- 23 ਜ਼ਿਲ੍ਹਿਆਂ ‘ਚ ‘ਆਪ’ ਤੇ ਭਾਜਪਾ ਆਗੂਆਂ ਦੇ ਘਰਾਂ ਮੂਹਰੇ ਲੱਗਣਗੇ ਧਰਨੇ
ਮਾਨਸਾ 31 ਅਗਸਤ : ਸੰਯੁਕਤ ਕਿਸਾਨ ਮੋਰਚਾ ਪੰਜਾਬ ਨੇ ਪੰਜਾਬ ‘ਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦਿਵਾਉਣ ਲਈ 11 ਤੋਂ 13 ਸਤੰਬਰ ਤੱਕ ਸੰਯੁਕਤ ਕਿਸਾਨ ਮੋਰਚੇ ਨੇ ਰੋਸ਼ ਧਰਨਿਆਂ ਦੇ ਰੂਪ ਵਿੱਚ ਸੰਘਰਸ਼ ਵਿੱਢਣ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਰਾਜ ਦੇ 23 ਜ਼ਿਲ੍ਹਿਆਂ ਵਿੱਚ ਚ ਆਮ ਆਦਮੀ ਪਾਰਟੀ ਅਤੇ ਭਾਜਪਾ ਆਗੂਆਂ ਘਰਾਂ ਮੂਹਰੇ ਧਰਨੇ ਦਿੱਤੇ ਜਾਣਗੇ। ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਨੇ ਅੱਜ ਇਥੇ ਦੱਸਿਆ ਕਿ ਇਹ ਧਰਨੇ ਪੰਜਾਬ ਦੀ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਅਤੇ ਕੇਂਦਰ ਦੀ ਸੱਤਾ ਉਪਰ ਕਾਬਜ਼ ਭਾਰਤੀ ਜਨਤਾ ਪਾਰਟੀ ਦੇ ਰਾਜ ਵਿਚਲੇ ਪ੍ਰਮੁੱਖ ਆਗੂਆਂ ਦੇ ਘਰਾਂ ਮੂਹਰੇ ਹੀ ਧਰਨੇ ਲਾਏ ਜਾਣਗੇ, ਜਿੰਨ੍ਹਾਂ ਨੇ ਰਿਜ ਭਾਗ ਦੇ ਬਾਵਜੂਦ ਹੜ੍ਹਾਂ ਨਾਲ ਨਕਸਾਨੀਆਂ ਫਸਲਾਂ ਦਾ ਮੁਆਵਜ਼ਾ ਦੇਣ ਤੋਂ ਘੇਸ਼ਲ ਮਾਰੀ ਹੋਈ ਹੈ। ਉਨ੍ਹਾਂ ਦੱਸਿਆ ਕਿ ਫਗਵਾੜਾ ਵਿਖੇ ਸੋਮ ਨਾਥ, ਪਟਿਆਲਾ ਵਿਖੇ ਕੈਪਟਨ ਅਮਰਿੰਦਰ ਸਿੰਘ, ਡਾ. ਬਲਬੀਰ ਸਿੰਘ,ਚੇਤਨ ਸਿੰਘ ਜੌੜਾ ਮਾਜਰਾ,ਫਿਰੋਜਪੁਰ ਚ ਬੀ ਜੇ ਪੀ ਦੇ ਰਾਣਾ ਸੋਢੀ, ਬੁਢਲਾਡਾ ‘ਚ ਪ੍ਰਿੰਸੀਪਲ ਬੁੱਧਰਾਮ, ਕਪੂਰਥਲਾ ‘ਚ ਸੰਤ ਬਲਬੀਰ ਸਿੰਘ ਸੀਚੇਵਾਲ, ਪਠਾਨਕੋਟ ‘ਚ ਅਸ਼ਵਨੀ ਸ਼ਰਮਾ ਅਤੇ ਲਾਲ ਚੰਦ ਕਟਾਰੂਚੱਕ, ਰੋਪੜ ‘ਚ ਹਰਜੋਤ ਬੈਂਸ ਅਤੇ ਇੱਕਬਾਲ ਸਿੰਘ ਲਾਲਪੁਰਾ, ਮੋਹਾਲੀ ‘ਚ ਅਨਮੋਲ ਗਗਨ ਮਾਨ, ਹੁਸ਼ਿਆਰਪੁਰ ‘ਚ ਬ੍ਰੰਮਸ਼ੰਕਰ ਜਿੰਪਾ, ਮੋਗਾ ‘ਚ ਦਵਿੰਦਰਜੀਤ ਸਿੰਘ ਲਾਡੀ ਢੋਸ, ਜਲੰਧਰ ‘ਚ ਬਲਕਾਰ ਸਿੰਘ ਅਤੇ ਐਮ ਪੀ ਸੁਸ਼ੀਲ ਕੁਮਾਰ ਰਿੰਕੂ, ਸੰਗਰੂਰ ‘ਚ ਮੁੱਖ ਮੰਤਰੀ ਭਗਵੰਤ ਮਾਨ, ਫਰੀਦਕੋਟ ‘ਚ ਸਪੀਕਰ ਕੁਲਤਾਰ ਸੰਧਵਾਂ, ਮੁਕਤਸਰ ਸਾਹਿਬ 'ਚ ਗੁਰਮੀਤ ਸਿੰਘ ਖੁੱਡੀਆਂ, ਸ਼੍ਰੀ ਅੰਮ੍ਰਿਤਸਰ ਸਾਹਿਬ ‘ਚ ਕੁਲਦੀਪ ਸਿੰਘ ਧਾਲੀਵਾਲ, ਫਾਜਿਲਕਾ ‘ਚ ਸੁਨੀਲ ਜਾਖੜ, ਤਰਨਤਾਰਨ ‘ਚ ਲਾਲਜੀਤ ਸਿੰਘ ਭੁੱਲਰ ਬਰਨਾਲਾ ‘ਚ ਮੀਤ ਹੇਅਰ ਅਤੇ ਲੰਬੀ ਵਿਖੇ ਮਨਪ੍ਰੀਤ ਬਾਦਲ ਦੇ ਘਰਾਂ ਮੂਹਰੇ ਧਰਨੇ ਦਿੱਤੇ ਜਾਣਗੇ। ਕਿਸਾਨ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨਾਲ ਜੁੜੇ ਇਹਨਾਂ ਆਗੂਆਂ ਨੂੰ ਸ਼ਾਂਤਮਈ ਧਰਨਿਆਂ ਦੌਰਾਨ ਉਨ੍ਹਾਂ ਦੇ ਫ਼ਰਜ਼ਾਂ ਤੋਂ ਜਾਣੂ ਕਰਵਾਇਆ ਜਾਵੇਗਾ।