ਗਵਾਲੀਅਰ, 28 ਜਨਵਰੀ : ਗਵਾਲੀਅਰ ਵਿੱਚ ਇੱਕ ਪ੍ਰਾਪਰਟੀ ਡੀਲਰ , ਉਸਦੀ ਪਤਨੀ ਅਤੇ ਪੁੱਤਰ ਨੇ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਖਤਮ ਕਰ ਲੈਣ ਦੀ ਖਬਰ ਹੈ। ਮ੍ਰਿਤਕਾਂ ਦੀ ਪਛਾਣ ਜਤਿੰਦਰ ਝਾਅ ਉਰਫ ਜੀਤੂ (50), ਪਤਨੀ ਤ੍ਰਿਵੇਣੀ ਝਾਅ (47) ਪੁੱਤਰ ਅਚਲ ਝਾਅ (17) ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਗਵਾਲੀਅਰ ਦੇ ਇਲਾਕੇ ਹੁਰਾਵਾਲੀ ਰੋਡ ਹਰਖੇੜਾ, ਸਿਰੋਲ ਵਿੱਚ ਇੱਕ ਪ੍ਰਾਪਰਟੀ ਡੀਲਰ, ਉਸਦੀ ਪਤਨੀ ਅਤੇ ਬੇਟੇ ਦੀਆਂ ਲਾਸ਼ਾਂ ਲਟਕਦੀਆਂ ਮਿਲੀਆਂ। ਪਤਾ ਲੱਗਾ ਹੈ ਕਿ ਪਤੀ ਪਤਨੀਆਂ ਦੀਆਂ ਲਾਸ਼ਾਂ ਪੌੜੀਆਂ ਦੀ ਗਰਿੱਲ ਨਾਲ ਲਟਕਦੀਆਂ ਮਿਲੀਆਂ ਹਨ ਤੇ ਪੁੱਤਰ ਦੀ ਲਾਸ਼ ਇੱਕ ਕਮਰੇ ਵਿੱਚ ਛੱਤ ਵਾਲੇ ਪੱਖੇ ਨਾਲ ਲਟਕਦੀ ਮਿਲੀ ਹੈ। ਮੌਕੇ ਤੇ ਪੁੱਜੀ ਪੁਲਿਸ ਨੂੰ ਇੱਕ ਸੁਸਾਇਡ ਨੋਟ ਵੀ ਮਿਲਿਆ ਹੈ। ਜਿਸ ਵਿੱਚ ਪ੍ਰਾਪਰਟੀ ਡੀਲਰ ਜੀਤੂ ਝਾਅ ਨੇ ਉਸਦੇ ਕਾਰੋਬਾਰੀ ਪਾਟਨਰ ਤੇ 4 ਲੱਖ ਰੁਪੈ ਲਈ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਪ੍ਰਾਪਰਟੀ ਡੀਲਰ ਦੀ ਪਤਨੀ ਤ੍ਰਿਵੈਣੀ ਝਾਅ ਆਰਮੀ ਸਕੂਲ ਦੀ ਸਰਕਾਰੀ ਸਾਖਾ ਵਿੱਚ ਪ੍ਰਿੰਸੀਪਲ ਦੇ ਆਹੁਦੇ ਬਿਰਾਜਮਾਨ ਸੀ। ਤਿੰਨੇ ਹੀ ਪਿਛਲੇ 3 ਦਿਨਾਂ ਤੋਂ ਕਿਸੇ ਦਾ ਵੀ ਫੋਨ ਸੁਣ ਨਹੀਂ ਰਹੇ ਸਨ, ਪ੍ਰਾਪਰਟੀ ਡੀਲਰ ਦੇ ਦੋਸਤ ਵੀ ਲਗਾਤਾਰ ਫੋਨ ਕਰ ਰਹੇ ਸਨ, ਪਰ ਕਿਸੇ ਨੇ ਫੋਨ ਨਾ ਰਿਸੀਵ ਕੀਤਾ। ਜਦੋਂ ਉਹ ਐਤਵਾਰ ਨੁੂੰ ਪ੍ਰਾਪਰਟੀ ਡੀਲਰ ਦੇ ਘਰ ਪੁੱਜੇ ਤਾਂ ਘਰ ਦਾ ਦਰਵਾਜਾ ਅੰਦਰੋਂ ਬੰਦ ਸੀ ਅਤੇ ਘਰ ਵਿੱਚ ਕੋਈ ਹਲਚਲ ਨਹੀਂ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪ੍ਰਾਪਰਟੀ ਡੀਲਰ ਦੇ ਸਹੁਰੇ ਨੂੰ ਸੂਚਿਤ ਕੀਤਾ। ਜਦੋਂ ਪ੍ਰਾਪਰਟੀ ਡੀਲਰ ਦੇ ਸਹੁਰੇ ਅਤੇ ਦੋਸਤਾਂ ਨੇ ਕਿਸੇ ਤਰ੍ਹਾਂ ਘਰ ਵੜੇ ਤਾਂ ਅੰਦਰ ਤਿੰਨਾਂ ਦੀਆਂ ਲਾਸ਼ਾਂ ਲਟਕ ਰਹੀਆਂ ਸਨ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਗਵਾਲੀਅਰ ਦੇ ਐਸਪੀ ਰਾਜੇਸ਼ ਸਿੰਘ ਚੰਦੇਲ ਨੇ ਦੱਸਿਆ ਕਿ ਪਹਿਲੀ ਨਜ਼ਰੇ ਇਹ ਮਾਮਲਾ ਖੁਦਕੁਸ਼ੀ ਦਾ ਜਾਪਦਾ ਹੈ। ਕਿਉਂਕਿ ਮੌਕੇ ਤੋਂ ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ। ਇਸ ਵਿੱਚ ਲਿਖਿਆ ਹੈ ਕਿ ਬੇਟੇ ਨੂੰ ਕਿਸੇ ਵਿਅਕਤੀ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਫਿਲਹਾਲ ਪੁਲਸ ਨੇ ਅਜੇ ਤੱਕ ਕਿਸੇ ਦਾ ਨਾਂ ਨਹੀਂ ਦੱਸਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਅਜੇ ਜਾਂਚ ਦਾ ਵਿਸ਼ਾ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਪਹਿਲਾਂ ਬੇਟੇ ਨੇ ਖੁਦਕੁਸ਼ੀ ਕੀਤੀ ਅਤੇ ਫਿਰ ਮਾਪਿਆਂ ਨੇ। ਇਸ ਦੇ ਨਾਲ ਹੀ ਘਰ 'ਚ ਕਈ ਥਾਵਾਂ 'ਤੇ ਖੂਨ ਦੇ ਧੱਬੇ ਵੀ ਮਿਲੇ ਹਨ, ਜਿਸ ਕਾਰਨ ਮਾਮਲਾ ਵੀ ਸ਼ੱਕੀ ਨਜ਼ਰ ਆ ਰਿਹਾ ਹੈ।