ਮਾਲਵਾ

ਸੁਰਖਿਆ ਜਵਾਨ ਦੀ ਅਸਾਮੀ ਦੀ ਭਰਤੀ ਲਈ 1 ਨਵੰਬਰ ਤੋਂ 4 ਨਵੰਬਰ ਤੱਕ ਲਗਣਗੇ ਕੈਂਪ
ਫਾਜਿਲਕਾ, 31 ਅਕਤੂਬਰ : ਪੰਜਾਬ ਸਰਕਾਰ ਦੇ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਉਰੋ ਵੱਲੋਂ ਲਗਾਤਾਰ ਬੱਚਿਆਂ ਦੀ ਉਚੇਰੀ ਵਿਦਿਆ ਅਤੇ ਕੈਰੀਅਰ ਨੂੰ ਲੈ ਕੇ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਦੇ ਦਿਸ਼ਾ-ਨਿਰਦੇਸ਼ਾ ਤਹਿਤ ਰੋਜਗਾਰ ਵਿਭਾਗ ਵੱਲੋਂ ਜ਼ਿਲੇਹ ਅੰਦਰ ਨੌਜਵਾਨਾਂ ਨੂੰ ਯੋਗਤਾ ਅਨੁਸਾਰ ਰੋਜਗਾਰ ਮੁਹੱਈਆ ਕਰਵਾਉਣ ਲਈ ਲਗਾਤਾਰ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਿਓਰੋ ਆਫ ਰੋਜਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਮੈਡਮ....
ਮੈਡੀਕਲ ਪ੍ਰੈਕਟਿਸ਼ਨਰਜ ਐਸੋਸੀਏਸ਼ਨ ਬਲਾਕ ਰਾਏਕੋਟ ਦੀ ਹੋਈ ਵਿਸ਼ੇਸ਼ ਮੀਟਿੰਗ 
ਰਾਏਕੋਟ, 31 ਅਕਤੂਬਰ (ਚਮਕੌਰ ਸਿੰਘ ਦਿਓਲ) : ਮੈਡੀਕਲ ਪ੍ਰੈਕਟਿਸ਼ਨਰਜ ਐਸੋਸੀਏਸ਼ਨ ਬਲਾਕ ਰਾਏਕੋਟ ਦੀ ਇੱਕ ਵਿਸ਼ੇਸ਼ ਮੀਟਿੰਗ ਸਥਾਨਕ ਬਾਂਸਲ ਹਸਪਤਾਲ ਜ਼ਿਲ੍ਹਾ ਲੁਧਿਆਣਾ ਵਿਖੇ ਬਲਾਕ ਪ੍ਰਧਾਨ ਤੇਜਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਜੀ.ਐਚ.ਜੀ ਸੰਸਥਾ ਦੇ ਚੇਅਰਮੈਨ ਡਾ. ਬੀ.ਐਲ.ਬਾਂਸਲ, ਡਾ. ਵਰੁਣ ਬਾਂਸਲ ਅਤੇ ਡਾ. ਗੀਤਿਕਾ ਬਾਂਸਲ ਮੁੱਖ ਮਹਿਮਾਨ ਵਜ਼ੋਂ ਸ਼ਾਮਲ ਹੋਏ। ਉਨ੍ਹਾਂ ਤੋਂ ਇਲਾਵਾ ਜ਼ਿਲ੍ਹਾ ਲੁਧਿਆਣਾ ਇਕਾਈ ਦੇ ਚੇਅਰਮੈਨ ਡਾ. ਗੁਲਜੀਤ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ....
ਐਸਜੀਪੀਸੀ ਵੋਟਾਂ ਨੂੰ ਬਣਾਉਣ ਲਈ ਪਿੰਡਾਂ ਅਤੇ ਸ਼ਹਿਰਾਂ 'ਚ ਕੋਈ ਪ੍ਰਚਾਰ ਨਹੀਂ ਕੀਤਾ ਜਾ ਰਿਹਾ ਹੈ : ਸੰਧੂ 
ਐਸਜੀਪੀਸੀ ਦੀਆਂ ਵੋਟਾਂ ਬਣਾਉਣ ਸਬੰਧੀ ਵਰਕਰਾਂ ਨਾਲ ਹਲਕਾ ਇੰਚਾਰਜ ਨੇ ਕੀਤੀ ਮੀਟਿੰਗ ਰਾਏਕੋਟ, 31 ਅਕਤੂਬਰ (ਚਮਕੌਰ ਸਿੰਘ ਦਿਓਲ) : ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਈਆਂ ਜਾ ਰਹੀਆਂ ਹਨ, ਜਿਸ ਸਬੰਧੀ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਵੱਲੋਂ ਅੱਜ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਰਾਏਕੋਟ ਵਿਖੇ ਮੀਟਿੰਗ ਕਰਕੇ ਵਰਕਰਾਂ ਨੂੰ ਵੋਟਾਂ ਬਣਾਉਣ ਦੀ ਅਪੀਲ ਕੀਤੀ ਗਈ ਅਤੇ ਫਾਰਮ ਵੰਡੇ ਗਏ। ਇਸ ਮੌਕੇ ਬਲਵਿੰਦਰ....
ਡੇਰਾ ਬਿਆਸ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਐਮ.ਪੀ. ਮਾਨ ਸੰਗਤਾਂ ਨੂੰ ਮਿਲੇ
ਸੰਗਤ ਵਿੱਚ ਅਨੁਸ਼ਾਸਨ ਕਾਬਲ-ਏ-ਤਰੀਫ਼ ਸੀ: ਐਮ.ਪੀ. ਸਿਮਰਨਜੀਤ ਸਿੰਘ ਮਾਨ ਮਾਲੇਰਕੋਟਲਾ, 30 ਅਕਤੂਬਰ : ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਅੱਜ ਡੇਰਾ ਬਿਆਸ ਦੇ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਅੱਜ ਹਲਕੇ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਕੇ ਸੰਗਤ ਦਰਸ਼ਨ ਕੀਤੇ ਗਏ। ਇਸ ਸੰਬੰਧੀ ਗੱਲਬਾਤ ਦੌਰਾਨ ਜਾਣਕਾਰੀ ਦਿੰਦਿਆਂ ਐਮ.ਪੀ. ਸਿਮਰਨਜੀਤ ਸਿੰਘ ਮਾਨ ਨੇ ਦੱਸਿਆ ਕਿ ਅੱਜ ਡੇਰਾ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ....
ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਵਿਜੀਲੈਂਸ ਬਠਿੰਡਾ ਅੱਗੇ ਪੇਸ਼ ਹੋਣ ਲੈ ਕੇ ਭੰਬਲ ਭੂਸਾ ਬਰਕਰਾਰ
ਬਠਿੰਡਾ, 30 ਅਕਤੂਬਰ : ਸਾਬਕਾ ਮੰਤਰੀ ਅਤੇ ਭਾਜਪਾ ਦੀ ਕੋਰ ਕਮੇਟੀ ਦੇ ਮੈਂਬਰ ਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਵਿਜੀਲੈਂਸ ਬਠਿੰਡਾ ਅੱਗੇ ਪੇਸ਼ ਹੋਣ ਸਬੰਧੀ ਭੰਬਲ ਭੂਸਾ ਲਗਾਤਾਰ ਬਰਕਰਾਰ ਹੈ। ਪਲਾਟਾਂ ਦੀ ਖਰੀਦੋ ਫਰੋਖਤ ਮਾਮਲੇ ਵਿੱਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਪੜਤਾਲ ਦਾ ਸਾਹਮਣਾ ਕਰ ਰਹੇ ਸਾਬਕਾ ਵਿੱਤ ਮੰਤਰੀ ਨੂੰ ਵਿਜੀਲੈਂਸ ਨੇ 31 ਅਕਤੂਬਰ ਸਵੇਰੇ ਬਠਿੰਡਾ ਦਫ਼ਤਰ ਵਿੱਚ ਪੇਸ਼ ਹੋਣ ਲਈ ਇੱਕ ਵਾਰ ਮੁੜ ਸੰਮਨ ਜਾਰੀ ਕੀਤੇ ਹਨ। ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲ....
ਭਾਰਤ ਵਿਕਾਸ ਪ੍ਰੀਸ਼ਦ ਦਾ ਮੁੱਖ ਮਕਸਦ ਬੱਚਿਆਂ ਦੇ ਬੌਧਿਕ ਵਿਕਾਸ ਨੂੰ ਪ੍ਰਫੁੱਲਤ ਕਰਨਾ : ਅਮਿਤ ਜਿੰਦਲ
ਬੁਢਲਾਡਾ, 30 ਅਕਤੂਬਰ : ਮਾਨਵਤਾ ਦੀ ਭਲਾਈ ਅਤੇ ਸਮਾਜ ਸੇਵਾ ਨੂੰ ਸਮਰਪਿੱਤ ਸੰਸਥਾਂ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਬੱਚਿਆਂ ਦੇ ਬੌਧਿਕ ਵਿਕਾਸ ਨੂੰ ਪ੍ਰਫੁੱਲਤ ਕਰਨ ਲਈ ਭਾਰਤ ਕੋ ਜਾਨੋ ਅਭਿਆਨ ਤਹਿਤ ਲਿਖਤੀ ਪ੍ਰੀਖਿਆ ਕਰਵਾਈ ਗਈ। ਜਿਸ ਵਿੱਚ ਸ਼ਹਿਰ ਦੇ ਵੱਖ ਵੱਖ 7 ਸਕੂਲਾਂ ਦੇ 28 ਵਿਦਿਆਰਥੀਆਂ ਨੇ ਭਾਗ ਲਿਆ। ਇਸ ਸੰੰਬੰਧੀ ਜਾਣਕਾਰੀ ਦਿੰਦਿਆਂ ਸੰਸਥਾਂ ਦੇ ਪ੍ਰਧਾਨ ਅਮਿਤ ਜਿੰਦਲ ਅਤੇ ਪ੍ਰੋਜੈਕਟ ਚੇਅਰਮੈਨ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਚਲਾਏ ਜਾ ਰਹੇ ਪ੍ਰੋਜੇਕਟ ਭਾਰਤ ਕੋ....
ਪੰਜਾਬੀ ਲੇਖਕ ਮਨਮੋਹਨ ਸਿੰਘ ਬਾਸਰਕੇ ਦੇ ਸੁਰਗਵਾਸ ਹੋਣ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ
ਲੁਧਿਆਣਾ 30 ਅਕਤੂਬਰ : ਉੱਘੇ ਬਹੁਪੱਖੀ ਪੰਜਾਬੀ ਲੇਖਕ ਮਨਮੋਹਨ ਸਿੰਘ ਬਾਸਰਕੇ ਦੇ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਸਰੀਰਕ ਸੀਮਾਵਾਂ ਦੇ ਬਾਵਜੂਦ ਉਹ ਲਗਾਤਾਰ ਕਰਮਸ਼ੀਲ ਲੇਖਕ ਸਨ। ਉਨ੍ਹਾਂ ਦੇ ਤਿੰਨ ਕਹਾਣੀ ਸੰਗ੍ਰਹਿ ਬੇਨਾਮ ਰਿਸ਼ਤੇ,ਗੁਆਚੇ ਪਲਾਂ ਦੀ ਦਾਸਤਾਨ ਤੇ ਮੁੱਠੀ ਚੋਂ ਕਿਰਦੀ ਰੇਤ ਉਨ੍ਹਾਂ ਦੀ ਸਿਰਜਣਾ ਸ਼ਕਤੀ ਦੀ ਗਵਾਹੀ ਭਰਦੇ ਹਨ। ਉਨ੍ਹਾਂ ਦੀ....
ਸਵੈ-ਰੋਜ਼ਗਾਰ ਲਈ ਡੇਅਰੀ ਸਿਖਲਾਈ ਦਾ ਅਗਲਾ ਬੈਚ 06 ਨਵੰਬਰ ਨੂੰ ਸ਼ੁਰੂ ਹੋਵੇਗਾ
ਐਸ.ਏ.ਐਸ.ਨਗਰ, 30 ਅਕਤੂਬਰ : ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਪੰਜਾਬ ਰਾਜ ਦੇ ਬੇਰੋਜ਼ਗਾਰ ਨੌਜ਼ਵਾਨਾਂ/ ਔਰਤਾਂ ਨੂੰ ਦੋ ਹਫਤੇ ਦੀ ਡੇਅਰੀ ਸਿਖਲਾਈ ਮੁੱਹਈਆ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਡੇਅਰੀ, ਐਸ.ਏ.ਐਸ. ਨਗਰ ਵਿਨੀਤ ਕੌੜਾ ਵੱਲੋਂ ਦੱਸਿਆ ਗਿਆ ਕਿ ਇਸ ਸਿਖਲਾਈ ਦਾ ਮੁੱਖ ਮੰਤਵ ਪੇਂਡੂ ਬੇਰੋਜ਼ਗਾਰ ਨੌਜਵਾਨਾਂ/ਔਰਤਾਂ ਨੂੰ ਡੇਅਰੀ ਦਾ ਕਿੱਤਾ ਅਪਨਾਉਣ ਲਈ ਉਤਸ਼ਾਹਿਤ ਕਰਨਾ ਹੈ। ਇਹ ਸਿਖਲਾਈ ਮਿਤੀ 06 ਨਵੰਬਰ 2023 ਨੂੰ ਐਸ.ਏ.ਐਸ.ਨਗਰ ਦੇ ਉਮੀਦਵਾਰਾਂ ਲਈ....
ਅਰੋੜਾ ਨੇ ਸਾਰਸ ਮੇਲੇ ਦਾ ਕੀਤਾ ਦੌਰਾ ਅਤੇ ਵਸਤੂਆਂ ਦੀ ਖਰੀਦ ਵਿਚ ਲਈ ਡੂੰਘੀ ਦਿਲਚਸਪੀ 
ਲੁਧਿਆਣਾ, 30 ਅਕਤੂਬਰ : ਸੰਸਦ ਮੈਂਬਰ (ਰਾਜਸਭਾ) ਸੰਜੀਵ ਅਰੋੜਾ ਆਪਣੀ ਪਤਨੀ ਸੰਧਿਆ ਅਰੋੜਾ ਨਾਲ ਐਤਵਾਰ ਨੂੰ ਇੱਥੇ ਪੀਏਯੂ ਗਰਾਊਂਡ ਵਿਖੇ ਵੱਕਾਰੀ ਸਾਰਸ ਮੇਲੇ ਵਿੱਚ ਪੁੱਜੇ। ਮੇਲੇ ਵਿਚ ਭਾਰੀ ਭੀੜ ਸੀ। ਮੁੱਖ ਗੇਟ 'ਤੇ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਰੰਗ-ਬਿਰੰਗੀਆਂ ਪੁਸ਼ਾਕਾਂ ਵਿੱਚ ਸਜੇ ਕਲਾਕਾਰ ਢੋਲ ਦੀ ਤਾਣ ’ਤੇ ਨੱਚਦੇ ਨਜ਼ਰ ਆਏ। ਅਰੋੜਾ ਅਤੇ ਉਨ੍ਹਾਂ ਦੀ ਪਤਨੀ ਨੇ ਇੱਕ ਤੋਂ ਬਾਅਦ ਇੱਕ ਸਟਾਲਾਂ ਦਾ ਦੌਰਾ ਕਰਨ ਵਿੱਚ ਡੂੰਘੀ ਦਿਲਚਸਪੀ ਲਈ। ਅਰੋੜਾ ਅਤੇ....
ਕ੍ਰਿਸ਼ਨਾ ਪ੍ਰਾਣ ਟਰੱਸਟ ਵੱਲੋਂ ਮੁਫ਼ਤ ਮੈਡੀਕਲ ਚੈਕਅੱਪ ਅਤੇ ਛਾਤੀ ਦੇ ਕੈਂਸਰ ਦੀ ਜਾਂਚ ਲਗਾਇਆ ਗਿਆ ਕੈਂਪ 
ਲੁਧਿਆਣਾ, 30 ਅਕਤੂਬਰ : ਕ੍ਰਿਸ਼ਨਾ ਪ੍ਰਾਣ ਬ੍ਰੈਸਟ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਦੇ ਸੰਸਥਾਪਕ ਸੰਜੀਵ ਅਰੋੜਾ, ਸੰਸਦ ਮੈਂਬਰ (ਰਾਜ ਸਭਾ) ਦੀ ਅਗਵਾਈ ਹੇਠ ਨਿਯਮਿਤ ਤੌਰ 'ਤੇ ਜਾਗਰੂਕਤਾ ਕੈਂਪ ਲਗਾ ਕੇ ਛਾਤੀ ਦੇ ਕੈਂਸਰ ਵਿਰੁੱਧ ਵਿਆਪਕ ਜਾਗਰੂਕਤਾ ਪੈਦਾ ਕਰਨ ਲਈ ਡਿਪਟੀ ਕਮਿਸ਼ਨਰ, ਲੁਧਿਆਣਾ ਸੁਰਭੀ ਮਲਿਕ ਨੇ ਟਰੱਸਟ ਦੀ ਸ਼ਲਾਘਾ ਕੀਤੀ ਹੈ। ਡਿਪਟੀ ਕਮਿਸ਼ਨਰ ਸੋਮਵਾਰ ਨੂੰ ਇੱਥੇ ਗੁਰੂ ਨਾਨਕ ਦੇਵ ਭਵਨ ਵਿਖੇ ਟਰੱਸਟ ਵੱਲੋਂ ਲਗਾਏ ਗਏ ਮੁਫ਼ਤ ਮੈਡੀਕਲ ਚੈਕਅੱਪ ਅਤੇ ਛਾਤੀ ਦੇ ਕੈਂਸਰ ਜਾਂਚ ਕੈਂਪ ਨੂੰ....
ਵਿਧਾਇਕ ਪਰਾਸ਼ਰ ਨੇ ਵਾਰਡ ਨੰਬਰ 74 ਦੇ ਵੱਖ-ਵੱਖ ਇਲਾਕਿਆਂ ਵਿੱਚ ਗਲੀਆਂ ਬਣਾਉਣ ਅਤੇ ਪਾਣੀ-ਸੀਵਰੇਜ ਲਾਈਨਾਂ ਪਾਉਣ ਦੇ ਪ੍ਰੋਜੈਕਟਾਂ ਦੀ ਕੀਤੀ ਸ਼ੁਰੂਆਤ
ਲੁਧਿਆਣਾ, 30 ਅਕਤੂਬਰ : ਵਾਰਡ ਨੰਬਰ 74 (ਪੁਰਾਣਾ ਵਾਰਡ ਨੰ. 51) ਵਿੱਚ ਵਿਕਾਸ ਕਾਰਜਾਂ ਦੀ ਰਫ਼ਤਾਰ ਨੂੰ ਤੇਜ਼ ਕਰਦਿਆਂ ਲੁਧਿਆਣਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਸੋਮਵਾਰ ਨੂੰ ਵਾਰਡ ਦੇ ਵੱਖ-ਵੱਖ ਇਲਾਕਿਆਂ ਵਿੱਚ ਗਲੀਆਂ ਦੇ ਪੁਨਰ ਨਿਰਮਾਣ ਅਤੇ ਨਵੀਆਂ ਪਾਣੀ-ਸੀਵਰੇਜ ਲਾਈਨਾਂ ਪਾਉਣ ਲਈ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ। ਵਿਧਾਇਕ ਪਰਾਸ਼ਰ ਨੇ ਨਿਰੰਕਾਰੀ ਮੁਹੱਲਾ, ਮੁਰਾਦਪੁਰਾ ਅਤੇ ਨਾਨਕਪੁਰੀ ਵਿੱਚ ਗਲੀਆਂ ਦੀ ਮੁੜ ਉਸਾਰੀ ਦਾ ਕੰਮ ਸ਼ੁਰੂ ਕੀਤਾ। ਇਹ ਪ੍ਰਾਜੈਕਟ 61.74 ਲੱਖ ਰੁਪਏ....
ਅਰੋੜਾ ਨੇ ਡੀਸੀ ਸੁਰਭੀ ਮਲਿਕ ਨਾਲ ਵਿਕਾਸ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ
ਲੁਧਿਆਣਾ, 30 ਅਕਤੂਬਰ : ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਸੋਮਵਾਰ ਨੂੰ ਇੱਥੇ ਡੀਸੀ ਦਫ਼ਤਰ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜ਼ਿਲ੍ਹੇ ਵਿੱਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਇਹ ਮੀਟਿੰਗ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਦੀ ਮੌਜੂਦਗੀ ਵਿੱਚ ਹੋਈ। ਗਲਾਡਾ, ਰੇਲਵੇ, ਐੱਨ.ਐੱਚ.ਏ.ਆਈ., ਟ੍ਰੈਫਿਕ ਪੁਲਸ, ਲੋਕ ਨਿਰਮਾਣ ਵਿਭਾਗ (ਬੀਐਂਡਆਰ) ਅਤੇ ਨਗਰ ਨਿਗਮ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। ਅਰੋੜਾ ਨੇ....
ਮੰਡੀਆਂ ਵਿੱਚ ਪਹੁੰਚੇ 2.87 ਲੱਖ ਐਮ.ਟੀ. ਝੋਨੇ ਵਿੱਚੋਂ 93 ਫੀਸਦੀ ਖ੍ਰੀਦ,58 ਫੀਸਦੀ ਲਿਫ਼ਟਿੰਗ
ਸਾਰੀਆਂ ਮੰਡੀਆਂ ਵਿੱਚ ਖ੍ਰੀਦ ਦਾ ਕੰਮ ਤੇਜ਼ੀ ਤੇ ਸੁਚੱਜੇ ਤਰੀਕੇ ਨਾਲ ਜਾਰੀ-ਡਿਪਟੀ ਕਮਿਸ਼ਨਰ ਮੋਗਾ, 30 ਅਕਤੂਬਰ : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਦੀਆਂ ਮੰਡੀਆਂ ਵਿੱਚ ਸੁਚੱਜੇ ਖ੍ਰੀਦ ਪ੍ਰਬੰਧ ਕੀਤੇ ਹਨ ਅਤੇ ਖ੍ਰੀਦ ਦੇ ਨਾਲ ਨਾਲ ਲਿਫਟਿੰਗ ਦਾ ਕੰਮ ਵੀ ਤੇਜ਼ੀ ਨਾਲ ਚਲਾਇਆ ਜਾ ਰਿਹਾ ਹੈ। ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾ ਰਹੀ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਤੱਕ ਜ਼ਿਲ੍ਹੇ....
ਲੰਢੇਕੇ, ਬਕਰਵਾਲਾ, ਬਾਘਾਪੁਰਾਣਾ ਵਿਖੇ ਪਰਾਲੀ ਨੂੰ ਨਾ ਜਲਾਉਣ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਆਯੋਜਿਤ
ਪਰਾਲੀ ਪ੍ਰਬੰਧਨ ਦੇ ਵਾਤਾਵਰਨ ਪੱਖੀ ਨੁਕਤੇ ਕੀਤੇ ਸਾਂਝੇ ਮੋਗਾ, 30 ਅਕਤੂਬਰ : ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਦੀ ਯੋਗ ਅਗਵਾਈ ਹੇਠ ਖੇਤੀਬਾੜੀ ਵਿਭਾਗ ਮੋਗਾ ਦੀਆਂ ਟੀਮਾਂ ਲਗਾਤਾਰ ਝੋਨੇ ਦੀ ਪਰਾਲੀ ਨੂੰ ਨਾ ਜਲਾਉਣ ਲਈ ਪਿੰਡ ਪੱਧਰੀ ਜਾਗਰੂਕਤਾ ਫੈਲਾਅ ਰਹੀਆਂ ਹਨ ਤਾਂ ਕਿ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਿਜਾਇ ਇਸਨੂੰ ਖੇਤਾਂ ਵਿੱਚ ਹੀ ਮਿਲਾਉਣ ਨੂੰ ਤਰਜੀਹ ਦੇਣ ਅਤੇ ਵਾਤਾਵਰਨ ਨੂੰ ਸ਼ੁੱਧ ਰੱਖਿਆ ਜਾ ਸਕੇ। ਵਾਤਾਵਰਨ ਪੱਖੀ ਸਬਸਿਡੀ ਯੁਕਤ ਮਸ਼ੀਨਾਂ ਦੀ ਵਰਤੋਂ ਬਾਰੇ ਵੀ....
ਪਰਾਲੀ ਨੂੰ ਅੱਗ ਨਾ ਲਗਾਉਣਾ ਸਾਰੀਆਂ ਦਾ ਇਖਲਾਕੀ ਫਰਜ਼, ਡਿਪਟੀ ਕਮਿਸ਼ਨਰ 
ਜ਼ਿਲ੍ਹੇ ਦੇ ਖੇਤਾਂ ਸੀ ਪਰਾਲੀ ਦੀ ਸਾਂਭ ਕਰਨ ਲਈ ਸੰਦ ਉਪਲਬਧ ਜ਼ਿਲ੍ਹੇ 'ਚ 50 ਬੇਲਰ ਪਰਾਲੀ ਦੀਆਂ ਗੱਠਾਂ ਬਣਾਉਣ ਲਈ ਕੰਮ ਕਰ ਰਹੇ ਹਨ ਕਿਸਾਨ ਵੀਰਾਂ ਨੂੰ ਸੁਪਰ ਸੀਡਰ, ਹੈਪੀ ਸੀਡਰ, ਸਰਫੇਸ ਸੀਡਰ ਦੀ ਵਰਤੋਂ ਕਰਕੇ ਕਣਕ ਦੀ ਸਿੱਧੀ ਬਿਜਾਈ ਲਈ ਪ੍ਰੇਰਿਆ ਜਾਵੇ, ਡਿਪਟੀ ਕਮਿਸ਼ਨਰ ਬਰਨਾਲਾ, 30 ਅਕਤੂਬਰ : ਪਰਾਲੀ ਨੂੰ ਅੱਗ ਨਾ ਲਗਾਉਣਾ ਅਤੇ ਵਾਤਾਵਰਨ ਸੀ ਸੰਭਾਲ ਕਰਨਾ ਸਾਡਾ ਸਭ ਦਾ ਇਖਲਾਕੀ ਫਰਜ਼ ਹੈ। ਅਸੀਂ ਸਾਰੀਆਂ ਨੇ ਆਪਣੇ ਅਤੇ ਆਪਣੇ ਪਰਿਵਾਰਾਂ ਦੀਆਂ ਸਿਹਤ ਦਾ ਖਿਆਲ ਰੱਖਣਾ ਹੈ ਤਾਂ ਜੋ ਪਰਾਲੀ ਦੇ....