ਲੁਧਿਆਣਾ 28 ਜੂਨ 2024 : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਖੇਤੀ ਉੱਦਮੀਆਂ ਨੂੰ ਸਿਖਲਾਈ ਦੇਣ ਸੰਬੰਧੀ ਪਾਬੀ ਦੇ ਸਿਖਲਾਈ ਪ੍ਰੋਗਰਾਮ ਰਫ਼ਤਾਰ ਤੀਜੀ ਅਤੇ ਚੌਥੀ ਮੀਟਿੰਗ ਬੁਲਾਈ ਗਈ। ਮੀਟਿੰਗਾਂ ਦੀ ਪ੍ਰਧਾਨਗੀ ਡਾ ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕੀਤੀ। ਇਸ ਮੀਟਿੰਗ ਵਿਚ 31 ਖੇਤੀ ਉੱਦਮੀਆਂ ਦੇ ਇੱਕ ਸਮੂਹ ਨੇ ਭਾਗ ਲਿਆ ਜੋ ਆਪਣੇ ਨਵੇਂ ਵਿਚਾਰਾਂ ਨੂੰ ਸਾਕਾਰ ਕਰਨ ਲਈ ਉਤਸੁਕ ਨਜ਼ਰ ਆਏ। ਇਸ ਦੌਰਾਨ ਹਾਜ਼ਰ ਰਹਿਣ ਵਾਲੇ ਕਮੇਟੀ ਮੈਂਬਰਾਂ ਵਿੱਚ ਡਾ: ਟੀ.ਐਸ. ਰਿਆੜ, ਅਪਰ ਨਿਰਦੇਸ਼ਕ ਸੰਚਾਰ, ਸ਼੍ਰੀ ਵਿਪੁਲ ਸ਼ਾਹ, ਮੈਨੇਜਰ - ਮਾਰਕੀਟਿੰਗ ਅਤੇ ਸੰਚਾਰ, ਨਾਲੇਜ ਪਾਰਟਨਰ, ਡਾ ਪੂਨਮ ਏ. ਸਚਦੇਵ, ਸਹਿ ਨਿਗਰਾਨ ਪਾਬੀ, ਡਾ: ਨਰਿੰਦਰ ਸਿੰਘ ਬੈਨੀਪਾਲ, ਮੁੱਖ ਖੇਤੀਬਾੜੀ ਅਫ਼ਸਰ, ਲੁਧਿਆਣਾ,ਸ਼੍ਰੀ ਜੋਤੀ ਸਰੂਪ, ਜਨਰਲ ਮੈਨੇਜਰ, ਦ ਉਨਤੀ, ਡਾ: ਮੋਹਿਤ ਗੁਪਤਾ, ਪ੍ਰੋਫੈਸਰ, ਸਕੂਲ ਆਫ਼ ਬਿਜ਼ਨਸ ਸਟੱਡੀਜ਼, ਸ਼੍ਰੀ ਸੰਜੀਵ ਕੁਮਾਰ, ਡੀ.ਡੀ.ਐਮ., ਨਾਬਾਰਡ, ਸ਼੍ਰੀ ਨਰੇਸ਼ ਸਚਦੇਵ, ਡੀਨ, ਕਾਰਪੋਰੇਟ ਸਬੰਧ, ਪੀਸੀਟੀਈ ਗਰੁੱਪ ਆਫ਼ ਇੰਸਟੀਚਿਊਟਸ (ਉਦਯੋਗਿਕ ਸਾਥੀ), ਸ਼੍ਰੀ ਸਤੇਂਦਰ ਚੌਧਰੀ, ਸੀ.ਈ.ਓ., ਟੀ.ਬੀ.ਆਈ., ਆਈ.ਆਈ.ਐੱਸ.ਈ.ਆਰ., ਮੋਹਾਲੀ (ਉਦਯੋਗਿਕ ਸਾਥੀ) ਪ੍ਰਮੁੱਖ ਸਨ। ਮੀਟਿੰਗ ਦੌਰਾਨ ਹਰ ਖੇਤੀ ਉੱਦਮੀ ਨੇ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਵਿੱਚ ਮੁੱਖ ਚੁਣੌਤੀਆਂ ਨੂੰ ਹੱਲ ਕਰਨ ਲਈ ਆਪਣੇ ਵਿਚਾਰ ਪੇਸ਼ ਕੀਤੇ। ਕਮੇਟੀ ਨੇ ਹਰੇਕ ਉੱਦਮੀ ਨੂੰ ਵਿਸਤ੍ਰਿਤ ਸੁਝਾਅ ਅਤੇ ਸਲਾਹ ਪ੍ਰਦਾਨ ਕੀਤੀ। ਨਿਰਦੇਸ਼ਕ ਪਸਾਰ ਏ ਡਾ ਮੱਖਣ ਸਿੰਘ ਭੁੱਲਰ ਨੇ ਆਪਣੇ ਸੰਬੋਧਨ ਵਿੱਚ, ਖੇਤੀਬਾੜੀ ਸੈਕਟਰ ਨੂੰ ਅੱਗੇ ਵਧਾਉਣ ਵਿੱਚ ਖੋਜੀ ਵਿਚਾਰਾਂ ਦੀ ਭੂਮਿਕਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਖੇਤੀ ਉੱਦਮੀ ਜ਼ਮੀਨੀ ਪੱਧਰ ਤੇ ਮਸਲਿਆਂ ਤੋਂ ਜਾਣੂੰ ਹੋਣ ਕਾਰਨ ਵਿਗਿਆਨੀ ਹੀ ਹੁੰਦੇ ਹਨ। ਉਨ੍ਹਾਂ ਨਵੇਂ ਯੁੱਗ ਦੀਆਂ ਲੋੜਾਂ ਅਨੁਸਾਰ ਖੇਤੀ ਖੇਤਰ ਦੇ ਵਿਕਾਸ ਲਈ ਪੀ ਏ ਯੂ ਦੀ ਵਚਨਬੱਧਤਾ ਨੂੰ ਦੁਹਰਾਇਆ। ਡਾ ਭੁੱਲਰ ਨੇ ਹਰ ਤਰ੍ਹਾਂ ਦੀ ਸਿਖਲਾਈ ਲਈ ਪੀ ਏ ਯੂ ਮਾਹਿਰਾਂ ਨਾਲ ਸੰਪਰਕ ਕਰਨ ਲਈ ਅਪੀਲ ਕੀਤੀ। ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਨੇ ਖੇਤੀ ਉੱਦਮੀਆਂ ਦੁਆਰਾ ਕੀਤੀ ਮਿਹਨਤ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਸਾਡਾ ਟੀਚਾ ਹੈ ਕਿ ਖੇਤੀ ਉੱਦਮ ਨੂੰ ਸਰੋਤ ਅਤੇ ਮਾਰਗਦਰਸ਼ਨ ਪ੍ਰਦਾਨ ਕਰਨ ਲਈ ਵਿਚਾਰਾਂ ਨੂੰ ਪ੍ਰਭਾਵਸ਼ਾਲੀ ਅਮਲ ਵਿੱਚ ਬਦਲਣ ਦੀ ਲੋੜ ਹੈ ਤਾਂ ਜੋ ਖੇਤੀਬਾੜੀ ਭਾਈਚਾਰੇ ਲਈ ਲਾਹੇਵੰਦ ਕਾਰਜ ਕੀਤਾ ਜਾ ਸਕੇ। ਡਾ. ਪੂਨਮ ਏ. ਸਚਦੇਵਾ ਨੇ ਵੀ ਇਸ ਮੌਕੇ ਆਪਣੇ ਵਿਚਾਰ ਪੇਸ਼ ਕੀਤੇ। ਮੀਟਿੰਗ ਇੱਕ ਨੈਟਵਰਕਿੰਗ ਸੈਸ਼ਨ ਦੇ ਨਾਲ ਸਮਾਪਤ ਹੋਈ, ਜਿਸ ਨਾਲ ਉੱਦਮੀਆਂ ਨੂੰ ਕਮੇਟੀ ਦੇ ਮੈਂਬਰਾਂ ਅਤੇ ਉਦਯੋਗਿਕ ਭਾਈਵਾਲਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ।