ਅਹਿਮਦਾਬਾਦ, 28 ਦਸੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਦੀ ਸਿਹਤ ਵਿਗੜ ਗਈ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅਹਿਮਦਾਬਾਦ ਦੇ ਯੂਐਨ ਮਹਿਤਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਹੀਰਾਬੇਨ ਦੀ ਉਮਰ 100 ਸਾਲ ਤੋਂ ਜ਼ਿਆਦਾ ਹੈ ਅਤੇ ਉਹ ਅਜੇ ਵੀ ਕਾਫੀ ਐਕਟਿਵ ਰਹਿੰਦੀ ਹੈ। ਇਸ ਸਾਲ ਜੂਨ ਮਹੀਨੇ ‘ਚ ਉਨ੍ਹਾਂ ਨੇ ਆਪਣਾ 100ਵਾਂ ਜਨਮਦਿਨ ਮਨਾਇਆ ਸੀ । ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਦੇ ਪੈਰ ਧੋ ਕੇ ਅਸ਼ੀਰਵਾਦ ਲਿਆ। ਹੀਰਾਬੇਨ ਮੋਦੀ ਨੇ ਕੋਰੋਨਾ ਦੇ ਦੌਰ ‘ਚ ਵੈਕਸੀਨ ਲਵਾਈ ਜਦੋਂ ਲੋਕ ਇਸ ਨੂੰ ਲੈਣ ਤੋਂ ਡਰਦੇ ਸਨ। ਹੀਰਾਬੇਨ ਦੇ ਇਸ ਕਦਮ ਨੂੰ ਦੇਖ ਕੇ ਸਮਾਜ ਦੇ ਕਈ ਲੋਕ ਟੀਕਾ ਲਗਵਾਉਣ ਲਈ ਅੱਗੇ ਆਏ। ਇੰਨਾ ਹੀ ਨਹੀਂ ਉਹ ਪੋਲਿੰਗ ਸਟੇਸ਼ਨ ‘ਤੇ ਜਾ ਕੇ ਚੋਣਾਂ ‘ਚ ਵੋਟ ਵੀ ਪਾਉਂਦੀ ਹੈ।
ਮਾਂ ਨੂੰ ਮਿਲਣ ਅਹਿਮਦਾਬਾਦ ਦੇ ਹਸਪਤਾਲ ਪਹੁੰਚੇ ਪ੍ਰਧਾਨ ਮੰਤਰੀ ਮੋਦੀ
ਪ੍ਰਧਾਨ ਮੰਤਰੀ ਮੋਦੀ ਦੀ ਮਾਂ ਹੀਰਾਬੇਨ ਮੋਦੀ ਦੀ ਸਿਹਤ ਅਚਾਨਕ ਵਿਗੜ ਗਈ। ਉਨ੍ਹਾਂ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਅਹਿਮਦਾਬਾਦ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਦੀ ਮਾਂ ਹੀਰਾਬੇਨ ਦੀ ਸਿਹਤ ਨੂੰ ਲੈ ਕੇ ਯੂਐਨ ਮਹਿਤਾ ਹਸਪਤਾਲ ਨੇ ਇੱਕ ਹੈਲਥ ਬੁਲੇਟਿਨ ਜਾਰੀ ਕਰਕੇ ਕਿਹਾ ਹੈ ਕਿ ਹੀਰਾਬੇਨ ਮੋਦੀ ਦੀ ਸਿਹਤ ਹੁਣ ਸਥਿਰ ਹੈ। ਦੱਸ ਦੇਈਏ ਕਿ ਹੀਰਾਬੇਨ ਨਰਿੰਦਰ ਮੋਦੀ ਦੇ ਛੋਟੇ ਭਰਾ ਪੰਕਜ ਮੋਦੀ ਨਾਲ ਅਹਿਮਦਾਬਾਦ ‘ਚ ਰਹਿੰਦੀ ਹੈ। 1923 ‘ਚ ਜਨਮੀ ਹੀਰਾਬੇਨ ਨੇ ਇਸ ਸਾਲ 18 ਜੂਨ ਨੂੰ ਆਪਣਾ 99ਵਾਂ ਜਨਮਦਿਨ ਮਨਾਇਆ ਅਤੇ ਆਪਣੇ 100ਵੇਂ ਸਾਲ ‘ਚ ਪ੍ਰਵੇਸ਼ ਕੀਤਾ ਹੈ । ਪ੍ਰਧਾਨ ਮੰਤਰੀ ਮੋਦੀ ਆਪਣੀ ਮਾਂ ਨੂੰ ਮਿਲਣ ਅਹਿਮਦਾਬਾਦ ਦੇ ਹਸਪਤਾਲ ਪਹੁੰਚੇ ਹਨ। ਉੱਥੇ ਉਨ੍ਹਾਂ ਨਾਲ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਵੀ ਮੌਜੂਦ ਹਨ।