ਮੇਰਠ, 6 ਫਰਵਰੀ : ਉਤਰ ਪ੍ਰਦੇਸ਼ ਵਿੱਚ ਇਕ ਲੜਕੇ ਵੱਲੋਂ ਲੜਕੀ ਨਾਲ ਜ਼ਬਰਦਸਤੀ ਕਰਨ ਦੀ ਕੀਤੀ ਕੋਸ਼ਿਸ਼ ਮਹਿੰਗੀ ਪੈ ਗਈ। ਲੜਕੇ ਨੇ ਜਦੋਂ ਲੜਕੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲੜਕੀ ਨੇ ਡਟ ਕੇ ਮੁਕਾਬਲਾ ਕੀਤਾ ਅਤੇ ਆਪਣੇ ਦੰਦਾਂ ਨਾਲ ਵੱਢ ਕੇ ਲੜਕੇ ਦੇ ਬੁੱਲ੍ਹ ਹੀ ਅਲੱਗ ਕਰ ਦਿੱਤੇ। ਮੇਰਠ ਦੇ ਥਾਣਾ ਦੌਰਾਲਾ ਦੇ ਪਿੰਡ ਅਝੌਤਾ ਦੇ ਜੰਗਲ ਵਿੱਚ ਸ਼ਨੀਵਾਰ ਨੂੰ ਇਕ ਲੜਕੀ ਕੰਮ ਕਰ ਰਹੀ ਸੀ। ਉਸ ਸਮੇਂ ਇਕੱਲੀ ਦੇਖ ਉਥੋਂ ਦੀ ਲੰਘ ਰਹੇ ਲੜਕੇ ਨੇ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਲੜਕੇ ਨੇ ਜਦੋਂ ਜ਼ਬਰੀ ਲੜਕੀ ਦੇ ਕਿਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲੜਕੀ ਨੇ ਲੜਕੇ ਦਾ ਇਕ ਬੁੱਲ੍ਹ ਆਪਣੇ ਦੰਦਾਂ ਨਾਲ ਕੱਟ ਕੇ ਅਲੱਗ ਕਰ ਦਿੱਤਾ। ਲੜਕੀ ਨੇ ਪੁਲਿਸ ਕੋਲ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ, ‘4 ਫਰਵਰੀ ਨੂੰ ਦੁਪਹਿਰ ਕਰੀਬ 2 ਵਜੇ ਮੈਂ ਆਪਣੇ ਖੇਤ ਵਿੱਚ ਕੰਮ ਕਰ ਰਹੀ ਸੀ, ਤਾਂ ਇਕ ਅਣਪਛਾਤਾ ਵਿਅਕਤੀ ਅਚਾਨਕ ਮੇਰੇ ਕੋਲ ਆਇਆ ਅਤੇ ਉਸਨੇ ਬੁਰੀ ਨੀਅਤ ਨਾਲ ਮੈਨੂੰ ਪਿੱਛੇ ਤੋਂ ਫੜ੍ਹ ਲਿਆ। ਇਸ ਤੋਂ ਬਾਅਦ ਮੈਨੂੰ ਉਸੇ ਥਾਂ ਖੇਤ ਵਿੱਚ ਡੇਗ ਲਿਆ ਅਤੇ ਮੇਰੇ ਕੱਪੜੇ ਪਾੜਨ ਲੱਗਿਆ ਅਤੇ ਮੇਰੇ ਉਪਰ ਬੈਠ ਕੇ ਬੁੱਲ੍ਹਾਂ ਨੂੰ ਕਿਸ ਕਰਨ ਕੀ ਕੋਸ਼ਿਸ਼ ਕਰਨ ਲੱਗਿਆ। ਮਾਂ ਮੈਂ ਆਪਣਾ ਬਚਾਅ ਕਰਦੇ ਹੋਏ ਉਸਦੇ ਬੁੱਲ੍ਹ ਆਪਣੇ ਦੰਦਾਂ ਨਾਲ ਕੱਟ ਦਿੱਤੇ। ਫਿਰ ਲੜਕੇ ਨੇ ਮੇਰਾ ਮੂੰਹ ਦਬਾ ਲਿਆ ਅਤੇ ਕਹਿਣ ਲੱਗਿਆ ਰੌਲਾ ਨਾ ਪਾ, ਨਹੀਂ ਤਾਂ ਮੈਂ ਤੈਨੂੰ ਜਾਨ ਤੋਂ ਮਾਰ ਦੇਵਾਂਗਾ। ਮੇਰੇ ਨਾਲ ਹੱਥੋਪਾਈ ਕਰਨ ਲੱਗਿਆ। ਤਾਂ ਮੈਂ ਉਚੀ ਚਿਲਾਈ ਤੇ ਆਸਪਾਸ ਖੇਤਾਂ ਵਿੱਚ ਕੰਮ ਕਰਨ ਵਾਲੇ ਆ ਗਏ, ਜਿਨ੍ਹਾਂ ਦੀ ਮਦਦ ਨਾਲ ਮੈਂ ਇਸ ਨੂੰ ਮੌਕੇ ਉਤੇ ਫੜ੍ਹ ਲਿਆ। ਦੋਸ਼ੀ ਦਾ ਨਾਮ ਮੋਹਿਤ ਸੈਣੀ ਹੈ ਜੋ ਮੋਹਾਲਾ ਰੋਡ ਸੈਨੀ ਨਗਰ ਦਾ ਰਹਿਣ ਵਾਲਾ ਹੈ। ਮੈਂ ਗੁਆਂਢੀ ਖੇਤ ਵਾਲਿਆਂ ਦੀ ਮਦਦ ਨਾਲ ਥਾਣਾ ਦੌਰਾਲਾ ਲੈ ਕੇ ਆਈ ਹਾਂ। ਮੇਰੀ ਰਿਪੋਰਟ ਲਿਖਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਐਸਐਸਪੀ ਮੇਰਠ ਨੇ ਦੱਸਿਆ ਕਿ ਇਕ ਲੜਕੇ ਨੇ ਲੜਕੀ ਨਾਲ ਛੇੜਛਾੜ ਕਰਨ ਦਾ ਯਤਨ ਕੀਤਾ ਸੀ। ਬਚਾਅ ਵਿੱਚ ਲੜਕੀ ਨੇ ਲੜਕੇ ਦੇ ਬੁੱਲ੍ਹ ਨੂੰ ਕੱਟ ਦਿੱਤਾ। ਦੋਸ਼ੀ ਨੂੰ ਮੈਡੀਕਲ ਕਰਵਾ ਕੇ ਗ੍ਰਿਫਤਾਰ ਕਰ ਲਿਆ ਗਿਆ ਹੈ।