ਨਵੀਂ ਦਿੱਲੀ, 8 ਜੂਨ : ਨਰੇਲਾ ਉਦਯੋਗਿਕ ਖੇਤਰ ‘ਚ ਇਕ ਫੈਕਟਰੀ ‘ਚ ਭਿਆਨਕ ਅੱਗ ਲੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ 6 ਜ਼ਖਮੀ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਇਕ ਪਾਈਪਲਾਈਨ ‘ਚ ਗੈਸ ਲੀਕ ਹੋਣ ਕਾਰਨ ਫੈਕਟਰੀ ‘ਚ ਅੱਗ ਫੈਲ ਗਈ, ਜਿਸ ਕਾਰਨ ਕੰਪ੍ਰੈਸਰ ਜ਼ਿਆਦਾ ਗਰਮ ਹੋ ਗਿਆ ਅਤੇ ਇਸ ਕਾਰਨ ਧਮਾਕਾ ਹੋ ਗਿਆ। ਮ੍ਰਿਤਕਾਂ ਦੀ ਪਛਾਣ ਸ਼ਿਆਮ (24), ਰਾਮ ਸਿੰਘ (30) ਅਤੇ ਬੀਰਪਾਲ (42) ਵਜੋਂ ਹੋਈ ਹੈ। ਪੁਲਸ ਮੁਤਾਬਕ ਸ਼ਨੀਵਾਰ ਤੜਕੇ 3:35 ਵਜੇ ਫੈਕਟਰੀ ‘ਚ ਅੱਗ ਲੱਗਣ ਅਤੇ ਉਸ ‘ਚ ਫਸੇ ਕੁਝ ਲੋਕਾਂ ਦੇ ਬਾਰੇ ‘ਚ ਨਰੇਲਾ ਇੰਡਸਟਰੀਅਲ ਏਰੀਆ ਪੁਲਸ ਸਟੇਸ਼ਨ ‘ਚ ਪੁਲਸ ਕੰਟਰੋਲ ਰੂਮ (ਪੀ.ਸੀ.ਆਰ.) ਨੂੰ ਕਾਲ ਆਈ। ਡੀਸੀਪੀ ਨੇ ਕਿਹਾ, “ਮੁਢਲੀ ਜਾਂਚ ‘ਤੇ, ਇਹ ਸਾਹਮਣੇ ਆਇਆ ਹੈ ਕਿ ਕੱਚੀ ਮੂੰਗੀ ਨੂੰ ਗੈਸ ਬਰਨਰਾਂ ‘ਤੇ ਭੁੰਨਿਆ ਗਿਆ ਸੀ, ਇੱਕ ਪਾਈਪਲਾਈਨ ‘ਤੇ ਗੈਸ ਲੀਕ ਹੋਣ ਕਾਰਨ ਅੱਗ ਫੈਲ ਗਈ, ਜਿਸ ਕਾਰਨ ਕੰਪ੍ਰੈਸ਼ਰ ਓਵਰਹੀਟ ਹੋ ਗਿਆ ਅਤੇ ਧਮਾਕਾ ਹੋਇਆ,” ਡੀਸੀਪੀ ਨੇ ਅੱਗੇ ਕਿਹਾ, “ਉਚਿਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾ ਰਿਹਾ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।