ਰਾਏਕੋਟ, 18 ਅਗਸਤ (ਚਮਕੌਰ ਸਿੰਘ ਦਿਓਲ) : ਸਾਹਿਬਜ਼ਾਦਾ ਜੋਰਾਵਰ ਸਿੰਘ ਸਰਕਾਰੀ ਕਾਲਜ ਪਿੰਡ ਬੁਰਜ ਹਰੀ ਸਿੰਘ ਵਿਖੇ ਪ੍ਰਿੰਸੀਪਲ ਡਾ. ਪ੍ਰਦੀਪ ਸਿੰਘ ਵਾਲੀਆ ਜੀ ਦੀ ਅਗਵਾਈ ਹੇਠ ਕਾਲਜ 'ਚ ਪਹਿਲਾ ਸਭਿਆਚਾਰਕ ਪ੍ਰੋਗਰਾਮ 'ਤੀਜ ਮੇਲਾ' ਕਰਵਾਇਆ ਗਿਆ। ਜਿਸ ਵਿੱਚ ਕਾਲਜ ਵਿਦਿਆਰਥਣਾਂ ਵੱਲੋਂ ਉਤਸ਼ਾਹ ਨਾਲ ਭਾਗ ਲਿਆ ਗਿਆ। ਇਸ ਮੌਕੇ ਸੱਭਿਆਚਾਰਕ ਗੀਤਾਂ ਤੇ ਕੋਰੀਓਗ੍ਰਾਫੀਆਂ ਅਤੇ ਗਿੱਧੇ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਮਿਸ ਤੀਜ ਦਾ ਖਿਤਾਬ ਗੁਰਪ੍ਰੀਤ ਕੌਰ ਬੀਏ ਭਾਗ ਤੀਜਾ ਨੇ ਜਿੱਤਿਆ, ਮਹਿੰਦੀ ਦੇ ਮੁਕਾਬਲਿਆਂ ਵਿੱਚ ਦੀਪਿਕਾ ਵਰਮਾਂ (ਬੀਏ ਭਾਗ ਤੀਜਾ) ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਮੁੰਡਿਆਂ ਵੱਲੋਂ ਪਾਏ ਭੰਗੜੇ ਨੇ ਹਰ ਇੱਕ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਬੈਸਟ ਡਾਂਸਰ ਦਾ ਖਿਤਾਬ ਸੁਖਪ੍ਰੀਤ ਸਿੰਘ (ਬੀਏ ਭਾਗ ਤੀਜਾ)। ਇਸ ਮੌਕੇ ਪ੍ਰਿੰਸੀਪਲ ਡਾ ਪ੍ਰਦੀਪ ਵਾਲੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਪੰਜਾਬ ਦੇ ਪੁਰਾਤਨ ਵਿਰਸੇ ਨੂੰ ਜਿਉਂਦਾ ਰੱਖਣ ਲਈ ਇਸ ਤਰ੍ਹਾਂ ਦੇ ਸਮਾਗਮ ਕਰਵਾਉਣਾ ਅੱਜ ਦੇ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਵਿਰਸੇ ਅਤੇ ਸੱਭਿਆਚਾਰ ਨਾਲ ਜੋੜੀ ਰੱਖਣਾ ਜਰੂਰੀ ਹੈ। ਪ੍ਰਿੰਸੀਪਲ ਵਾਲੀਆ ਨੇ ਕਿਹਾ ਕਿ ਲੜਕੀਆਂ ਨੂੰ ਵੀ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਤਾਂ ਕਿ ਇੱਕ ਚੰਗਾ ਤੇ ਸੁਹਿਰਦ ਸਮਾਜ ਸਿਰਜ ਸਕਦੇ ਹਾਂ। ਇਸ ਮੌਕੇ ਪ੍ਰੋ ਪੂਜਾ ਕਪੂਰ, ਪ੍ਰੋ ਹਰਵਿੰਦਰ ਸਿੰਘ ਜੋਸ਼ੀ, ਪ੍ਰੋ ਖੁਸ਼ਪ੍ਰੀਤ ਕੌਰ, ਪ੍ਰੋ ਅਮਨਦੀਪ ਕੌਰ, ਮੈਡਮ ਵਿਨੋਦ ਬਾਲਾ, ਰਾਜਵਿੰਦਰ ਕੌਰ, ਪੂਨਮ ਛਾਬੜਾ , ਰਾਜਿੰਦਰ ਕੌਰ, ਗੁਰਪ੍ਰੀਤ ਸਿੰਘ, ਰੋਹਿਤ ਕੁਮਾਰ ਸਮੇਤ ਸਮੁੱਚੇ ਵਿਦਿਆਰਥੀ ਹਾਜ਼ਰ ਸਨ।