ਚੰਡੀਗੜ੍ਹ : ਭੂਪੇਂਦਰ ਪਟੇਲ ਨੇ ਦੂਜੀ ਵਾਰ ਗੁਜਰਾਤ ਦੇ 18ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ| ਗੁਜਰਾਤ ਵਿੱਚ ਨਵੀਂ ਸਰਕਾਰ ਵਿੱਚ ਮੁੱਖ ਮੰਤਰੀ ਸਮੇਤ 17 ਮੰਤਰੀ ਹੋਣਗੇ। ਭੂਪੇਂਦਰ ਪਟੇਲ ਦੇ ਨਾਲ-ਨਾਲ 16 ਹੋਰਾਂ ਨੇ ਕੈਬਿਨਟ ਮੰਤਰੀ ਵਜੋਂ ਸਹੁੰ ਚੁੱਕੀ ਹੈ। ਸੋਮਵਾਰ ਨੂੰ ਮੁੱਖ ਮੰਤਰੀ ਭੂਪੇਂਦਰ ਪਟੇਲ ਦੇ ਸਹੁੰ ਚੁੱਕਣ ਤੋਂ ਬਾਅਦ ਸੂਬੇ ਵਿੱਚ ਕੈਬਨਿਟ ਦੀ ਸਥਿਤੀ ਸਪੱਸ਼ਟ ਹੋ ਗਈ। ਮੁੱਖ ਮੰਤਰੀ ਤੋਂ ਇਲਾਵਾ ਸੂਬੇ ਵਿੱਚ ਕਈ ਪੁਰਾਣੇ ਅਤੇ ਨਵੇਂ ਚਿਹਰਿਆਂ ਨੂੰ ਮੰਤਰੀ ਮੰਡਲ ਵਿੱਚ ਅਹੁਦੇ ਦਿੱਤੇ ਗਏ ਹਨ। ਇਨ੍ਹਾਂ ਵਿੱਚ ਹਰਸ਼ ਸੰਘਵੀ ਤੋਂ ਲੈ ਕੇ ਪਰਸ਼ੋਤਮ ਸੋਲੰਕੀ, ਕੁੰਵਰਜੀਤ ਪੰਸੇਰੀਆ, ਕਨੂੰਭਾਈ ਦੇਸਾਈ ਵਰਗੇ ਨਾਮ ਸ਼ਾਮਲ ਸਨ। ਦੂਜੇ ਪਾਸੇ ਇੱਕ ਮਹਿਲਾ ਵਿਧਾਇਕ ਭਾਨੂਬੇਨ ਬਾਬਰੀਆ ਨੂੰ ਵੀ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਹੈ। ਸਹੁੰ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਸ਼ਾਸਤ ਰਾਜਾਂ ਦੇ ਮੁੱਖ ਮੰਤਰੀ ਮੌਜੂਦ ਸਨ। ਇਸ ਮੌਕ ਭੂਪੇਂਦਰ ਪਟੇਲ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ, ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਅਹਿਮਦਾਬਾਦ ਪੁੱਜੇ।
ਮੰਤਰੀ
ਕਨੂਭਾਈ ਦੇਸਾਈ, ਰਿਸ਼ੀਕੇਸ਼ ਪਟੇਲ, ਰਾਘਵਜੀ ਪਟੇਲ, ਬਲਵੰਤ ਸਿੰਘ ਰਾਜਪੂਤ, ਕੁੰਵਰਜੀ ਬਾਵਲਿਆ, ਮੂਲੂਭਾਈ ਬੇਰਾ, ਭਾਨੂਬੇਨ ਬਾਬਰਿਆਠ, ਕੁਬੇਰ ਡਿਡੋਰ।
ਰਾਜ ਮੰਤਰੀ
ਹਰਸ਼ ਸੰਘਵੀ, ਜਗਦੀਸ਼ ਵਿਸ਼ਵਕਰਮਾ, ਮੁਕੇਸ਼ ਪਟੇਲ, ਪੁਰਸ਼ੋਤਮ ਸੋਲੰਕੀ, ਬਚੂ ਭਾਈ ਖ਼ਾਬੜ, ਪ੍ਰਫੁੱਲ ਪੰਸੇਰੀਆ, ਭੀਖੂ ਸਿੰਘ ਪਰਮਾਰ, ਕੁੰਵਰਜੀ ਹਲਪਤੀ