ਫਾਜ਼ਿਲਕਾ, 21 ਅਗਸਤ : ਨੈਸ਼ਨਲ ਸੀਨੀਅਰ ਸੀਟੀਜਨ ਦਿਵਸ ਨੂੰ ਸਮਰਪਿਤ ਜ਼ਿਲੇ੍ਹ ਦੇ ਸਮੂਹ ਸੇਵਾ ਕੇਂਦਰਾਂ ਵਿਖੇ ਬਜੁਰਗਾਂ, ਦਿਵਿਆਂਗਜਨਾਂ ਅਤੇ ਸੀਨੀਅਰ ਸੀਟੀਜਨਾਂ ਵਾਸਤੇ ਵਿਸ਼ੇਸ਼ ਕਾਉਂਟਰ ਲਗਾ ਕੇ ਵੱਖ—ਵੱਖ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ। ਇਹ ਜਾਣਕਾਰੀ ਦਿੰਦਿਆਂ ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਦਿਵਸ ਦੇ ਮੱਦੇਨਜਰ ਦਿਵਿਆਂਗਜਨਾਂ, ਗਰਭਵਤੀ ਔਰਤਾਂ ਤੇ ਸੀਨੀਅਰ ਸੀਟੀਜਨਾਂ ਨੂੰ ਸੁਖਾਵੇ ਮਾਹੌਲ ਵਿਚ ਸੇਵਾਵਾਂ ਮੁਹੱਈਆ ਕਰਵਾਈਆਂ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਖਜਲ—ਖੁਆਰੀ ਨੂੰ ਘਟਾਉਂਦਿਆਂ ਜ਼ਿਲੇ੍ਹ ਦੇ ਸੇਵਾ ਕੇਂਦਰਾਂ ਵਿਖੇ ਵੱਖ—ਵੱਖ ਵਿਭਾਗਾਂ ਨਾਲ ਸਬੰਧਤ ਅਨੇਕਾ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਰਾਹਤ ਪ੍ਰਦਾਨ ਕਰਦਿਆਂ ਇਕ ਛੱਤ ਹੇਠ ਵੱਖ—ਵੱਖ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਜਿਸ ਸਦਕਾ ਲੋਕਾਂ ਦੇ ਪੈਸੇ ਅਤੇ ਸਮੇਂ ਦੀ ਬਚਤ ਹੋਈ ਹੈ। ਉਨ੍ਹਾਂ ਕਿਹਾ ਕਿ ਜ਼ਿਲੇ੍ਹ ਦੇ ਸੇਵਾ ਕੇਂਦਰਾਂ ਵਿਖੇ ਪੂਰੀ ਪਾਰਦਰਸ਼ਤਾ ਨਾਲ ਅਤੇ ਤੈਅ ਸਮੇਂ ਅੰਦਰ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਜ਼ਿਲ੍ਹਾ ਮੈਨੇਜਰ ਸੇਵਾ ਕੇਂਦਰ ਸ. ਗਗਨਦੀਪ ਸਿੰਘ ਨੇ ਕਿਹਾ ਕਿ ਸੋਮਵਾਰ ਨੂੰ ਜ਼ਿਲੇ੍ਹ ਦੇ 21 ਸੇਵਾ ਕੇਂਦਰਾਂ ਵਿਖੇ ਬਜੁਰਗਾਂ, ਗਰਭਵਤੀ ਔਰਤਾਂ ਅਤੇ ਦਿਵਿਆਂਗਜਨਾਂ ਵਾਸਤੇ ਵੱਖਰੇ ਤੌਰ *ਤੇ ਕਾਉਂਟਰ ਲਗਾਏ ਗਏ ਜਿਸ ਦੌਰਾਨ ਸੇਵਾਵਾਂ ਦਾ ਲਾਹਾ ਲੈਣ ਆਏ ਲਾਭਪਾਤਰੀਆਂ ਨੂੰ ਅਨੇਕਾਂ ਸਰਟੀਫਿਕੇਟ ਦਿੱਤੇ ਗਏ।