ਮਥੁਰਾ, 29 ਨਵੰਬਰ : ਆਗਰਾ-ਦਿੱਲੀ ਹਾਈਵੇ 'ਤੇ ਦੇਰ ਰਾਤ ਦਰਦਨਾਕ ਹਾਦਸਾ ਵਾਪਰਿਆ। ਪਲਵਲ ਤੋਂ ਛਾਤਾ ਇਲਾਕੇ 'ਚ ਬਰਾਤ ਆਈ ਸੀ। ਬਰਾਤੀ ਰਾਤ ਨੂੰ ਟਰੈਵਲਰ ਵਿਚ ਵਾਪਸ ਆ ਰਹੇ ਸਨ ਕਿ ਕੋਸੀ ਕਲਾਂ ਨੇੜੇ ਟਰੈਵਲਰ ਨੇ ਪਿੱਛਿਓਂ ਇਕ ਟਰੱਕ ਨੂੰ ਟੱਕਰ ਮਾਰ ਦਿੱਤੀ। ਇਸ 'ਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਚਾਰ ਲੋਕ ਜ਼ਖ਼ਮੀ ਹੋ ਗਏ। ਹਾਦਸਾ ਰਾਤ ਕਰੀਬ 12 ਵਜੇ ਵਾਪਰਿਆ। ਪਲਵਲ ਦੇ ਮੁਡਕਟੀ ਤੋਂ ਬਰਾਤ ਛਾਤਾ ਦੇ ਉਮਰਾਇਆ ਪਿੰਡ ਆਈ ਹੋਈ ਸੀ। ਹਾਈਵੇ ’ਤੇ ਕੋਸੀ ਕਲਾਂ ਨੇੜੇ ਟ੍ਰੈਵਲਰ ਦੀ ਟਰੱਕ ਨਾਲ ਟੱਕਰ ਕਾਰਨ ਟ੍ਰੈਵਲਰ ’ਚ ਸਵਾਰ ਅੱਠ ਵਿਅਕਤੀ ਜ਼ਖ਼ਮੀ ਹੋ ਗਏ। ਇਨ੍ਹਾਂ ਵਿਚ ਪਲਵਲ ਦੇ ਔਰੰਗਾਬਾਦ ਗੋਪਾਲਗੜ੍ਹ ਵਾਸੀ ਧਰੁਵ, ਚੁੰਨੀਲਾਲ, ਸ਼ਿਆਮ ਅਤੇ ਦਲਵੀਰ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। ਸਵਾਰ ਯਾਤਰੀ ਮੋਹਿਤ, ਰੋਹਨ, ਉਸ ਦੇ ਪਿਤਾ ਰੋਹਤਾਸ਼ ਅਤੇ ਨਵੀਨ ਜ਼ਖਮੀ ਹੋ ਗਏ। ਪੁਲਿਸ ਨੇ ਵਾਹਨਾਂ ਨੂੰ ਪਾਸੇ ਕਰ ਕੇ ਆਵਾਜਾਈ ਨੂੰ ਸੁਚਾਰੂ ਕਰਵਾਇਆ। ਸੜਕ ਹਾਦਸੇ ਦੇ ਬਾਰੇ 'ਚ ਮਥੁਰਾ ਦਿਹਾਤੀ ਦੇ ਐੱਸਪੀ ਤ੍ਰਿਗੁਣ ਵਿਸ਼ੇਨ ਦਾ ਕਹਿਣਾ ਹੈ, "ਇੱਕ ਟੈਂਪੂ ਟਰੈਵਲਰ ਅਤੇ ਇੱਕ ਟਰੱਕ ਦੀ ਟੱਕਰ 'ਚ ਅੱਠ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ। ਚਾਰ ਜ਼ਖਮੀ ਲੋਕਾਂ ਨੇ ਦਮ ਤੋੜ ਦਿੱਤਾ। ਟੈਂਪੋ ਟਰੈਵਲਰ ਅਤੇ ਟਰੱਕ ਨੂੰ ਹਟਾ ਦਿੱਤਾ ਗਿਆ ਹੈ।