂਰ ਕੀਤਾ ਹੈ। ਮਾਨ ਨੇ ਟਵੀਟ ਕਰਕੇ ਪਾਈ ਇਕ ਪੋਸਟ ਵਿਚ ਲਿਖਿਆ ਹੈ ਕਿ “ਪੰਜਾਬੀਆਂ ਦਾ ਲੋਕ ਸਭਾ ਲਈ ਲੋਕ-ਫਤਵਾ ਸਿਰ ਮੱਥੇ ..ਲੋਕ ਸੇਵਾ ਅਤੇ ਵਿਕਾਸ ਦੇ ਕੰਮ ਜਾਰੀ ਰਹਿਣਗੇ ..ਆਬਾਦ ਰਹੋ ਜ਼ਿੰਦਾਬਾਦ ਰਹੋ”.. ਤੁਹਾਨੂੰ ਦੱਸ ਦਈਏ ਕਿ ਭਗਵੰਤ ਮਾਨ ਵਲੋਂ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿੱਤਾਂ ਦਾ ਟੀਚਾ ਰੱਖਿਆ ਗਿਆ ਸੀ ਪਰ ਆਮ ਆਦਮੀ ਪਾਰਟੀ ਪੰਜਾਬ ਵਿਚ ਸਿਰਫ 3 ਸੀਟਾਂ ਹੀ ਹਾਸਲ ਕਰ ਸਕੀ।