ਅਮਰਾਵਤੀ, 9 ਫ਼ਰਵਰੀ : ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਜ਼ਿਲ੍ਹੇ 'ਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਕੰਪਨੀ ਵਿੱਚ ਕੰਮ ਕਰਦੇ ਸੱਤ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ। ਇਹ ਸਾਰੇ ਲੋਕ ਫੈਕਟਰੀ 'ਚ ਲੱਗੇ ਤੇਲ ਟੈਂਕਰ ਨੂੰ ਸਾਫ ਕਰਨ ਲਈ ਅੰਦਰ ਵੜ ਗਏ ਸਨ। ਸਫਾਈ ਦੌਰਾਨ ਹੀ ਸੱਤਾਂ ਦੀ ਮੌਤ ਹੋ ਗਈ। ਮੰਨਿਆ ਜਾ ਰਿਹਾ ਹੈ ਕਿ ਸੱਤ ਮੁਲਾਜ਼ਮਾਂ ਦੀ ਮੌਤ ਦਮ ਘੁੱਟਣ ਕਾਰਨ ਹੋਈ ਹੈ। ਹਾਲਾਂਕਿ ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ।ਪੇਦਾਪੁਰਮ ਮੰਡਲ ਦੇ ਜੀ ਰਾਗਮਪੇਟ ਸਥਿਤ ਅੰਬਾਤੀ ਸੁਬੰਨਾ ਆਇਲ ਕੰਪਨੀ 'ਚ ਇਸ ਘਟਨਾ ਤੋਂ ਬਾਅਦ ਹੜਕੰਪ ਮਚ ਗਿਆ। ਇਸ ਨੂੰ ਦੇਖ ਕੇ ਆਸਪਾਸ ਦੇ ਲੋਕ ਵੀ ਇਕੱਠੇ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਨਵੀਂ ਆਇਲ ਫੈਕਟਰੀ ਦੀ ਟੈਂਕੀ ਦੀ ਸਫਾਈ ਲਈ ਇਕ ਤੋਂ ਬਾਅਦ ਇਕ 7 ਲੋਕ ਉਸ ਦੇ ਅੰਦਰ ਉਤਾਰੇ ਗਏ, ਸਾਰੇ ਕਰਮਚਾਰੀਆਂ ਦੀ ਮੌਤ ਹੋ ਗਈ ਹੈ।