ਫਾਜ਼ਿਲਕਾ 22 ਅਗਸਤ : ਫਾਜ਼ਿਲਕਾ ਬਾਰਡਰ ਦੇ ਪਿੰਡਾਂ 'ਚ ਹੜ੍ਹਾਂ ਦੀ ਸਥਿਤੀ ਨੂੰ ਦੇ ਕਾਬੂ ਕਰਨ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਜੁਟਿਆ ਹੋਇਆ ਹੈ ਅਤੇ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਅਤੇ ਹੜ੍ਹ ਪ੍ਰਭਾਵਿਤ ਪਿੰਡਾ ਵਿਚ ਆਮ ਲੋਕਾਂ ਦੀ ਸਹੂਲਤ ਨੂੰ ਦੇਣ ਲਈ ਰੋਜ਼ ਕਿਸ਼ਤੀਆਂ ਦੀ ਮਦਦ ਨਾਲ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਜਿਸ ਵਿਚ ਐਨ ਡੀ ਆਰ ਐਫ ਦੀ ਟੀਮ ਲਗਾਤਾਰ ਨਾਲ ਬਣੀ ਹੋਈ ਹੈ। ਬੀਤੇ ਦਿਨ ਕਵਾ ਵਾਲੀ ਪੁਲ ਤੋ ਕਿਸ਼ਤੀ ਰਹੀ ਇਕ ਆਦਮੀ ਨੂੰ ਸੱਪ ਨੇ ਕਟ ਲਿਆ ਜਿਸਨੂੰ ਰੇਸਕਾਉ ਰਾਹੀਂ ਐਂਬੂਲੈਂਸ ਵਿਚ ਸ਼ਿਫਟ ਕਰਕੇ ਫਾਜ਼ਿਲਕਾ ਸ਼ਿਫਟ ਕੀਤਾ ਗਿਆ ਜਿਸ ਹਾਲਤ ਖਤਰੇ ਤੋਂ ਬਾਹਰ ਹੈ ਅਤੇ ਅੱਜ ਦੋਨਾਂ ਨਾਨਕਾ ਦੀ ਲੜਕੀ ਨੂੰ ਬਿਜਲੀ ਦਾ ਕਰੰਟ ਲਗਿਆ ਜਿਸ ਨੂੰ ਮੈਡੀਕਲ ਟੀਮ ਨੇ ਤੁਰਤ ਪ੍ਰਾਇਮਰੀ ਟ੍ਰੀਟਮੈਂਟ ਦਿੱਤਾ ਅਤੇ ਐਂਬੂਲੈਂਸ ਰਾਹੀਂ ਫਾਜ਼ਿਲਕਾ ਹਸਪਤਾਲ਼ ਭੇਜਿਆ ਜਿਸ ਨੂੰ ਡਾਕਟਰਾਂ ਨੇ ਫਰੀਦਕੋਟ ਰੈਫਰ ਕੀਤਾ । ਸਿਵਲ ਸਰਜਨ ਡਾਕਟਰ ਸਤੀਸ਼ ਗੋਇਲ ਅਤੇ ਸਹਾਇਕ ਸਿਵਲ ਸਰਜਨ ਡਾਕਟਰ ਬਬੀਤਾ ਨੇ ਦੱਸਿਆ ਕਿ ਸਿਹਤ ਵਿਭਾਗ ਦੀਆ ਟੀਮਾ ਲਗਾਤਾਰ ਹੜ ਪ੍ਰਭਾਵਿਤ ਪਿੰਡਾ ਵਿਚ ਲੋਕਾ ਦੀ ਸੇਵਾ ਕਰ ਰਹੀ ਹੈ ਜਿਸ ਵਿਚ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਲੋੜਵੰਦ ਲੋਕਾਂ ਨੂੰ ਲੋੜੀਂਦੀਆਂ ਸਿਹਤ ਸੇਵਾਵਾਂ ਉਹਨਾ ਡੇ ਪਿੰਡ ਵਿੱਚ ਹੀ ਮਿਲ ਸਕੇ ਇਸ ਲਈ ਕਿਸ਼ਤੀਆਂ ਰਾਹੀਂ ਟੀਮਾ ਲੋਕਾ ਨਾਲ ਸੰਪਰਕ ਵਿਚ ਹੈ। । ਉਹਨਾ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਸਿਹਤ ਸਬੰਧੀ ਮੁਸ਼ਕਿਲਾਂ ਨਾਲ ਨਜਿੱਠਣ ਲਈ ਪਿੰਡ ਮਹਾਤਮ ਨਗਰ ਵਿਚ ਬਣਾਏ ਗਏ ਕੰਟਰੋਲ ਰੂਮ ਵਿਖੇ ਰੈਪਿਡ ਰਿਸਪੋਸ ਮੈਡੀਕਲ ਟੀਮਾਂ ਅਤੇ ਰਿਲੀਫ਼ ਕੈਂਪ , ਸਲੇਮਸ਼ਾਹ ,ਹਸਤਾ ਕਲਾ , ਮੌਜ਼ਮ ਅਤੇ ਸੰਤ ਕਬੀਰ ਕਾਲੇਜ ਜਟਵਾਲੀ ਵਿਚ ਵਿਸ਼ੇਸ ਮੈਡੀਕਲ ਟੀਮਾਂ ਦਾ 24 ਘੰਟੇ ਗਠਨ ਕੀਤਾ ਗਿਆ ਹੈ। ਜਿੱਥੇ ਠਹਿਰੇ ਲੋਕਾ ਜਿਸ ਵਿਚ ਬੁਜੁਰਗ ਅਤੇ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀ ਮਾਵਾ ਦਾ ਖਾਸ ਧਿਆਨ ਰਖਿਆ ਜਾ ਰਿਹਾ ਹੈ। ਇਸ ਦੇ ਨਾਲ ਜਿਨ੍ਹਾਂ ਗਰਭਵਤੀ ਔਰਤਾਂ ਦੀ ਡਿਲੀਵਰੀ ਹੋਣ ਵਾਲੀ ਹੈ ਉਹਨਾ ਨਾਲ ਆਸ਼ਾ ਵਰਕਰ ਅਤੇ ਏ ਐਨ ਐਮ ਲਗਾਤਾਰ ਸੰਪਰਕ ਵਿਚ ਹੈ । ਹੜ੍ਹਾਂ ਦੀ ਸਥਿਤੀ 'ਚ ਜਿੱਥੇ ਕਈ ਬਿਮਾਰੀਆਂ ਫੈਲਣ ਦਾ ਡਰ ਲੋਕਾਂ ਨੂੰ ਸਤਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਸਿਹਤ ਵਿਭਾਗ ਵੀ ਪੂਰੀ ਤਰ੍ਹਾਂ ਚੌਕਸ ਹੋ ਕੇ ਮੌਕੇ 'ਤੇ ਡਿਊਟੀ ਦਿੰਦਾ ਨਜ਼ਰ ਆ ਰਿਹਾ ਹੈ। ਸਿਵਲ ਸਰਜਨ ਡਾਕਟਰ ਸਤੀਸ਼ ਗੋਇਲ ਨੇ ਦੱਸਿਆ ਕਿ ਇਸ ਸੰਬਧੀ ਟੀਮਾ ਦਾ ਗਠਨ ਕੀਤਾ ਗਿਆ ਹੈ । ਉਹਨਾ ਕਿਹਾ ਕਿ ਹੜ੍ਹ ਪ੍ਰਭਾਵਿਤ ਮਰੀਜ਼ਾਂ ਦੇ ਇਲਾਜ ਲਈ ਸਰਕਾਰ ਵੱਲੋਂ ਵੱਡੀ ਮਾਤਰਾ `ਚ ਦਵਾਈਆਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਨੇ ਸਿਹਤ ਸੰਸਥਾਵਾ ਦੇ ਮੁੱਖੀਆ ਨੂੰ ਕਿਹਾ ਕਿ ਬਰਸਾਤ ਦੇ ਮੱਦੇਨਜ਼ਰ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਲੋਕਾਂ ਨੂੰ ਦੂਸ਼ਿਤ ਪਾਣੀ ਪੀਣ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਦਸਤ, ਉਲਟੀਆਂ, ਹੈਜ਼ਾ ਆਦਿ ਤੋਂ ਬਚਾਅ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਲੋਕਾਂ ਨੂੰ ਸਾਫ਼ ਪੀਣ ਵਾਲੇ ਪਾਣੀ ਦੀ ਵਰਤੋਂ ਲਈ ਜਾਗਰੂਕ ਕੀਤਾ ਜਾਵੇ ਅਤੇ ਜਿਥੋਂ ਤੱਕ ਹੋ ਸਕੇ ਪਾਣੀ ਉਬਾਲ ਕੇ ਪੀਣ ਲਈ ਪ੍ਰੇਰਿਤ ਕੀਤਾ ਜਾਵੇ। ਇਸ ਤੋਂ ਇਲਾਵਾ ਹੜ੍ਹ ਪ੍ਰਭਾਵਿਤ ਇਲਾਕੇ 'ਚ ਫਸੇ ਲੋਕਾਂ ਦੀ ਮਦਦ ਲਈ ਜਿਲ੍ਹਾ ਪੱਧਰ ਤੋ ਵਿਸ਼ੇਸ਼ ਕੰਟਰੋਲ ਰੂਮ ਸਥਾਪਿਤ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਸਿਵਲ ਸਰਜਨ ਡਾਕਟਰ ਬਬੀਤਾ ਨੇ ਨੇ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਸਿਹਤ ਸੇਵਾਵਾਂ ਸਬੰਧੀ ਕੋਈ ਜ਼ਰੂਰਤ ਹੁੰਦੀ ਹੈ, ਤਾਂ ਉਹ ਕੰਟਰੋਲ ਰੂਮ ਦੇ ਨੰਬਰ 01638264105 'ਤੇ ਸੰਪਰਕ ਕਰਕੇ, ਸਿਹਤ ਸੇਵਾਵਾਂ ਦਾ ਲਾਭ ਲੈ ਸਕਦਾ ਹੈ। ਡੱਬਵਾਲਾ ਕਲਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਕਵਿਤਾ ਸਿੰਘ ਨੇ ਕਿਹਾ ਕਿ ਬਲਾਕ ਡੱਬਵਾਲਾ ਕਲਾ ਦੇ ਪਿੰਡਾਂ 'ਚ ਹੜ੍ਹਾਂ ਦੀ ਸਥਿਤੀ ਨੂੰ ਦੇ ਕਾਬੂ ਕਰਨ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਜੁਟਿਆ ਹੋਇਆ ਹੈ। ਪ੍ਰਭਾਵਿਤ ਲੋਕਾਂ ਦੇ ਇਲਾਜ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਰਾਹਤ ਕੈਂਪਾਂ ਚ ਲੋਕਾਂ ਦੇ ਇਲਾਜ ' ਲਈ ਵਿਆਪਕ ਮੈਡੀਕਲ ਟੀਮਾਂ ਦਾ ਗਠਨ ਕੀਤਾ ਗਿਆ ਹੈ। ਲੋਕਾਂ ਨੂੰ ਉਨ੍ਹਾਂ ਦੇ ਨਿਵਾਸ ਸਥਾਨ ਦੇ ਨੇੜੇ ਮੈਡੀਕਲ ਸਹੂਲਤਾਂ ਉਪਲਬਧ ਹੋਣਗੀਆਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਘਬਰਾਉਣ ਦੀ ਲੋੜ ਨਹੀਂ ਹੈ, ਸਿਹਤ ਵਿਭਾਗ ਪੂਰੀ ਤਰ੍ਹਾਂ ਹਰਕਤ 'ਚ ਹੈ। ਸਿਹਤ ਵਿਭਾਗ ਲੋਕਾਂ ਦੀ ਸਿਹਤ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ। ਮੰਗਲਵਾਰ ਨੂੰ ਪਿੰਡ ਤੇਜਾ ਰੁਹੇਲਾ, ਦੋਨਾਂ ਨਾਨਕਾ, ਝੰਗਰ ਭੈਣੀ, ਮਹਾਤਮ ਨਗਰ ਵੱਲੇ ਸ਼ਾਹ ਹਿਠਰ, ਰਾਮ ਸਿੰਘ ਭੈਣੀ, ਢਾਣੀ ਸਦਾ ਸਿੰਘ ਵਿਖੇ ਕਿਸ਼ਤੀਆਂ ਰਹੀ 312ਲੋਕਾ ਨੂੰ ਮੈਡੀਕਲ ਸੁਵਿਧਾਵਾਂ ਦਿੱਤੀਆ ਗਈਆ।