ਕਾਨਪੁਰ : ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਾਨਪੁਰ ਨਗਰ ਵਾਸੀਆਂ ਨੂੰ 388 ਕਰੋੜ ਦੇ 272 ਵਿਕਾਸ ਪ੍ਰਾਜੈਕਟਾਂ ਦੀ ਸੌਗਾਤ ਦਿੱਤੀ। ਇਸ ਦੌਰਾਨ ਮੁੱਖ ਮੰਤਰੀ ਯੋਗੀ ਨੇ ਸ਼ਹਿਰ ਵਿਚ ਚੱਲ ਰਹੇ ਕਈ ਵਿਕਾਸ ਪ੍ਰਾਜੈਕਟਾਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਦੌਰਾਨ ਮੁੱਖ ਮੰਤਰੀ ਯੋਗੀ ਵੱਲੋਂ ਇਕ ਹੋਰ ਵੱਡਾ ਫੈਸਲਾ ਲਿਆ ਗਿਆ ਹੈ। ਯੋਗੀ ਵੱਲੋਂ ਬਦਮਾਸ਼ਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਧੀਆਂ-ਭੈਣਾਂ ਨੂੰ ਛੇੜਿਆ ਤਾਂ ਚੌਰਾਹੇ ਦੇ ਵਿਚਾਲੇ ਐਨਕਾਊਂਟਰ ਕੀਤਾ ਜਾਵੇਗਾ। ਦੱਸ ਦੇਈਏ ਕਿ ਯੋਗੀ ਆਦਿਤਿਆਨਾਥ ਸ਼ੁੱਕਰਵਾਰ ਨੂੰ ਕਾਨਪੁਰ ਦੇ VSSD ਕਾਲਜ ਗਰਾਉਂਡ ਵਿੱਚ ਗਿਆਨ ਸੰਮੇਲਨ ਨੂੰ ਸੰਬੋਧਨ ਕੀਤਾ। ਇਸ ਮੌਕੇ CM ਯੋਗੀ ਨੇ ਕਿਹਾ ਕਿ ਪਹਿਲਾਂ ਅਜਿਹੇ ਬਦਮਾਸ਼ ਹੁੰਦੇ ਸਨ ਜੋ ਇੱਕ ਚੌਰਾਹੇ ‘ਤੇ ਧੀਆਂ-ਭੈਣਾਂ ਨੂੰ ਛੇੜਦੇ ਸਨ ਅਤੇ ਦੂਜੇ ਚੌਰਾਹੇ ‘ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ, ਹੁਣ ਉਹ ਅਜਿਹਾ ਨਹੀਂ ਕਰ ਸਕਣਗੇ। ਜੇਕਰ ਉਹ ਅਜਿਹਾ ਕਰਦੇ ਹਨ, ਤਾਂ ਪੁਲਿਸ ਉਨ੍ਹਾਂ ਨੂੰ ਅਗਲੇ ਚੌਰਾਹੇ ‘ਤੇ ਐਨਕਾਊਂਟਰ ਕਰ ਦੇਵੇਗੀ। ਹਰੇਕ ਚੌਰਾਹੇ ‘ਤੇ ਕੈਮਰੇ ਉਪਲੱਬਧ ਹਨ। ਬਦਮਾਸ਼ਾਂ ਨੂੰ ਦੂਜੇ ਚੌਰਾਹੇ ‘ਤੇ ਪਹੁੰਚਣ ਤੋਂ ਪਹਿਲਾਂ ਹੀ ਫੜ ਲਿਆ ਜਾਵੇਗਾ।