-ਭਾਰਤ ਜੋੜੋ ਯਾਤਰਾ ਦੀ ਸੁਰੱਖਿਆ ਦੀ ਜ਼ਿਮੇਵਾਰੀ ਸੂਬਾ ਅਤੇ ਕੇਂਦਰ ਸਰਕਾਰ ਦੀ ਹੈ : ਪ੍ਰਤਾਪ ਸਿੰਘ ਬਾਜਵਾ
ਗੁਰਦਾਸਪੁਰ, 30 ਦਸੰਬਰ : ਰਾਹੁਲ ਗਾਂਧੀ ਦੀ ਦੇਸ਼ ਭਰ ਦੇ ਸੂਬਿਆਂ ਚ ਕੱਢੀ ਜਾ ਰਹੀ ਭਾਰਤ ਜੋੜੋ ਯਾਤਰਾ ਨੂੰ ਲੈਕੇ ਅੱਜ ਕਾਂਗਰਸ ਪਾਰਟੀ ਦੇ ਆਲਾ ਨੇਤਾਵਾਂ ਵਲੋਂ ਬਟਾਲਾ ਚ ਇਕ ਅਹਿਮ ਪ੍ਰੈਸ ਕੀਤੀ ਗਈ। ਪ੍ਰੈਸ ਚ ਵਿਰੋਧੀ ਧਿਰ ਦੇ ਨੇਤਾ ਅਤੇ ਸਾਬਕਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ, ਸਾਬਕਾ ਉਪ ਮੁਖ ਮੰਤਰੀ ਓਪੀ ਸੋਨੀ, ਸਾਬਕਾ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਜਿਲਾ ਪ੍ਰਧਾਨ ਬਰਿੰਦਰਮੀਤ ਸਿੰਘ ਪਾਹੜਾ.ਵੀ ਮਜੂਦ ਰਹੇ| ਪ੍ਰਤਾਪ ਸਿੰਘ ਬਾਜਵਾ ਨੇ ਦੱਸਿਆ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ 11 ਜਨਵਰੀ ਨੂੰ ਪੰਜਾਬ ਚ ਦਾਖਿਲ ਹੋਵੇਗੀ ਅਤੇ ਪੰਜਾਬ ਦੇ ਵੱਖ ਵੱਖ ਜਿਲਿਆ ਚੋਂ ਹੁੰਦੀ ਹੋਈ ਕਰੀਬ 9 ਦਿਨ ਪੰਜਾਬ ਚ ਰਹੇਗੀ ਅਤੇ ਆਖਰ ਚ ਪਠਾਨਕੋਟ ਚ ਵੱਡੀ ਰੈਲੀ ਹੋਵੇਗੀ ਅਤੇ 26 ਜਨਵਰੀ ਨੂੰ ਸ੍ਰੀਨਗਰ ਲਾਲ ਚੋਕ ਚ ਤਿਰੰਗਾ ਲਹਿਰਾਇਆ ਜਾਵੇਗਾ| ਇਸ ਦੇ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਨੇ ਦੱਸਿਆ ਕਿ ਜੋ ਰੈਲੀ ਪੰਜਾਬ ਚ ਹੋਵੇਗੀ ਉਹ ਇਤਸਾਹਿਕ ਰੈਲੀ ਹੋਵੇਗੀ ਅਤੇ ਇਸ ਯਾਤਰਾ ਨਾਲ ਕਾਂਗਰਸ ਵੱਡੇ ਪੱਧਰ ਤੇ ਮਜਬੂਤ ਹੋ ਰਹੀ ਹੈ ਜਿਸ ਦੇ ਚਲਦੇ ਕੇਂਦਰ ਵਲੋਂ ਕਰੋਨਾ ਦਾ ਡਰ ਪੈਦਾ ਕੀਤਾ ਜਾ ਰਿਹਾ ਹੈ ਅਤੇ ਯਾਤਰਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਇਹ ਯਾਤਰਾ ਨਹੀਂ ਰੁਕੇਗੀ। ਪ੍ਰਤਾਪ ਬਾਜਵਾ ਨੇ ਕਿਹਾ ਕਿ ਪੰਜਾਬ ਅਤੇ ਜੰਮੂ ਕਸ਼ਮੀਰ ਚ ਸੁਰੱਖਿਆ ਏਜੇਂਸੀਆਂ ਵਲੋਂ ਹਾਈ ਅਲਰਟ ਹੈ ਲੇਕਿਨ ਭਾਰਤ ਜੋੜੋ ਯਾਤਰਾ ਦੀ ਸੁਰੱਖਿਆ ਦੀ ਜ਼ਿਮੇਵਾਰੀ ਸੂਬਾ ਅਤੇ ਕੇਂਦਰ ਸਰਕਾਰ ਦੀ ਹੈ ਅਤੇ ਉਹ ਅਪੀਲ ਕਰਦੇ ਹਨ ਕਿ ਸੁਰੱਖਿਆ ਪੂਰਨ ਤੌਰ ਤੇ ਦਿਤੀ ਜਾਵੇ|