ਸਰਕਾਰੀ ਕਾਲਜ ਕਰਮਸਰ ਦੇ ਵਿਦਿਆਰਥੀਆਂ ਨੇ ਵਿੱਦਿਅਕ ਟੂਰ ਲਗਾਇਆ

ਰਾੜਾ ਸਾਹਿਬ (ਕਰਮਨ ਰਾੜਾ ਸਾਹਿਬ) : ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਦੇ ਵਿਦਿਆਰਥੀਆਂ ਦਾ ਇਕ ਵਿੱਦਿਅਕ ਟੂਰ ਪ੍ਰਿੰਸੀਪਲ ਸ਼੍ਰੀ ਹਰਮੇਸ਼ ਲਾਲ ਜੀ ਦੀ ਅਗਵਾਈ ਅਤੇ ਦਿਸ਼ਾ ਨਿਰਦੇਸ਼ ਅਨਸਾਰ ਮੋਰਨੀ ਹਿੱਲ ਅਤੇ ਟਿਕਰ ਤਾਲ ਦੇ ਸਥਾਨਾਂ ਤੇ ਗਿਆ ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਦੇ ਕਮਰਸ ਵਿਭਾਗ ਦੇ ਵਿਦਿਆਰਥੀਆ ਨੇ ਇਹਨਾਂ ਸਥਾਨਾ ਤੇ ਵਪਾਰ ਸਬੰਧੀ ਵਰਤੇ ਜਾਂਦੇ  ਤੌਰ ਤਰੀਕਿਆਂ ਦਾ ਅਧਿਐਨ ਕੀਤਾ ਅਤੇ  ਪ੍ਰਯੋਗੀ ਰੂਪ ਵਿਚ ਵਪਾਰ ਦੀਆਂ ਬਰੀਕੀਆਂ ਨੂੰ ਸਮਝਿਆ ਇਸ ਸਮੇ ਖ਼ੂਬਸੂਰਤ ਪਹਾੜੀਆਂ ਵਿਚਕਾਰ ਛੋਟੇ ਵੱਡੇ ਵਪਾਰਕ ਅਦਾਰਿਆਂ ਦੇ ਕੰਮ ਕਰਨ ਦੇ ਢੰਗ ਅਤੇ ਵਪਾਰਕ ਭੇਦਾ ਨੂੰ ਸਮਝਣ ਦਾ ਯਤਨ ਕੀਤਾ, ਇਸ ਮੌਕੇ ਵਿਦਿਆਰਥੀਆ ਨਾਲ ਪ੍ਰੋ ਸੁਖਜੀਤ ਸਿੰਘ ਪ੍ਰੋ ਅਵਤਾਰ ਸਿੰਘ ਪ੍ਰੋ ਰੁਪਿੰਦਰ ਕੌਰ ਕਮਰਸ ਅਤੇ ਪ੍ਰੋ ਪੂਨਮ ਸ਼ਾਮਿਲ ਸਨ।