ਫ਼ਤਹਿਗੜ੍ਹ ਸਾਹਿਬ, 25 ਅਗਸਤ : ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਸਬੰਧੀ ਹਰੇਕ ਤਰ੍ਹਾਂ ਦੀ ਸਹਾਇਤਾ ਦੇਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਤੇ ਪ੍ਰਕਾਸ਼ਿਤ ਕੀਤੀਆਂ ਜਾਣ ਵਾਲੀਆਂ ਅਸਾਮੀਆਂ ਸਬੰਧੀ ਸਮੁੱਚੀ ਜਾਣਕਾਰੀ ਵੀ ਨੌਜਵਾਨਾਂ ਤੱਕ ਪਹੁੰਚਾਈ ਜਾਂਦੀ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਫਸਰ ਸ਼੍ਰੀਮਤੀ ਕੰਵਲਪੁਨੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਗਰੁੱਪ-ਸੀ ਦੀਆਂ ਵੱਖ-ਵੱਖ ਅਸਾਮੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਲੈਬੋਰਟਰੀ ਅਟੈਂਡੈਂਟ ਦੀਆਂ 27 ਅਸਾਮੀਆਂ, ਲੈਬੋਰਟਰੀ ਸਹਾਇਕ ਦੀਆਂ 09, ਲਾਇਬ੍ਰੇਰੀ ਸਹਾਇਕ ਦੀ 01, ਸਹਾਇਕ ਲਾਇਬ੍ਰੇਰੀਅਨ ਦੀ 01, ਪਰੂਫ ਰੀਡਰ ਦੀਆਂ 02, ਕਾਪੀ ਹੋਲਡਰ ਦੀ 01, ਲਾਇਬ੍ਰੇਰੀਅਨ ਦੀ 01, ਮੋਟਰ ਗੱਡੀ ਇੰਸਪੈਕਟਰ ਦੀਆਂ 23, ਉਪ ਰੇਂਜਰ ਦੀਆਂ 05 ਅਤੇ ਮੱਛੀ ਪਾਲਣ ਅਫਸਰ ਦੀਆਂ 25 ਅਸਾਮੀਆਂ ਨੂੰ ਸਿੱਧੀ ਭਰਤੀ ਰਾਹੀਂ ਭਰਨ ਲਈ ਅਧੀਨ ਸੇਵਾਵਾਂ ਚੋਣ ਬੋਰਡ ਦੀ ਵੈਬਸਾਈਟ www.sssb.punjab.gov.in ਤੇ 28 ਅਗਸਤ ਤੋਂ ਆਨ ਲਾਇਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਸ ਭਰਤੀ ਦਾ ਵਿਸਥਾਰ ਪੂਰਵਕ ਨੋਟਿਸ ਅਤੇ ਅਪਲਾਈ ਕਰਨ ਦੀ ਅੰਤਿਮ ਮਿਤੀ ਸਬੰਧੀ ਸੂਚਨਾਂ ਬੋਰਡ ਦੀ ਵੈਬਸਾਇਟ ਤੇ ਅਪਲੋਡ ਕੀਤੀ ਜਾਵੇਗੀ। ਵਧੇਰੇ ਜਾਣਕਾਰੀ ਹਾਸਲ ਕਰਨ ਲਈ ਟੈਲੀਗ੍ਰਾਮ ਚੈਨਲ ਡੀਬੀਈਈ ਫ਼ਤਹਿਗੜ੍ਹ ਸਾਹਿਬ ਜਾਂ https://t.me/dbeeggsjobs ਜੁਆਇੰਨ ਕਰਨਾ ਚਾਹੀਦਾ ਹੈ ਤਾਂ ਜੋ ਇਸੇ ਤਰ੍ਹਾਂ ਨੌਕਰੀਆਂ ਬਾਰੇ ਜਾਣਕਾਰੀ ਮਿਲਦੀ ਰਹੇ।