ਨਵੀਂ ਦਿੱਲੀ, 29 ਜਨਵਰੀ : ‘ਪ੍ਰੀਕਸ਼ਾ ਪੇ ਚਰਚਾ’ ਦੌਰਾਨ ਪੀਐੱਮ ਮੋਦੀ ਨੇ ਬੱਚਿਆਂ ਨੂੰ ਕਈ ਗੁਰ ਸਿਖਾਏ। ਉਨ੍ਹਾਂ ਨੇ ਬੱਚਿਆਂ ਨੂੰ ਕਈ ਗੱਲਾਂ ਕਹੀਆਂ। ਇਸ ਦੌਰਾਨ ਉਨ੍ਹਾਂ ਨੇ ਬੱਚਿਆਂ ਨੂੰ ਰੀਲਸ ਦੇਖਣ ਵਿਚ ਸਮਾਂ ਬਰਬਾਦ ਨਾ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਬੱਚੇ ਰੀਲਸ ਦੇਖਣ ਵਿਚ ਆਪਣਾ ਸਮਾਂ ਬਰਬਾਦ ਨਾ ਕਰੋ।ਉਨ੍ਹਾਂ ਨੂੰ ਆਪਣੀ ਪੜ੍ਹਾਈ ‘ਤੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਉਮਰ ਵਿਚ ਭੋਜਨ ਤੇ ਨੀਂਦ ਦਾ ਸੰਤੁਲਨ ਬਣਾਉਣਾ ਬਹੁਤ ਜ਼ਰੂਰੀ ਹੈ। ਬੱਚਿਆਂ ਨੂੰ ਭਰਪੂਰ ਨੀਂਦ ਲੈਣੀ ਚਾਹੀਦੀ ਹੈ। ਸਿਰਫ ਮੋਬਾਈਲ ਨਹੀਂ ਦੇਖਣਾ ਚਾਹੀਦਾ। ਪੀਐੱਮ ਮੋਦੀ ਨੇ ਕਿਹਾ ਕਿ ਕਈ ਸਾਰੇ ਲੋਕ ਬਹੁਤ ਘੰਟੇ ਮੋਬਾਈਲ ਦੇਖਦੇ ਹੋ। ਬੱਚਿਆਂ ਨੂੰ ਕਿਹਾ ਕਿ ਮੋਬਾਈਲ ਦੇਖਣ ਦਾ ਇਕ ਸਮਾਂ ਤੈਅ ਕਰੋ। ਹਰ ਸਮੇਂ ਮੋਬਾਈਲ ਨਾ ਦੇਖੋ ਤੇ ਦੇਖਣਾ ਜ਼ਰੂਰੀ ਹੈ ਤੇ ਆਪਣੇ ਪਰਿਵਾਰ ਨੂੰ ਦੱਸੋ ਕਿ ਇਥੇ ਮੈਥਸ ਦੀਆਂ ਚੀਜ਼ਾਂ ਹਨ, ਕਿਸੇ ਹੋਰ ਵਿਸ਼ੇ ਦੀਆਂ ਚੀਜ਼ਾਂ ਹਨ। ਇਸ ਤੋਂ ਇਲਾਵਾ ਆਪਣਾ ਸਕ੍ਰੀਨ ਟਾਈਮ ਤੈਅ ਕਰੋ ਵਰਨਾ ਘਰਵਾਲਿਆਂ ਨੂੰ ਇਹੀ ਲੱਗੇਗਾ ਕਿ ਦੋਸਤਾਂ ਨਾਲ ਲੱਗਦਾ ਹੋਇਆ ਹੈ ਜਾਂ ਰੀਲਸ ਦੇਖ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਬਾਈਲ ਨੂੰ ਜਿਵੇਂ ਰਿਚਾਰਜ ਕਰਨਾ ਪੈਂਦਾ ਹੈ ਉਂਝ ਹੀ ਸਰੀਰ ਨੂੰ ਰਿਚਾਰਜ ਕਰਦੇ ਰਹਿਣਾ ਚਾਹੀਦਾ ਹੈ।ਇਹ ਸਰੀਰ ਦੀ ਲੋੜ ਹੈ। ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਸਿਰਫ ਪੜ੍ਹਨਾ ਹੈ ਤਾਂ ਪੜ੍ਹਨਾ ਹੈ। ਅਜਿਹਾ ਨਹੀਂ ਹੋਣਾ ਚਾਹੀਦਾ। ਖੇਡਣਾ ਹੈ ਤਾਂ ਖੇਡਣਾ ਹੈ, ਅਜਿਹਾ ਨਹੀਂ ਕਰਨਾ ਚਾਹੀਦਾ। ਜੀਵਨ ਵਿਚ ਸੰਤੁਲਨ ਬਣਾਉਣਾ ਬਹੁਤ ਜ਼ਰੂਰੀ ਹੈ। ਇਸ ਲਈ ਸਿਹਤਮੰਦ ਸਰੀਰ ਤੇ ਸਿਹਤਮੰਦ ਮਨ ਬਹੁਤ ਜ਼ਰੂਰੀ ਹੈ। ਕਦੇ-ਕਦੇ ਸੂਰਜ ਦੀ ਰੌਸ਼ਨੀ ਵਿਚ ਬੈਠ ਕੇ ਪੜ੍ਹੋ, ਕਈ ਵਾਰ ਸਨਲਾਈਟ ਵੀ ਰਿਚਾਰਜ ਕਰਦਾ ਹੈ। ਪੀਐੱਮ ਮੋਦੀ ਨੇ ਟੀਚਰਾਂ ਨੂੰ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਟੀਚਰਾਂ ਨੂੰ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਰਿਸ਼ਤਾ ਸਿਰਫ ਸਿਲੇਬਸ ਤੱਕ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਨੂੰ ਬੱਚਿਆਂ ਨਾਲ ਅਜਿਹਾ ਰਿਸ਼ਤਾ ਬਣਾਉਣਾ ਚਾਹੀਦਾ ਹੈ ਜਿਸ ਨਾਲ ਉਹ ਬੱਚਿਆਂ ਦਾ ਭਰੋਸਾ ਹਾਸਲ ਕਰ ਸਕਣੇ ਤਾਂ ਕਿ ਬੱਚੇ ਉਨ੍ਹਾਂ ਨੂੰ ਆਪਣੇ ਦਿਲ ਦੀ ਗੱਲ ਕਹਿ ਸਕਣ। ਉਨ੍ਹਾਂ ਕਿਹਾ ਕਿ ਟੀਚਰਾਂ ਨੂੰ ਬੱਚਿਆਂ ਦੇ ਘਰ ਤੱਕ ਵੀ ਜਾਣਾ ਚਾਹੀਦਾ ਹੈ ਜਿਸ ਨਾਲ ਉਸ ਦੇ ਪਰਿਵਾਰ ਵਿਚ ਘੁਲ-ਮਿਲ ਸਕਣ। ਇਸ ਤੋਂ ਇਲਾਵਾ ਟੀਚਰ ਕਲਾਸ ਵਿਚ ਕਮਜ਼ੋਰ ਬੱਚਿਆਂ ਨੂੰ ਵੀ ਓਨਾ ਹੀ ਪਿਆਰ ਕਰਨ, ਜਿੰਨਾ ਹੁਸ਼ਿਆਰ ਬੱਚਿਆਂ ਨੂੰ ਕਰਦੇ ਹਨ। ਪੀਐੱਮ ਮੋਦੀ ਨੇ ਕਿਹਾ ਕਿ ਟੀਚਰ ਦਾ ਕੰਮ ਸਿਰਫ ਨੌਕਰੀ ਕਰਨਾ ਜਾਂ ਨੌਕਰੀ ਬਦਲਣਾ ਨਹੀਂ ਹੈ। ਉਸ ਦਾ ਕੰਮ ਜ਼ਿੰਦਗੀ ਨੂੰ ਸੰਵਾਰਨਾ ਤੇ ਉਸ ਨੂੰ ਸਮਰੱਥ ਬਣਾਉਣਾ ਹੈ। ਅਜਿਹੇ ਟੀਚਰ ਹੀ ਬਦਲਾਅ ਲਿਆਉਂਦੇ ਹਨ।