ਬਾੜਮੇਰ, 8 ਫਰਵਰੀ : ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਵਿਚ ਵੱਡਾ ਹਾਦਸਾ ਵਾਪਰ ਗਿਆ ਜਿਥੇ ਇਕ ਖੇਤ ਵਿਚ ਬਣੀ ਝੌਂਪੜੀ ਵਿਚ ਖੇਡ ਰਹੇ ਤਿੰਨ ਬੱਚੇ ਅੱਗ ਲੱਗ ਜਾਣ ਨਾਲ ਜ਼ਿੰਦਾ ਸੜ ਗਏ। ਘਟਨਾ ਨਾਗਾਣਾ ਥਾਣਾ ਇਲਾਕੇ ਵਿਚ ਵਾਪਰੀ। ਤਿੰਨੋਂ ਮਾਸੂਮ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਵਿਚ 2 ਸਕੇ ਭਰਾ-ਭੈਣ ਦੱਸੇ ਜਾ ਰਹੇ ਹਨ। ਇਕ ਹੋਰ ਬੱਚੀ ਉਨ੍ਹਾਂ ਦੇ ਹੀ ਪਰਿਵਾਰ ਦੀ ਸੀ। ਪੁਲਿਸ ਨੇ ਤਿੰਨੋਂ ਦੀਆਂ ਲਾਸ਼ਾਂ ਨੂੰ ਸਥਾਨਕ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਹੈ। ਹਾਦਸੇ ਦੇ ਬਾਅਦ ਮਾਤਮ ਛਾ ਗਿਆ ਹੈ। ਹਾਦਸਾ ਨਾਗਣਾ ਇਲਾਕੇ ਦੇ ਬਾਂਦ੍ਰਾ ਪਿੰਡ ਦੇ ਕੋਲ ਸਥਿਤ ਰਹਿਵਾਸੀ ਢਾਣੀ ਵਿਚ ਸ਼ਾਮ ਕੋਲ ਹੋਇਆ। ਰਹਵਾਸੀ ਢਾਣੀ ਵਿਚ ਬਣੀ ਝੌਂਪੜੀ ਵਿਚ ਤਿੰਨ ਇਕੱਲੇ ਬੱਚੇ ਖੇਡ ਰਹੇ ਸੀ। ਇਸ ਦੌਰਾਨ ਝੌਂਪੜੀ ਵਿਚ ਅੱਗ ਲੱਗੀ ਗਈ। ਅੱਗ ਕਾਰਨ ਤਿੰਨੋਂ ਬੱਚੇ ਉਸ ਵਿਚ ਫਸੇ ਰਹਿ ਗਏ। ਆਸ-ਪਾਸ ਕੋਈ ਨਾ ਹੋਣ ਕਾਰਨ ਬੱਚਿਆਂ ਦੇ ਰੋਣ ਦੀਆਂ ਆਵਾਜ਼ਾਂ ਕਿਸੇ ਦੇ ਕੰਨਾਂ ਤੱਕ ਨਹੀਂ ਪਹੁੰਚ ਸਕੀਆਂ। ਅੱਗ ਦੀਆਂ ਲਪਟਾਂ ਵਿਚ ਘਿਰੇ ਤਿੰਨੋਂ ਬੱਚੇ ਜ਼ਿੰਦਾ ਸੜ ਗਏ ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਘਟਨਾ ਦਾ ਪਤਾ ਲੱਗਿਆ ਤਾਂ ਤਤਕਾਲ ਪੁਲਿਸ ਨੂੰ ਸੂਚਨਾ ਦਿੱਤੀ ਗਈ ਤੇ ਪਿੰਡ ਵਾਲਿਆਂ ਮੌਕੇ ‘ਤੇ ਪਹੁੰਚੇ ਪਰ ਉਦੋਂ ਤੱਕ ਸਾਰਾ ਕੁਝ ਖਤਮ ਹੋ ਚੁੱਕਾ ਸੀ। ਬਾਅਦ ਵਿਚ ਅੱਗ ‘ਤੇ ਪਾਣੀ ਪਾਇਆ ਗਿਆ ਪਰ ਉਦੋਂ ਕੁਝ ਨਹੀਂ ਮਿਲਿਆ। ਤਿੰਨੋਂ ਬੱਚਿਆਂ ਦੀ ਮੌਤ ਹੋ ਚੁੱਕੀ ਸੀ। ਬਾਅਦ ਵਿਚ ਪੁਲਿਸ ਨੇ ਤਿੰਨੋਂ ਬੱਚਿਆਂ ਦੀਆਂ ਲਾਸ਼ਾਂ ਨੂੰ ਸਥਾਨਕ ਹਸਪਤਾਲ ਦੀ ਮੋਰਚੀ ਵਿਚ ਰਖਵਾਇਆ। ਮ੍ਰਿਤਕਾਂ ਵਿਚ ਦੋ ਮਾਸੂਮ ਲੜਕੀਆਂ ਤੇ ਇਕ ਲੜਕਾ ਸ਼ਾਮਲ ਹੈ। ਇਨ੍ਹਾਂ ਵਿਚ ਦੋ ਬੱਚੇ ਸਕੇ ਭੈਣ-ਭਰਾ ਸਨ।