ਮਾਲਵਾ

ਨੌਜਵਾਨ ਆਪਣਾ ਨਾਮ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿੱਚ ਦਰਜ਼ ਜਰੂਰ ਕਰਵਾਉਣ: ਡਿਪਟੀ ਕਮਿਸ਼ਨਰ
ਫ਼ਤਹਿਗੜ੍ਹ ਸਾਹਿਬ, 24 ਅਗਸਤ : ਪੰਜਾਬ ਸਰਕਾਰ ਵੱਲੋਂ ਬੇਰੋਜ਼ਗਾਰੀ ਦੇ ਖਾਤਮੇ ਲਈ ਜ਼ਿਲ੍ਹਾ ਪੱਧਰ ਤੇ ਖੋਲ੍ਹੇ ਗਏ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਹਰੇਕ ਮਹੀਨੇ ਦੋ ਪਲੇਸਮੈਂਟ ਕੈਂਪ ਲਗਾਏ ਜਾਂਦੇ ਹਨ ਜਿਨ੍ਹਾਂ ਵਿੱਚ ਪ੍ਰਾਈਵੇਟ ਖੇਤਰ ਦੀਆਂ ਨਾਮੀ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਬੁਲਾ ਕੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ....
ਪੰਜਾਬ ਪੁਲਿਸ, ਚੰਡੀਗੜ੍ਹ ਪੁਲਿਸ ਅਤੇ ਹਥਿਆਰਬੰਦ ਸੈਨਾਵਾਂ ਵਿੱਚ ਭਰਤੀ ਲਈ ਪ੍ਰੀ ਰਿਕਰੂਟਮੈਂਟ ਟਰੇਨਿੰਗ ਕੋਰ 04 ਸਤੰਬਰ ਤੋਂ ਸ਼ੁਰੂ
ਸਿਖਲਾਈ ਲੈਣ ਦੇ ਚਾਹਵਾਨ 31 ਅਗਸਤ ਤੱਕ ਜਮ੍ਹਾਂ ਕਰਵਾ ਸਕਦੇ ਹਨ ਆਪਣੀਆਂ ਪ੍ਰਤੀ ਬੇਨਤੀਆਂ ਫਤਹਿਗੜ੍ਹ ਸਾਹਿਬ, 24 ਅਗਸਤ : ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਸੇਵਾ ਮੁਕਤ ਕਮਾਂਡਰ ਬਲਜਿੰਦਰ ਸਿੰਘ ਵਿਰਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਸਾਬਕਾ ਸੈਨਿਕਾਂ, ਉਨ੍ਹਾਂ ਦੀਆਂ ਵਿਧਵਾਵਾਂ/ ਆਸ਼ਰਿਤਾਂ ਅਤੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਬਾਕੀ ਕਮਜ਼ੋਰ ਵਰਗ ਦੇ ਸਿਖਿਆਰਥੀਆਂ ਨੂੰ ਉਚੇਰੀ ਸਿੱਖਿਆ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਵੱਲੋਂ ਵੱਡਾ ਉਪਰਾਲਾ ਕੀਤਾ ਗਿਆ ਹੈ ਜਿਸ ਤਹਿਤ 04....
ਪਲਾਸਟਿਕ ਵਿਰੋਧੀ ਮੁਹਿੰਮ ਮਗਰੋਂ ਪਿੰਡ ਭੈਣੀ ਮਹਿਰਾਜ ਨੇ ਪੁੱਟੀਆਂ 'ਨਵੀਆਂ ਪੁਲਾਂਘਾਂ' 
ਹਰ ਸਾਲ ਨਵ ਜੰਮੀਆਂ ਧੀਆਂ ਨੂੰ ਅਤੇ ਕੁੜੀਆਂ ਦੇ ਵਿਆਹ ਮੌਕੇ ਸ਼ਗਨ ਦੇਣ ਦੀ ਪਿਰਤ ਪਾਈ ਡਿਪਟੀ ਕਮਿਸ਼ਨਰ ਨੇ ਕੀਤੀ ਮੁਹਿੰਮ ਦੀ ਸ਼ੁਰੂਆਤ, 8 ਨਵ-ਜੰਮੀਆਂ ਧੀਆਂ ਨੂੰ ਸਮਾਜ ਸੇਵੀਆਂ ਨੇ ਦਿੱਤਾ ਸ਼ਗਨ ਹੋਣਹਾਰ ਵਿਦਿਆਰਥੀਆਂ ਦਾ ਵੀ ਕੀਤਾ ਰਾਸ਼ੀ ਨਾਲ ਸਨਮਾਨ ਸਾਬਕਾ ਖੇਤੀ ਕਮਿਸ਼ਨਰ ਡਾ. ਗੁਰਬਚਨ ਸਿੰਘ ਨੇ ਕੀਤੀ ਸ਼ਿਰਕਤ, ਪਿੰਡ ਦੇ ਉੱਦਮ ਦੀ ਸ਼ਲਾਘਾ ਬਰਨਾਲਾ, 23 ਅਗਸਤ : ਪਿੰਡ ਭੈਣੀ ਮਹਿਰਾਜ ਵਿਖੇ ਕੈਬਨਿਟ ਮੰਤਰੀ ਗੁਰਮੀਤ ਸਿੰਘ Meet Hayer ਦੀ ਸੋਚ ਸਦਕਾ ਅਤੇ ਗ੍ਰਾਮ ਪੰਚਾਇਤ ਭੈਣੀ ਮਹਿਰਾਜ ਅਤੇ....
ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਭਰਤੀ ਲਈ ਮੁਫ਼ਤ ਸਰੀਰਕ ਸਿਖਲਾਈ ਕੈਂਪ
25 ਅਗਸਤ ਨੂੰ 9 ਵਜੇ ਰਜਿਸਟ੍ਰੇਸ਼ਨ ਲਈ ਪੁੱਜਣ ਨੌਜਵਾਨ: ਟੇ੍ਨਿੰਗ ਅਧਿਕਾਰੀ ਬਰਨਾਲਾ, 24 ਅਗਸਤ : ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ਬੋੜਾਵਾਲ ਜ਼ਿਲ੍ਹਾ ਮਾਨਸਾ (ਭੀਖੀ-ਬੁਢਲਾਈ ਰੋਡ) ਵਲੋਂ ਜ਼ਿਲ੍ਹਾ ਮਾਨਸਾ, ਬਰਨਾਲਾ ਤੇ ਸੰਗਰੂਰ ਦੇ ਪੰਜਾਬ ਪੁਲਿਸ ਦਾ ਲਿਖਤੀ ਪੇਪਰ ਦੇ ਚੁੱਕੇ ਨੌਜਵਾਨਾਂ ਲਈ ਫਿਜ਼ੀਕਲ ਟੇ੍ਰਨਿੰਗ ਦੀ ਤਿਆਰੀ ਲਈ ਮੁਫਤ ਸਿਖਲਾਈ ਕੈਂਪ ਸ਼ੁਰੂ ਕੀਤਾ ਜਾ ਰਿਹਾ ਹੈ। ਟੇ੍ਨਿੰਗ ਅਧਿਕਾਰੀ ਕੈਪਟਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਸਿਖਲਾਈ....
‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-2 ਦਾ ਮਸ਼ਾਲ ਮਾਰਚ 27 ਅਗਸਤ ਨੂੰ ਪੁੱਜੇਗਾ ਮਾਨਸਾ : ਡਿਪਟੀ ਕਮਿਸ਼ਨਰ
ਢੈਪਈ ਤੋਂ ਮਾਨਸਾ ਵਿਖੇ ਦਾਖਲ ਹੋਣ ਵਾਲੇ ਮਾਰਚ ਦਾ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿਖੇ ਕੀਤਾ ਜਾਵੇਗਾ ਸਵਾਗਤ ਮਾਨਸਾ, 24 ਅਗਸਤ : ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਅਤੇ ਖੇਡ ਸੱਭਿਆਚਾਰ ਪ੍ਰਫੁੱਲਤ ਕਰਨ ਲਈ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ’ਤੇ ਸ਼ੁਰੂ ਕੀਤੀਆਂ ਗਈਆਂ ’ਖੇਡਾਂ ਵਤਨ ਪੰਜਾਬ ਦੀਆਂ’ ਦੇ ਪਹਿਲੇ ਸਾਲ ਦੀ ਸਫਲਤਾਂ ਤੋਂ ਬਾਅਦ ਇਸ ਸਾਲ ਸੀਜ਼ਨ-2 ਦੀ ਸ਼ੁਰੂਆਤ ਤੋਂ ਪਹਿਲਾਂ ਇਨ੍ਹਾਂ ਖੇਡਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪਹਿਲੀ ਵਾਰ ਸੂਬੇ....
ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-2 ਦੀ ਮਸ਼ਾਲ ਮਾਰਚ 28 ਅਗਸਤ ਨੂੰ ਫਰੀਦਕੋਟ ਪਹੁੰਚੇਗੀ : ਡਿਪਟੀ ਕਮਿਸ਼ਨਰ
ਬਲਾਕ ਪੱਧਰੀ ਖੇਡਾਂ 1 ਤੋਂ 3 ਸਤੰਬਰ ਤੱਕ , ਜਿਲ੍ਹਾ ਪੱਧਰੀ ਖੇਡਾਂ 11 ਤੋਂ 17 ਸਤੰਬਰ ਤੱਕ ਹੋਣਗੀਆਂ ਫਰੀਦਕੋਟ, 24 ਅਗਸਤ : ਖੇਡਾਂ ਵਤਨ ਪੰਜਾਬ ਦੀਆਂ’ ਦੇ ਪਹਿਲੇ ਸਾਲ ਦੀ ਸਫਲਤਾ ਤੋਂ ਬਾਅਦ ਇਸ ਸਾਲ ਸੀਜ਼ਨ-2 ਦੀ ਸ਼ੁਰੂਆਤ ਤੋਂ ਪਹਿਲਾਂ ਖੇਡਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਅਤੇ ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂਆਤ ਕੀਤੀ ਗਈ ਮਸ਼ਾਲ ਮਾਰਚ ਮਿਤੀ 28 ਅਗਸਤ ਨੂੰ ਜਿਲ੍ਹਾ ਫਰੀਦਕੋਟ ਵਿਖੇ ਪਹੁੰਚੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ....
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਖੇਤਰੀ ਖੋਜ ਕੇਂਦਰ, ਫਰੀਦਕੋਟ ਵੱਲੋਂ ਪਿੰਡ ਖਾਰਾ ਵਿਖੇ ਕਿਸਾਨ ਖੇਤ ਸਕੂਲ ਦਾ ਆਯੋਜਨ ਕੀਤਾ ਗਿਆ
ਫਰੀਦਕੋਟ 24 ਅਗਸਤ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖੇਤਰੀ ਖੋਜ ਕੇਂਦਰ, ਫਰੀਦਕੋਟ ਵੱਲੋਂ ਭਾਰਤੀ ਕਪਾਹ ਨਿਗਮ (ਸੀ.ਸੀ.ਆਈ.) ਦੇ ਸਹਿਯੋਗ ਨਾਲ ਕਪਾਹ ਦੀ ਚੰਗੀ ਖੇਤੀ ਬਾਰੇ ਪਿੰਡ ਖਾਰਾ, ਜ਼ਿਲ੍ਹਾ-ਫਰੀਦਕੋਟ ਵਿਖੇ ਇੱਕ ਕਿਸਾਨ ਫੀਲਡ ਸਕੂਲ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ 75 ਤੋਂ ਵੱਧ ਕਪਾਹ ਕਿਸਾਨਾਂ ਨੇ ਕਪਾਹ ਦੀ ਫਸਲ ਦੀ ਕਾਸ਼ਤ ਵਿੱਚ ਮੌਜੂਦਾ ਮੁੱਦਿਆਂ ਅਤੇ ਚੁਣੌਤੀਆਂ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਬਾਰੇ ਜਾਣਨ ਲਈ ਭਾਗ ਲਿਆ। ਇਸ ਕਿਸਾਨ ਫੀਲਡ ਸਕੂਲ ਵਿੱਚ ਕਪਾਹ ਦੀ ਖੇਤੀ ਨਾਲ ਸਬੰਧਤ....
ਭਾਸ਼ਾ ਵਿਭਾਗ ਵੱਲੋਂ ਕਰਵਾਇਆ ਗਿਆ `ਕੁਇਜ਼ ਮੁਕਾਬਲਾ`
ਫਰੀਦਕੋਟ 24 ਅਗਸਤ : ਜਸਪ੍ਰੀਤ ਕੌਰ ਤਲਵਾੜ ਆਈ.ਏ.ਐਸ., ਪ੍ਰਿੰਸੀਪਲ ਸਕੱਤਰ, ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਅਤੇ ਸ੍ਰੀਮਤੀ ਵੀਰਪਾਲ ਕੌਰ ਵਧੀਕ ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਦਫ਼ਤਰ ਜ਼ਿਲ੍ਹਾ ਭਾਸ਼ਾ ਅਫਸਰ, ਫ਼ਰੀਦਕੋਟ ਵੱਲੋਂ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਆਰਥੀਆਂ ਦਾ ਕੁਇਜ਼ ਮੁਕਾਬਲਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਫ਼ਰੀਦਕੋਟ ਵਿਖੇ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਤਿੰਨ ਵਰਗਾਂ ਦੇ ਵਿਦਆਰਥੀਆਂ ਨੇ ਹਿੱਸਾ ਲਿਆ। ਪਹਿਲੇ ਵਰਗ ਵਿੱਚ ਅੱਠਵੀਂ ਸ੍ਰੇਣੀ....
ਸਾਉਣੀ ਦੀਆਂ ਫਸਲਾਂ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ
ਫਰੀਦਕੋਟ 24 ਅਗਸਤ : ਪੰਜਾਬ ਸਰਕਾਰ ਅਤੇ ਡਾ. ਗੁਰਵਿੰਦਰ ਸਿੰਘ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਡਾ. ਕਰਨਜੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਉਨ੍ਹਾਂ ਦੀ ਟੀਮ ਵੱਲੋਂ ਪਿੰਡ ਕੋਟਸੁਖੀਆ ਵਿਖੇ ਕਿਸਾਨ ਸਿਖਲਾਈ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਵਿੱਚ ਲਗਭਗ 80 ਕਿਸਾਨਾਂ ਨੇ ਭਾਗ ਲਿਆ। ਇਸ ਸਮੇਂ ਉਨ੍ਹਾਂ ਦੀ ਟੀਮ ਵਿੱਚ ਡਾ. ਦਵਿੰਦਰਪਾਲ ਸਿੰਘ, ਖੇਤੀਬਾੜੀ ਵਿਸਥਾਰ ਅਫਸਰ ਸਰਕਲ ਕੋਟਸੁਖੀਆ, ਡਾ. ਸਤਵਿੰਦਰ ਸਿੰਘ....
ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਭਰਤੀ ਲਈ ਮੁਫਤ ਫਿਜੀਕਲ ਟ੍ਰੇਨਿੰਗ ਕੈਂਪ  
ਫਾਜਿਲਕਾ 24 ਅਗਸਤ : ਪੰਜਾਬ ਸਰਕਾਰ ਦੇ ਰੋਜਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ਕਾਲਝਰਾਣੀ ਜਿਲ੍ਹਾ ਬਠਿੰਡਾ (ਬਾਦਲ - ਲੰਬੀ ਰੋਡ) ਵੱਲੋਂ ਜਿਲ੍ਹਾ ਫਾਜਿਲਕਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਦੇ ਯੁਵਕਾਂ ਲਈ ਪੰਜਾਬ ਪੁਲਿਸ ਦਾ ਲਿਖਤੀ ਪੇਪਰ ਦੇ ਚੁੱਕੇ ਨੌਜਵਾਨਾ ਲਈ ਫਿਜੀਕਲ ਟ੍ਰੇਨਿੰਗ ਦੀ ਤਿਆਰੀ ਲਈ ਮੁਫਤ ਸਿਖਲਾਈ ਕੈਂਪ ਸੁਰੂ ਕੀਤਾ ਜਾ ਰਿਹਾ ਹੈ । ਇਹ ਜਾਣਕਾਰੀ ਟ੍ਰੇਨਿੰਗ ਅਧਿਕਾਰੀ ਕੈਪਟਨ ਲਖਵਿੰਦਰ ਸਿੰਘ ਦੁਆਰਾ ਦਿੱਤੀ ਗਈ। ੳਨ੍ਹਾਂ ਦੱਸਿਆ ਕਿ ਸਿਖਲਾਈ ਲੈਣ ਦੇ....
ਕਾਂਵਾਂ ਵਾਲੀ ਪੁੱਲ ਤੋਂ ਪਾਣੀ ਪੂਰੀ ਤਰਾਂ ਨਾਲ ਥੱਲੇ ਆਇਆ ਪਰ ਲੋਕਾਂ ਨੂੰ ਹਾਲੇ ਸਾਵਧਾਨੀ ਵਰਤਣ ਦੀ ਅਪੀਲ
ਬਿਮਾਰੀਆਂ ਦੀ ਰੋਕਥਾਮ ਲਈ ਅਗੇਤੇ ਉਪਰਾਲੇ ਸ਼ੁਰੂ : ਡਿਪਟੀ ਕਮਿਸ਼ਨਰ ਫਾਜਿ਼ਲਕਾ 24 ਅਗਸਤ : ਫਾਜਿ਼ਲਕਾ ਦੇ ਸਰਹੱਦੀ ਪਿੰਡਾਂ ਵਿਚ ਹੜ੍ਹ ਦੇ ਪਾਣੀ ਤੋਂ ਰਾਹਤ ਮਿਲਣ ਲੱਗੀ ਹੈ। ਵੀਰਵਾਰ ਦੀ ਸਵੇਰ ਕਾਵਾਂ ਪੁਲ ਤੋਂ ਪਾਣੀ ਬਿੱਲਕੁਲ ਹੇਠਾਂ ਆ ਗਿਆ ਹੈ ਅਤੇ ਹੁਣ ਪਾਣੀ ਪੁਲ ਦੇ ਠੀਕ ਹੇਠਾਂ ਵਹਿ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦਿੱਤੀ ਹੈ। ਡਿਪਟੀ ਕਮਿਸ਼ਨਰ ਨੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਖਤਰਾ ਹਾਲੇ ਟਲਿਆ ਨਹੀਂ ਹੈ ਅਤੇ ਲੋਕ ਪੂਰੀ ਸਾਵਧਾਨੀ ਵਰਤਨ।ਡਿਪਟੀ....
ਘਰ ਘਰ ਅੱਖਾ ਦਾਨ ਕਰਨ ਲਈ 25 ਅਗਸਤ ਤੋਂ ਵਿਸ਼ੇਸ਼ ਜਾਗਰੂਕਤਾ ਮੁਹਿੰਮ ਹੋਵੇਗੀ ਸ਼ੁਰੂ
ਸਿਵਲ ਸਰਜਨ ਨੇ ਜਾਰੀ ਕੀਤਾ ਪੋਸਟਰ, 8 ਸਤੰਬਰ ਤੱਕ ਲੋਕਾਂ ਕੋਲ ਭਰਵਾਏ ਜਾਣਗੇ ਅੱਖਾ ਦਾਨ ਦੇ ਫਾਰਮ ਫਾਜ਼ਿਲਕਾ, 24 ਅਗਸਤ : ਅੱਖਾਂ ਦਾਨ ਕਰਨ ਦਾ ਸੁਨੇਹਾ ਘਰ-ਘਰ ਤੱਕ ਪਹੁੰਚਾਉਣ ਵਿੱਚ ਸਿਹਤ ਵਿਭਾਗ ਦਾ ਬਹੁਤ ਵੱਡਾ ਯੋਗਦਾਨ ਹੈ ।ਇਸ ਗੱਲ ਦਾ ਪ੍ਰਗਟਾਵਾ ਡਾ ਸਤੀਸ਼ ਗੋਇਲ ਸਿਵਲ ਸਰਜਨ ਫਾਜ਼ਿਲਕਾ ਨੇ ਇਸ ਸੰਬਧੀ ਪੋਸਟਰ ਜਾਰੀ ਕਰਦੇ ਹੋਏ ਕਿਹਾ ਕਿ 25 ਅਗਸਤ ਤੌਂ 8 ਸਤੰਬਰ 2023 ਤੱਕ ਪੰਜਾਬ ਸਰਕਾਰ ਵੱਲੋਂ ਅੱਖਾਂ ਦਾਨ ਦਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ ।ਜਿਲਾਂ ਫਾਜ਼ਿਲਕਾ ਨਿਵਾਸੀਆਂ ਨੂੰ ਜਾਗਰੂਕ....
ਐਨਐਚਏਆਈ ਵੱਲੋਂ ਟੋਲ ਪਲਾਜਾ ਨੂੰ ਬੰਦ ਨਾ ਕਰਨ ਅਤੇ ਵੱਖਰਾ ਰਾਹ ਨਾ ਬਣਾਉਣ ਦੀ ਅਪੀਲ
ਟੋਲ ਦੇ ਨੇੜੇ ਦੇ ਲੋਕਾਂ ਨੂੰ ਮਹੀਨਾਵਾਰ ਪਾਸ ਬਣਵਾਉਣ ਦੀ ਸਲਾਹ ਅਬੋਹਰ, 24 ਅਗਸਤ : ਰਾਸ਼ਟਰੀ ਰਾਜ ਮਾਰਗ ਅਥਾਰਟੀ (ਐਨਐਚਏਆਈ) ਵੱਲੋਂ ਕਿਹਾ ਗਿਆ ਹੈ ਕਿ ਨੈਸ਼ਨਲ ਹਾਈਵੇ ਨਾਲ ਛੇੜਛਾੜ ਜਾਂ ਟੋਲ ਪਲਾਜਿਆਂ ਨੂੰ ਬੰਦ ਕਰਨਾ ਗੈਰ ਕਾਨੂੰਨੀ ਹੈ ਅਤੇ ਜ਼ੇਕਰ ਕੋਈ ਅਜਿਹਾ ਕਰੇਗਾ ਤਾਂ ਉਨ੍ਹਾਂ ਨੂੰ ਅਜਿਹੇ ਲੋਕਾਂ ਖਿਲਾਫ ਮਜਬੂਰਨ ਕਾਰਵਾਈ ਕਰਨੀ ਪਵੇਗੀ। ਨਾਲ ਹੀ ਅਥਾਰਟੀ ਵੱਲੋਂ ਅਬੋਹਰ ਸ੍ਰੀ ਗੰਗਾਨਗਰ ਰਾਸ਼ਟਰੀ ਮਾਰਗ ਤੇ ਬਣੇ ਟੋਲ ਪਲਾਜਾ ਦੇ ਨੇੜੇ ਦੇ ਲੋਕਾਂ ਨੂੰ ਐਨਐਚਏਆਈ ਨੇ ਮਹੀਨਾਵਾਰ ਪਾਸ ਬਣਵਾਉਣ ਦੀ....
6 ਸਤੰਬਰ ਤੋਂ 10 ਸਤੰਬਰ 2023 ਤੱਕ ਜ਼ਿਲ੍ਹਾ ਫਾਜ਼ਿਲਕਾ ਦੇ ਵੱਖ-ਵੱਖ ਬਲਾਕਾਂ ਵਿਖੇ ਕਰਵਾਈਆਂ ਜਾਣੀਆਂ ਬਲਾਕ ਪੱਧਰੀ ਖੇਡਾਂ : ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ, ਖੇਡਾਂ ਦੀਆਂ ਤਿਆਰੀਆਂ ਸਬੰਧੀ ਦਿੱਤੇ ਦਿਸ਼ਾ-ਨਿਰਦੇਸ਼ ਬਲਾਕ ਪੱਧਰੀ ਖੇਡਾਂ ਵਿੱਚ ਭਾਗ ਲੈਣ ਲਈ 28 ਅਗਸਤ ਤੱਕ ਪੋਰਟਲ ‘ਤੇ ਰਜਿਸਟਰ ਕਰਨ ਖਿਡਾਰੀ ਫਾਜ਼ਿਲਕਾ 24 ਅਗਸਤ : ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਰੰਗਲਾ ਪੰਜਾਬ ਬਣਾਉਣ ਦੇ ਉਦੇਸ਼ ਸਦਕਾ ਸੂਬੇ ਦੇ ਨੋਜਵਾਨਾਂ ਨੂੰ ਖੇਡਾਂ ਖੇਡਣ ਵੱਲ ਪ੍ਰੇਰਿਤ ਕਰਨ ਲਈ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਗਈਆਂ ਸਨ ਜਿਸ ਵਿਚ ਨੋਜਵਾਨਾ ਵੱਲੋਂ ਕਾਫੀ ਗਿਣਤੀ ਵਿਚ ਭਾਗ ਲਿਆ ਗਿਆ ਤੇ ਇਹ ਖੇਡਾਂ....
ਭਾਸ਼ਾ ਵਿਭਾਗ ਫ਼ਾਜ਼ਿਲਕਾ ਵੱਲੋਂ ਵਿਦਿਆਰਥੀਆਂ ਦੇ ਜ਼ਿਲ੍ਹਾ ਪੱਧਰੀ ਪ੍ਰਸ਼ਨੋਤਰੀ (ਕੁਇਜ਼) ਮੁਕਾਬਲੇ ਦਾ ਆਯੋਜਨ
ਫਾਜ਼ਿਲਕਾ, 24 ਅਗਸਤ : ਭਾਸ਼ਾ ਵਿਭਾਗ ਪੰਜਾਬ ਦੀ ਰਹਿਨੁਮਾਈ ਵਿੱਚ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਾਜ਼ਿਲਕਾ ਵੱਲੋਂ ਜ਼ਿਲ੍ਹਾ ਪੱਧਰੀ ਪ੍ਰਸ਼ਨੋਤਰੀ (ਕੁਇਜ਼) ਮੁਕਾਬਲੇ ਦਾ ਆਯੋਜਨ ਐਮ.ਆਰ ਸਰਕਾਰੀ ਕਾਲਜ ਫ਼ਾਜ਼ਿਲਕਾ ਵਿਖੇ ਕੀਤਾ ਗਿਆ । ਇਸ ਮੁਕਾਬਲੇ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਤੋਂ ਲੱਗਭੱਗ 216 ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਾਜ਼ਿਲਕਾ ਡਾ.ਸੁਖਵੀਰ ਸਿੰਘ ਬੱਲ ਨੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ....