ਨਵੀਂ ਦਿੱਲੀ, 14 ਫਰਵਰੀ : ਆਮਦਨ ਕਰ ਵਿਭਾਗ ਵੱਲੋਂ ਅੱਜ ਬੀਬੀਸੀ ਦੇ ਦਫ਼ਤਰ ਉਤੇ ਮਾਰੇ ਗਏ ਛਾਪੇ ਤੋਂ ਬਾਅਦ ਭਾਜਪਾ ਦੀ ਚਾਰ ਚੁਫੇਰੇ ਤੋਂ ਨਿੰਦਾ ਹੋ ਰਹੀ ਹੈ। ਇਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਕਿਹਾ ਬੀਬੀਸੀ ਨੂੰ ਦੁਨੀਆ ਦੀ ਸਭ ਤੋਂ ਭ੍ਰਿਸ਼ਟ ਤੇ ਬਾਕਵਾਸ ਕਾਰਪੋਰੇਸ਼ਨ। ਭਾਜਪਾ ਦੇ ਬੁਲਾਰੇ ਗੌਰਵ ਭਾਟੀਆਂ ਨੇ ਕਿਹਿਾ ਕਿ ਬੀਬੀਸੀ ਦੁਨੀਆਂ ਦੀ ਸਭ ਤੋਂ ਭ੍ਰਿਸ਼ਟ ਕਾਰਪੋਰੇਸ਼ਨ ਹੈ। ਉਨ੍ਹਾਂ ਕਿਹਾ ਕਿ ਦੁਖ ਦੀ ਗੱਲ ਇਹ ਹੈ ਕਿ ਕਾਂਗਰਸ ਦਾ ਏਜੰਡਾ ਅਤੇ ਬੀਬੀਸੀ ਦਾ ਪ੍ਰੋਪੇਗੇਂਡਾ ਮੇਲ ਖਾਂਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਅੱਜ ਜੀ 20 ਦੀ ਪ੍ਰਧਾਨਗੀ ਕਰ ਰਿਹਾ ਹੈ ਅਤੇ ਦੁਨੀਆ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਪ੍ਰੰਤੁ ਭਾਰਤ ਦੇ ਇਸ ਤਰ੍ਹਾਂ ਅੱਗੇ ਵਧਣ ਤੋਂ ਅਜਿਹੀਆਂ ਏਜੰਸੀਆਂ ਅਤੇ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਨੂੰ ਇਸ ਨਾਲ ਦਰਦ ਹੁੰਦਾ ਹੈ। ਗੌਰਵ ਭਾਟੀਆ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਪੱਤਰਕਾਰਤਾ ਦਾ ਹੱਕ ਦਿੰਦਾ ਹੈ। ਪ੍ਰੰਤੂ ਉਸਦੀ ਆੜ ਵਿੱਚ ਏਜੰਡਾ ਅੱਗੇ ਨਹੀਂ ਵਧਾਇਆ ਜਾ ਸਕਦਾ। ਬੀਬੀਸੀ ਪੱਤਰਕਾਰਾਂ ਦੀ ਬਜਾਏ ਭਾਰਤ ਵਿਰੋਧੀ ਏਜੰਡੇ ਨੂੰ ਅੱਗੇ ਵਧਾਉਂਦਾ ਹੈ। ਬੀਬੀਸੀ ਦਾ ਇਤਿਹਾਸ ਕਲੰਕਤ ਹੈ। ਭਾਟੀਆ ਨੇ ਕਾਂਗਰਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਕਾਂਗਰਸ ਦੀ ਸਰਕਾਰ ਨੇ ਬੀਬੀਸੀ ਉਤੇ ਪਾਬੰਦੀ ਲਗਾ ਦਿੱਤੀ ਸੀ ਤੋਂ ਸਾਡੇ ਖਿਲਾਫ ਹੰਗਾਮਾ ਕਿਉਂ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀਤੇ ਸਮੇਂ ਦੌਰਾਨ ਬੀਬੀਸੀ ਵੱਲੋਂ ਇਕ ਡਾਕੂਮੈਂਟਰੀ ਬਣਾਈ ਗਈ ਸੀ, ਜਿਸ ਗੁਜਰਾਤ ਦੰਗਿਆਂ ਸਬੰਧੀ ਦਿਖਾਇਆ ਗਿਆ ਸੀ। ਇਸ ਤੋਂ ਬਾਅਦ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਨੇ ਡਾਕੂਮੈਂਟਰੀ ਉਤੇ ਪਾਬੰਦੀ ਲਗਾ ਦਿੱਤੀ ਸੀ। ਇਸ ਤੋਂ ਬਾਅਦ ਲਗਾਤਾਰ ਭਾਜਪਾ ਬੀਬੀਸੀ ਉਤੇ ਹਮਲੇ ਕਰਦੀ ਆ ਰਹੀ ਸੀ। ਅੱਜ ਇਨਕਮ ਟੈਕਸ ਵਿਭਾਗ ਦੀ ਟੀਮ ਵੱਲੋਂ ਬੀਬੀਸੀ ਦੇ ਦਫ਼ਤਰ ਉਤੇ ਛਾਪੇਮਾਰੀ ਕੀਤੀ ਗਈ ਹੈ।