ਮਾਲਵਾ

ਸੂਬਾ ਸਰਕਾਰ ਕਿਸਾਨਾਂ ਦੇ ਝੋਨੇ ਦੀ ਫ਼ਸਲ ਦਾ ਦਾਣਾ ਦਾਣਾ ਖਰੀਦਣ ਲਈ ਵਚਨਬੱਧ ਹੈ : ਮੰਤਰੀ ਕਟਾਰੂਚੱਕ
ਜਲਾਲਾਬਾਦ : ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਕਿਸਾਨਾਂ ਦੇ ਝੋਨੇ ਦੀ ਫ਼ਸਲ ਦਾ ਦਾਣਾ ਦਾਣਾ ਖਰੀਦਣ ਲਈ ਵਚਨਬੱਧ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ, ਜੰਗਲਾਤ ਅਤੇ ਜੰਗਲੀ ਜੀਵ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਵੱਲੋਂ ਜਲਾਲਾਬਾਦ ਅਤੇ ਫਾਜ਼ਿਲਕਾ ਦੀ ਦਾਣਾ ਮੰਡੀ ਦਾ ਦੌਰਾ ਕਰਨ ਉਪਰੰਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਲੜੀ ਵਾਰ ਸੂਬੇ ਦੇ ਸਮੂਹ ਖਰੀਦ ਕੇਂਦਰਾਂ ਦਾ ਜਾਇਜਾ ਲਿਆ ਜਾ ਰਿਹਾ ਹੈ। ਉਨ੍ਹਾਂ....
ਆਪ ਸਰਕਾਰ ਵਲੋਂ ਮਿਹਨਤੀ ਅਤੇ ਇਮਾਨਦਾਰ ਨੌਜਵਾਨਾਂ ਨੂੰ ਵੱਡੀਆਂ ਜਿਮੇਂਵਾਰੀਆ ਦੇ ਕੇ ਅੱਗੇ ਲਿਆਂਦਾ ਜਾ ਰਿਹਾ : ਮੀਤ ਹੇਅਰ
ਪਟਿਆਲਾ : ਪੰਜਾਬ ਦੇ ਖੇਡਾਂ ਅਤੇ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਦਫ਼ਤਰ ਪੁੱਜਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਨਵ ਨਿਯੁਕਤ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੂੰ ਵਧਾਈ ਦਿੱਤੀ ਅਤੇ ਆਉਣ ਵਾਲੇ ਸੁਨਿਹਰੀ ਭਵਿੱਖ ਲਈ ਸ਼ੁੱਭ ਇੱਛਾਵਾਂ ਦਿੱਤੀਆ। ਇਸ ਮੌਕੇ ਉਨ੍ਹਾਂ ਨਾਲ ਪਟਿਆਲਾ ਸਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਮਿਹਨਤੀ ਅਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ....
ਵਿਜੀਲੈਂਸ ਬਿਊਰੋ ਨੇ ਮਾਲ ਪਟਵਾਰੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
ਲੁਧਿਆਣਾ : ਪੰਜਾਬ ਵਿਜੀਲੈਂਸ ਬਿਊਰੋ ਵੱਲੋਂਭ੍ ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਢੰਡਾਰੀ ਕਲਾਂ, ਜ਼ਿਲ੍ਹਾ ਲੁਧਿਆਣਾ ਵਿਖੇ ਤਾਇਨਾਤ ਮਾਲ ਪਟਵਾਰੀ ਮਨਦੀਪ ਸਿੰਘ ਅਤੇ ਇੱਕ ਪ੍ਰਾਈਵੇਟ ਵਿਅਕਤੀ ਸੋਨੀ ਨੂੰ 5,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪਟਵਾਰੀ ਮਨਦੀਪ ਸਿੰਘ ਨੂੰ ਦਲਜੀਤ ਸਿੰਘ ਵਾਸੀ ਕਬੀਰ ਨਗਰ, ਲੁਧਿਆਣਾ ਸ਼ਹਿਰ ਦੀ ਸ਼ਿਕਾਇਤ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ....
Optimum Institute ਵੱਲੋ ਰੀਫਿਊਜ ਕਨੇਡਾ ਦਾ ਲਗਾਇਆ ਵੀਜਾ
ਜਗਰਾਉ (ਰਛਪਾਲ ਸਿੰਘ ਸ਼ੇਰਪੁਰੀ ) ਮੰਨੀ ਪ੍ਰਮੰਨੀ ਸੰਸਥਾਂ ੳਪਟੀਮੱਮ ਇੰਸਟੀਚਿਊਟ ਦੇ ਡਰੈਇਕਟਰ ਸ੍ਰ ਕਮਲਜੀਤ ਸਿੰਘ ਵੱਲੋ ਜਾਣਕਾਰੀ ਦਿੰਦਾਂ ਦੱਸਿਆ ਕਿ ਇਸ ਇੰਸੀਟੀਚਿਊਟ ਵੱਲੋ ਪਹਿਲਾ ਵੀ ਬਹੁਤ ਸਾਰੇ ਸਟੂਡੈਟ ਅਤੇ ਪੀ.ਆਰ ਦੇ ਵੀਜੇ ਲਗਵਾਏ ਹਨ ਇਸ ਤੋ ਇਲਾਵਾ ਜਸਵਿੰਦਰ ਕੌਰ ਦਾ ਦੋ ਵਾਰ ਰੀਫਿਊਜ ਹੋ ਚੁੱਕਾ ਕੇਸ ਸਾਡੇ ਇੰਸੀਚਿਊਟ ਵੱਲੋ ਥੋੜੇ ਸਮੇਂ ਵਿੱਚ ਹੀ ਅਲਗੋਮਾ ਯੂਨੀਵਰਸਿਟੀ ਬਰੈਂਮਪਟਨ ਕਨੇਡਾ ਦਾ ਵੀਜਾ ਲਗਾਇਆ ਗਿਆ।ਇਸ ਮੋਕੇ ਤੇ ੳਪਟੀਮੱਮ ਇੰਸਟੀਚਿਊਟ ਸੰਸਥਾਂ ਦੇ ਡਰੈਇਕਟਰ ਸ੍ਰ ਕਮਲਜੀਤ ਸਿੰਘ....
ਜੀ.ਐਚ.ਜੀ ਪਬਲਿਕ ਸਕੂਲ, ਸਿੱਧਵਾਂ ਖੁਰਦ ਦੇ ਵਿਦਿਆਰਥੀ ਰਾਜ ਪੱਧਰ ਤੇ ਪੰਜਾਬ ਸਕੂਲ ਖੇਡਾਂ ਲਈ ਚੁਣੇ
ਜਗਰਾਉ ( ਰਛਪਾਲ ਸਿੰਘ ਸ਼ੇਰਪੁਰੀ ) : ਜੀ.ਐਚ.ਜੀ ਪਬਲਿਕ ਸਕੂਲ, ਸਿੱਧਵਾਂ ਖੁਰਦ ਦੇ ਵਿਦਿਆਰਥੀ ਰਾਜ ਪੱਧਰ ਫ਼#39;ਤੇ ਪੰਜਾਬ ਸਕੂਲ ਖੇਡਾਂ ਲਈ ਚੁਣੇ ਗਏ ।ਖੇਡ ਵਿੱਚ ਕਿਰਿਆਸ਼ੀਲਤਾ, ਦਿਮਾਗ ਦੀ ਮੌਜੂਦਗੀ, ਟੀਮ ਪ੍ਰਬੰਧਨ, ਸਰੀਰਕ ਤਾਕਤ, ਸੰਕਟਪ੍ਰਬੰਧਨ ਅਤੇ ਵਿਰੋਧੀ ਦੀ ਰਣਨੀਤੀ ਨੂੰ ਸਮਝਣਾ, ਦਿਮਾਗ ਦੀ ਮੌਜੂਦਗੀ ਅਤੇ ਤੇਜ਼ ਜਵਾਬਾਂਦੀ ਮੰਗ ਕੀਤੀ ਜਾਂਦੀ ਹੈ। ਮਾਨਯੋਗ ਪ੍ਰਿੰਸੀਪਲ ਸ੍ਰੀ ਪਵਨ ਸੂਦ ਜੀ ਦੀ ਯੋਗ ਅਗਵਾਈ ਹੇਠ ਜੀ.ਐਚ.ਜੀ ਪਬਲਿਕ ਸਕੂਲ ਸਿੱਧਵਾਂ ਖੁਰਦ ਦੇ ਕਬੱਡੀ ਖਿਡਾਰੀਆਂ ਨੇ 26 ਅਕਤੂਬਰ....
ਮੁੱਖ ਮੰਤਰੀ ਨੇ ਵਿਧਾਇਕਾ ਮਾਣੂੰਕੇ ਦੇ ਘਰ ਫੇਰੀ ਪਾਕੇ ਬੀਬੀ ਮਾਣੂੰਕੇ ਦਾ ਸਿਆਸੀ ਕੱਦ ਉਚਾ ਕੀਤਾ
ਜਗਰਾਉਂ ( ਰਛਪਾਲ ਸਿੰਘ ਸ਼ੇਰਪੁਰੀ ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਸਿਵਲ ਹਸਪਤਾਲ ਜਗਰਾਉਂ ਵਿਖੇ ਜੱਚਾ-ਬੱਚਾ ਹਸਪਤਾਲ ਦਾ ਉਦਘਾਟਨ ਕਰਨ ਤੋਂ ਬਾਅਦ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਗ੍ਰਹਿ ਵਿਖੇ ਵੀ ਸ਼ਿਰਕਤ ਕੀਤੀ ਗਈ। ਵਿਧਾਇਕਾ ਮਾਣੂੰਕੇ ਅਤੇ ਪਰਿਵਾਰਕ ਮੈਂਬਰਾਂ ਪ੍ਰੋਫੈਸਰ ਸੁਖਵਿੰਦਰ ਸਿੰਘ, ਪਰਮਜੀਤ ਸਿੰਘ ਚੀਮਾਂ, ਰਛਪਾਲ ਸਿੰਘ ਚੀਮਨਾਂ, ਪ੍ਰੀਤਮ ਸਿੰਘ ਅਖਾੜਾ, ਸਰਬਜੀਤ ਸਿੰਘ ਆਦਿ ਵੱਲੋਂ ਮੁੱਖ ਮੰਤਰੀ ਦਾ ਗਰਮਜੋਸ਼ੀ ਨਾਲ ਬੁੱਕੇ ਭੇਂਟ ਕਰਕੇ....
ਐਸ.ਜੀ.ਐਨ.ਡੀ. ਕਾਨਵੈਂਟ ਸਕੂਲ ਆਂਡਲੂ ਨੂੰ ਮਿਲਿਆ 'ਬੈਸਟ ਕਲੀਨ ਐਂਡ ਹਾਈਜੀਨਿਕ ਸਕੂਲ' ਦਾ ਐਵਾਰਡ
ਲੁਧਿਆਣਾ, (ਰਘਵੀਰ ਸਿੰਘ ਜੱਗਾ ) : ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ ਪੰਜਾਬ ਵੱਲੋਂ ਸਲਾਨਾ ਫੈਪ ਸਕੂਲਜ ਐਵਾਰਡਜ ਪਿਛਲੇ ਦਿਨੀਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆ ਵਿਖੇ ਕਰਵਾਇਆ ਗਿਆ, ਜਿਸ ਵਿੱਚ ਸਿੱਖਿਆ ਦੇ ਖੇਤਰ ਵਿੱਚ ਆਪਣਾ ਚੰਗਾ ਯੋਗਦਾਨ ਪਾਉਣ ਵਾਲੇ ਸਕੂਲਾਂ ਨੂੰ ਬੈਸਟ ਨੈਸ਼ਨਲ ਸਕੂਲ ਐਵਾਰਡ, ਬੈਸਟ ਪ੍ਰਿੰਸੀਪਲ ਐਵਾਰਡ, ਬੈਸਟ ਕਲੀਨ ਐਂਡ ਹਾਈਜੀਨਿਕ ਸਕੂਲ ਐਵਾਰਡ ਆਦਿ ਸਮੇਤ ਹੋਰਨਾਂ ਕੈਟਾਗਿਰੀਆਂ ਬਣਾ ਕੇ ਦੇਸ਼ ਭਰ ਦੇ ਪ੍ਰਾਈਵੇਟ ਸਕੂਲਾਂ ਨੂੰ ਸਨਮਾਨਿਤ ਕੀਤਾ ਗਿਆ।ਜਿਸ ਵਿੱਚ ਐਸ....
ਸੁਖਬੀਰ ਬਾਦਲ ਵੱਲੋਂ ਹਲਕਾ ਮਹਿਲ ਕਲਾਂ ਦੇ ਅਬਜ਼ਰਵਰਾਂ ਦਾ ਐਲਾਨ
ਚੰਡੀਗੜ੍ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜੱਥੇਬੰਦਕ ਢਾਂਚੇ ਨੂੰ ਸੁਚਾਰੂ ਢੰਗ ਨਾਲ ਮੁੜ ਉਸਾਰਨ ਵਾਸਤੇ ਹਲਕੇ ਦੀਆਂ ਬੂਥ ਪੱਧਰ ਕਮੇਟੀਆਂ ਬਣਾਉਣ ਲਈ ਹਲਕਾ ਮਹਿਲ ਕਲਾਂ ਦੇ ਅਬਜ਼ਰਵਰ ਲਾਉਣ ਦਾ ਫੈਸਲਾ ਕੀਤਾ ਹੈ। ਬਾਦਲ ਨੇ ਦੱਸਿਆ ਕਿ ਗੁਰਚੇਤ ਸਿੰਘ ਬਰਗਾੜੀ, ਮਾਸਟਰ ਹਰਬੰਸ ਸਿੰਘ, ਤਰਨਜੀਤ ਸਿੰਘ ਦੁੱਗਲ ਅਤੇ ਜਸਵਿੰਦਰ ਸਿੰਘ ਹਲਕਾ ਮਹਿਲ ਕਲਾਂ ਦੇ ਅਬਜ਼ਰਵਰ ਹੋਣਗੇ।
ਕੈਨੇਡਾ ਵੱਸਦੇ ਕਵੀ ਮੋਹਨ ਗਿੱਲ ਦੀ ਪੁਸਤਕ ਪਵਣੁ ਗਦਰੀ ਬਾਬਿਆਂ ਦੇ ਮੇਲੇ ਤੇ ਗੁਰਭਜਨ ਗਿੱਲ,ਡਾ. ਸਰਿਤਾ ਤਿਵਾੜੀ,ਦਰਸ਼ਨ ਬੁੱਟਰ ਤੇ ਸੁਖਜੀਤ ਵੱਲੋਂ ਲੋਕ ਅਰਪਨ
(ਲੁਧਿਆਣਾ) ਕੈਨੇਡਾ ਦੇ ਸ਼ਹਿਰ ਸਰੀ(ਬ੍ਰਿਟਿਸ਼ ਕੋਲੰਬੀਆ ਵੱਸਦੇ ਪ੍ਰਮੁੱਖ ਪੰਜਾਬੀ ਕਵੀ ਮੋਹਨ ਗਿੱਲ ਦੇ ਲਿਖੇ ਹਾਇਕੂ ਸੰਗ੍ਰਹਿ ਪਵਣੁ ਨੂੰ ਦੇਸ਼ ਭਗਤ ਹਾਲ ਜਲੰਧਰ ਵਿੱਚ ਲੱਗੇ ਗਦਰੀ ਬਾਬਿਆਂ ਦੇ ਮੇਲੇ ਮੌਕੇ ਲੋਕ ਅਰਪਨ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਗਿੱਲ ਨੇ ਕਿਹਾ ਹੈ ਕਿ ਹੋਰ ਮੁਲਕਾਂ ਵਿੱਚ ਪ੍ਰਚੱਲਤ ਸਾਹਿੱਤ ਰੂਪਾਂ ਨੂੰ ਪੰਜਾਬੀ ਵਿੱਚ ਪੇਸ਼ ਕਰਨ ਦੀ ਰੀਤ ਬਹੁਤ ਪੁਰਾਣੀ ਹੈ। ਜਾਪਾਨ ਦੇ ਕਾਵਿ ਰੂਪ ਹਾਇਕੂ ਨੂੰ ਪੰਜਾਬੀ ਵਿੱਚ ਸਾਡੇ ਕਈ ਕਵੀਆਂ ਨੇ....
ਵਿਧਾਇਕ ਗੋਗੀ ਵੱਲੋਂ ਵਾਰਡ ਨੰਬਰ 73 'ਚ ਸਿਹਤ ਕਲੀਨਿਕ ਦਾ ਉਦਘਾਟਨ
ਲੁਧਿਆਣਾ : ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੇ ਵਸਨੀਕਾਂ ਨੂੰ ਹੋਰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ, ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਵੱਲੋਂ ਵਾਰਡ ਨੰਬਰ 73 ਵਿੱਚ ਸਿਹਤ ਕਲੀਨਿਕ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ. ਸ਼ਰਨਪਾਲ ਸਿੰਘ ਮੱਕੜ, 'ਆਪ' ਦੇ ਸੀਨੀਅਰ ਆਗੂ ਸ. ਚਰਨਜੀਤ ਸਿੰਘ ਲਾਂਬਾ, ਹਲਕਾ ਆਤਮ ਨਗਰ ਤੋਂ ਸ੍ਰੀ ਰਿੰਕੂ ਅਤੇ ਵਾਰਡ ਇੰਚਾਰਜ ਸ੍ਰੀ ਸਤਨਾਮ ਸਿੰਘ ਸੰਨੀ ਮਾਸਟਰ ਵੀ ਮੌਜੂਦ ਸਨ। ਇਸ ਮੌਕੇ....
ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ ਹੁਣ ਤੱਕ 1,12,46,266 ਮੀਟਰਕ ਟਨ ਝੋਨਾ ਦੀ ਆਮਦ : ਮੰਤਰੀ ਧਾਲੀਵਾਲ
ਸਮਰਾਲਾ : ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ ਹੁਣ ਤੱਕ 1,12,46,266 ਮੀਟਰਕ ਟਨ ਝੋਨੇ ਦੀ ਆਮਦ ਹੋਈ ਹੈ ਅਤੇ ਇਸ ਝੋਨੇ ਵਿੱਚੋ ਸਰਕਾਰੀ ਖਰੀਦ ਏਜੰਸੀਆਂ ਵੱਲੋਂ 1,09,61,735 ਮੀਟਰਕ ਟਨ ਝੋਨੇ ਦੀ ਖਰੀਦ ਵੀ ਕੀਤੀ ਜਾ ਚੁੱਕੀ ਹੈ ਅਤੇ ਹੁਣ ਤੱਕ ਕਿਸਾਨਾਂ ਨੂੰ ਝੋਨੇ ਦੀ 18,660 ਕਰੋੜ ਰੁਪਏ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ। ਇਹ ਪ੍ਰਗਟਾਵਾ ਪੰਜਾਬ ਦੇ ਖੇਤੀਬਾੜੀ ਮੰਤਰੀ ਸ੍ਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਨਾਜ ਮੰਡੀ ਸਲੇਮ ਟਾਬਰੀ (ਨੇੜੇ ਜਲੰਧਰ ਬਾਈਪਾਸ) ਲੁਧਿਆਣਾ ਅਤੇ ਸਮਰਾਲਾ ਵਿੱਚ ਝੋਨੇ ਦੀ....
ਕਿਸਾਨਾਂ ਦੇ ਇੱਕ ਹਿੱਸੇ ਨੂੰ 'ਰੈੱਡ ਨੋਟਿਸ' ਜਾਰੀ ਕੀਤਾ ਗਿਆ ਹੈ : ਮੁੱਖ ਖੇਤੀਬਾੜੀ ਅਫ਼ਸਰ
ਲੁਧਿਆਣਾ : ਲਗਾਤਾਰ ਪਰਾਲੀ ਸਾੜਨ ਦੀ ਸਮੱਸਿਆ ਨਾਲ ਜੂਝ ਰਹੇ ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫ਼ਸਰ ਅਮਨਜੀਤ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਲੁਧਿਆਣਾ ਦੇ ਕਿਸਾਨਾਂ ਦੇ ਇੱਕ ਹਿੱਸੇ ਨੂੰ 'ਰੈੱਡ ਨੋਟਿਸ' ਜਾਰੀ ਕੀਤਾ ਗਿਆ ਹੈ, ਜੋ ਇਸ ਕਾਰਜ ਵਿੱਚ ਸ਼ਾਮਲ ਸਨ ਅਤੇ ਹਵਾ ਪ੍ਰਦੂਸ਼ਣ ਦਾ ਕਾਰਨ ਬਣੇ ਸਨ। ਮੁੱਖ ਖੇਤੀਬਾੜੀ ਅਫ਼ਸਰ ਅਮਨਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਕਿਸਾਨਾਂ ਨੂੰ 1.92 ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਹੈ, ਉਨ੍ਹਾਂ ਦੱਸਿਆ ਕਿ ਹੁਣ ਤੱਕ 658 ਮਾਮਲੇ ਸਾਹਮਣੇ ਆ ਚੁੱਕੇ ਹਨ।....
ਪੰਚਾਇਤ ਮੰਤਰੀ ਧਾਲੀਵਾਲ ਵੱਲੋਂ ਮਹਿਲਾ ਸਰਪੰਚਾਂ ਨੂੰ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕਰਨ ਦੀ ਕੀਤੀ ਅਪੀਲ
ਲੁਧਿਆਣਾ : ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਵੱਲੋਂ ਮਹਿਲਾ ਸਰਪੰਚਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਪਿੰਡਾਂ ਵਿੱਚ ਨਸ਼ਿਆਂ ਵਿਰੁੱਧ ਜੰਗ ਛੇੜਨ ਅਤੇ ਨਸ਼ਿਆਂ ਦੇ ਸੌਦਾਗਰਾਂ ਨੂੰ ਨੱਥ ਪਾ ਕੇ ਸਮਾਜ ਨੂੰ ਇਸ ਅਲਾਮਤ ਤੋਂ ਮੁਕਤ ਕਰਵਾਉਣ ਵਿੱਚ ਮੋਹਰੀ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਸੂਬੇ 'ਚ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਔਰਤਾਂ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਇਸ ਸਬੰਧੀ ਕਈ ਕਦਮ ਚੁੱਕੇ ਜਾ ਰਹੇ ਹਨ। ਪੇਂਡੂ ਵਿਕਾਸ ਅਤੇ....
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ
ਲੁਧਿਆਣਾ : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਦੇ ਸਕੱਤਰ ਸ੍ਰੀ ਰਮਨ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੌਮੀ ਕਾਨੁੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਵੱਲੋ ਜਾਰੀ ਹਦਾਇਤਾਂ ਅਨੁਸਾਰ ਕੌਮੀ ਪੱਧਰ 'ਤੇ 'ਕਾਨੂੰਨੀ ਜਾਗਰੂਕਤਾ ਅਤੇ ਆਊਟਰੀਚ ਮੁਹਿੰਮ ਰਾਹੀਂ ਨਾਗਰਿਕਾਂ ਦਾ ਸਸ਼ਕਤੀਕਰਨ' ਅਧੀਨ ਭਾਰਤ ਦੇ ਹਰੇਕ ਪਿੰਡ ਅਤੇ ਸਮਾਜ ਦੇ ਹਰੇਕ ਵਰਗ ਤੱਕ ਪੁੰਹਚ ਕਰਨ ਲਈ ਕਾਨੂੰਨੀ ਸੇਵਾਵਾਂ ਅਥਾਰਟੀ ਦੀਆ ਟੀਮਾਂ ਮੁਫਤ ਕਾਨੂੰਨੀ ਸਲਾਹ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਪਹੁੰਚ ਕਰਨਗੀਆਂ। ਇਸ ਤੋ....
ਕੈਬਿਨੇਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਲੋਕ ਨਿਰਮਾਣ ਦਫਤਰ ਦਾ ਅਚਨਚੇਤ ਦੌਰਾ ਕੀਤਾ
ਰੂਪਨਗਰ : ਲੋਕ ਨਿਰਮਾਣ ਤੇ ਊਰਜਾ ਮੰਤਰੀ ਪੰਜਾਬ ਸ. ਹਰਭਜਨ ਸਿੰਘ ਈ.ਟੀ.ਓ ਵਲੋਂ ਲੋਕ ਨਿਰਮਾਣ ਦਫਤਰ ਰੂਪਨਗਰ ਦਾ ਅੱਜ ਅਚਨਚੇਤ ਦੌਰਾ ਕੀਤਾ ਗਿਆ ਅਤੇ ਗੈਰ ਹਾਜ਼ਰ ਕਰਮਚਾਰੀਆਂ ਅਤੇ ਅਧਿਕਾਰੀਆਂ ਦਾ ਨੋਟਿਸ ਲਿਆ। ਕੈਬਨਿਟ ਮੰਤਰੀ ਸਵੇਰੇ ਠੀਕ 9 ਵਜੇ ਲੋਕ ਨਿਰਮਾਣ ਦਫਤਰ ਪੁੱਜ ਗਏ ਸਨ। ਇਸ ਮੌਕੇ ਉਨ੍ਹਾਂ ਨੇ ਲੇਟ ਪੁੱਜੇ ਕਰਮਚਾਰੀਆਂ ਅਤੇ ਅਧਿਕਾਰੀਆਂ ਤੋਂ ਲੇਟ ਆਉਣ ਬਾਰੇ ਪੁੱਛਿਆ ਅਤੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੀ ਤਰੱਕੀ ਅਤੇ ਲੋਕਾਂ ਦੀ ਸੇਵਾ ਲਈ....