ਪੁਲਿਸ ਨੇ ਲਾਰੈਂਸ ਗੈਂਗ ਨਾਲ ਸਬੰਧਤ 07 ਵਿਅਕਤੀਆ ਨੂੰ 05 ਪਿਸਟਲ, 7 ਮੈਗਜ਼ੀਨ ਅਤੇ 6 ਜਿੰਦਾ ਰੋਂਦ 32 ਬੋਰ ਸਮੇਤ ਕੀਤੇ ਕਾਬੂ

ਮੋਗਾ, 7 ਅਕਤੂਬਰ 2024 : ਡੀਜੀਪੀ ਪੰਜਾਬ ਵੱਲੋ ਮਾੜੇ ਅਨਸਰਾ ਖਿਲਾਫ ਚਲਾਈ ਮੁਹਿੰਮ ਤਹਿਤ ਅਜੇ ਗਾਂਧੀ IPS/ ਐਸਐਸਪੀ ਮੋਗਾ ਦੇ ਦਿਸ਼ਾ ਨਿਰਦੇਸ਼ਾ ਹੇਠ ਬਾਲ ਕ੍ਰਿਸ਼ਨ ਸਿੰਗਲਾ, P.P.S/ਐਸ.ਪੀ (ਆਈ) ਮੋਗਾ, ਲਵਦੀਪ ਸਿੰਘ P.P.S DSP (D) ਮੋਗਾ ਦੀ ਸੁਪਰਵੀਜਨ ਹੇਠ ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ,ਜਦ ਸੀ.ਆਈ.ਏ ਸਟਾਫ ਮੋਗਾ ਦੀ ਪੁਲਿਸ ਪਾਰਟੀ ਵੱਲੋਂ ਲੋਰੈਂਸ ਬਿਸਨੋਈ ਗੈਂਗ ਨਾਲ ਸਬੰਧਤ 07 ਵਿਅਕਤੀਆ ਨੂੰ ਕਾਬੂ ਕਰਕੇ ਇਹਨਾਂ ਪਾਸੇ 15 ਪਿਸਟਲ ਦੇਸੀ 32 ਬੋਰ ਸਮੇਤ 07 ਮੈਗਜੀਨ ਅਤੇ 06 ਰੋਂਦ 32 ਬੋਰ ਬਰਾਮਦ ਕੀਤੇ। ਬਰੀਫ : ਇਹ ਕਿ ਮਿਤੀ 06.10.2024 ਨੂੰ ASI ਹਰਜਿੰਦਰ ਸਿੰਘ ਨੰਬਰ:1 163/ਮੋਗਾ ਸੀ.ਆਈ.ਏ ਸਟਾਫ ਮੋਗਾ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਥਾ ਤਲਾਸ ਸ਼ੱਕੀ ਪੁਰਸ਼ਾ ਦੇ ਸਬੰਧ ਵਿਚ ਪਿੰਡ ਮੈਹਿਣਾ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਹਾਜਰ ਆ ਕੇ ਮਨ ASI ਨੂੰ ਇਤਲਾਹ ਦਿੱਤੀ ਕਿ(1).ਜਗਦੀਪ ਸਿੰਘ ਉਰਫ ਜੱਗਾ ਧੂੜਕੋਟ ਪੁੱਤਰ ਜਤਿੰਦਰ ਸਿੰਘ ਵਾਸੀ ਧੂੜਕੋਟ ਰਣਸੀਹ ਜਿਲ੍ਹਾ ਮੋਗਾ ਜੋ ਕਿ ਇਸ ਵਕਤ ਵਿਦੇਸ਼ ਵਿਚ ਰਹਿੰਦਾ ਹੈ,ਜੋ ਲੋਰੈਂਸ ਬਿਸਨੋਈ ਗੁਰੱਪ ਨਾਲ ਸਬੰਧ ਰੱਖਦਾ ਹੈ,ਜਿਸ ਨੇ (2).ਹਰਜੋਤ ਸਿੰਘ ਉਰਫ ਨੀਲਾ ਪੁੱਤਰ ਗੁਰਤੇਜ ਸਿੰਘ ਵਾਸੀ ਬੱਧਨੀ ਕਲਾਂ ਜਿਲਾ ਮੋਗਾ, (3).ਸੁਖਦੀਪ ਸਿੰਘ ਪੁੱਤਰ ਸੋਹਨ ਸਿੰਘ ਵਾਸੀ ਧੂੜਕੋਟ ਰਣਸੀਹ, (4).ਤੇਜਿੰਦਰ ਸਿੰਘ ਉਰਫ ਤੇਜੂ ਪੁੱਤਰ ਪਰਮਜੀਤ ਸਿੰਘ ਵਾਸੀ ਰਾਉਕੇ ਕਲਾਂ ਜਿਲ੍ਹਾ ਮੋਗਾ, (5) ਗੋਬਿੰਦ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਸਿਉਣ ਜਿਲ੍ਹਾ ਪਟਿਆਲਾ, (6).ਦਿਲਪ੍ਰੀਤ ਸਿੰਘ ਪੁੱਤਰ ਰਾਮ ਨਿਰਾਇਨ ਵਾਸੀ ਰਣਸੀਹ ਰੋਡ ਨਿਹਾਲ ਸਿੰਘ ਵਾਲਾ, (7).ਲਵਪ੍ਰੀਤ ਸਿੰਘ ਉਰਫ ਲੱਬੂ ਪੁੱਤਰ ਲਖਵੀਰ ਸਿੰਘ ਵਾਸੀ ਰਣਸੀਹ ਰੋਡ ਨਿਹਾਲ ਸਿੰਘ ਵਾਲਾ, (8).ਦਿਲਰਾਜ ਸਿੰਘ ਉਰਫ ਅਕਾਸੀ ਪੁੱਤਰ ਨਿਰਭੈ ਸਿੰਘ ਵਾਸੀ ਲੋਪੋ ਜਿਲ੍ਹਾ ਮੋਗਾ, (9).ਕਮਲਦੀਪ ਸਿੰਘ ਉਰਫ ਕਮਲ ਪੁੱਤਰ ਲਖਵੀਰ ਸਿੰਘ ਵਾਸੀ ਬੱਧਨੀ ਕਲਾਂ (10).ਗੁਰਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਵਾਰਡ ਨੰਬਰ 10 ਬੱਧਨੀ ਕਲਾਂ ਨਾਲ ਰਲ ਕੇ ਇੱਕ ਗੈਂਗ ਬਣਾਇਆ ਹੋਇਆ ਹੈ,ਜੋ ਗੈਂਗ ਦੇ ਤੌਰ ਤੇ ਸੰਗਠਤ ਅਪਰਾਧ ਕਰਨ ਦੇ ਆਦੀ ਹਨ,ਜਗਦੀਪ ਸਿੰਘ ਉਰਫ ਜੱਗਾ ਧੂੜਕੋਟ ਜੋ ਕਿ ਵਿਦੇਸ਼ ਵਿਚੋ ਵਟਸਐਪ ਕਾਲ ਕਰਕੇ ਆਮ ਲੋਕਾਂ ਨੂੰ ਧਮਕੀਆਂ ਦੇ ਕੇ ਫਿਰੋਤੀਆ ਵਸੂਲਦਾ ਹੈ ਅਤੇ ਜਿਹੜਾ ਇਹਨਾਂ ਨੂੰ ਫਿਰੋਤੀ ਦੇਣ ਤੋਂ ਇੰਨਕਰ ਕਰਦੇ ਹਨ ਉਹਨਾਂ ਪਰ ਇਹ ਆਪਣੇ ਉਕਤ ਸ਼ੂਟਰਾਂ ਰਾਹੀ ਜਾਨਲੇਵਾ ਹਮਲਾ ਕਰਵਾ ਕੇ ਦਹਿਸ਼ਤ ਦਾ ਮਾਹੌਲ ਪੈਦਾ ਕਰਕੇ ਉਹਨਾਂ ਪਾਸੇ ਫਿਰੋਤੀਆ ਵਸੂਲ ਕਰਦਾ ਹੈ। ਜੋ ਅੱਜ ਵੀ ਤੇਜਿੰਦਰ ਸਿੰਘ ਉਰਫ ਤੇਜੂ, ਗੋਬਿੰਦ ਸਿੰਘ, ਦਿਲਪ੍ਰੀਤ ਸਿੰਘ, ਲਵਪ੍ਰੀਤ ਸਿੰਘ ਉਰਫ ਲੱਡੂ, ਦਿਲਰਾਜ ਸਿੰਘ ਉਰਫ ਅਕਾਸੀ, ਕਮਲਦੀਪ ਸਿੰਘ ਉਰਫ ਕਮਲ ਅਤੇ ਗੁਰਦੀਪ ਸਿੰਘ ਉਕਤਾਨ ਜਗਦੀਪ ਸਿੰਘ ਉਰਫ ਜੱਗਾ ਧੂੜਕੋਟ ਵੱਲੋ ਮੁਹੱਈਆ ਕਰਵਾਏ ਨਜਾਇਜ ਅਸਲੇ ਲੈ ਕੇ ਬੱਸ ਅੱਡਾ ਮੈਹਿਣਾ ਬੈਠੇ ਕੋਈ ਵਾਰਦਾਤ ਕਰਨ ਦੀ ਯੋਜਨਾਂ ਬਣਾ ਰਹੇ ਹਨ। ਜੇਕਰ ਹੁਣੇ ਹੀ ਰੇਡ ਕੀਤਾ ਜਾਵੇ ਤਾਂ ਤੇਜਿੰਦਰ ਸਿੰਘ ਉਰਵ ਤੇਜੁ, ਗੋਬਿੰਦ ਸਿੰਘ, ਦਿਲਪ੍ਰੀਤ ਸਿੰਘ, ਲਵਪ੍ਰੀਤ ਸਿੰਘ ਉਰਫ ਲੱਬੂ, ਦਿਲਰਾਜ ਸਿੰਘ ਉਰਫ ਅਕਾਸੀ, ਕਮਲਦੀਪ ਸਿੰਘ ਉਰਫ ਕਮਲ ਅਤੇ ਗੁਰਦੀਪ ਸਿੰਘ ਉਕਤਾਨ ਆਪ ਦੇ ਕਾਬੂ ਆ ਸਕਦੇ ਹਨ ਅਤੇ ਜਿੰਨ੍ਹਾ ਪਾਸੇ ਨਜਾਇਜ ਅਸਲਾ ਬਰਾਮਦ ਹੋ ਸਕਦਾ ਹੈ। ਜੇ ਇਤਲਾਹ ਠੋਸ ਅਤੇ ਭਰੋਸੇਯੋਗ ਹੋਣ ਕਰਕੇ ਉਕਤਾਨ ਵਿਅਕਤੀ ਦੇ ਖਿਲਾਫ਼ ਮੁਕੱਦਮਾ ਨੰਬਰ: 79 ਮਿਤੀ:06.10.2024 ਅ/ਧ 11,111(2), 111(3), 111(4), 308(2), 308(4), 310(4), 310(5) BNS, 25(6)(7)(8)-54-59 Arms-ACT ਥਾਣਾ ਮੈਹਿਣਾ ਦਰਜ ਰਜਿਸਟਰ ਕੀਤਾ ਗਿਆ ਹੈ।ASI ਹਰਜਿੰਦਰ ਸਿੰਘ ਨੰਬਰ: 1163/ਮੋਗਾਨੇ ਸਮੇਤ ਪੁਲਿਸ ਪਾਰਟੀ ਮੁੱਖਬਰ ਵੱਲੋਂ ਦੇਸੀ ਜਗ੍ਹਾ ਬੱਸ ਅੱਡਾ ਮੈਹਿਣਾ ਰੇਡ ਕਰਕੇ ਦੋਸੀਆਨ ਤੇਜਿੰਦਰ ਸਿੰਘ ਉਰਫ ਤੇਜੂ, ਗੋਬਿੰਦ ਸਿੰਘ, ਦਿਲਪ੍ਰੀਤ ਸਿੰਘ,ਲਵਪ੍ਰੀਤ ਸਿੰਘ ਉਰਫ ਲੱਬੂ, ਦਲਰਾਜ ਸਿੰਘ ਉਰਫ ਅਕਾਸੀ, ਕਮਲਦੀਪ ਸਿੰਘ ਉਰਫ ਕਮਲ ਅਤੇ ਗੁਰਦੀਪ ਸਿੰਘ ਉਕਤਾਨ ਨੂੰ ਕਾਬੂ ਕਰਕੇ ਇਹਨਾਂ ਪਾਸੋ 05 ਪਿਸਟਲ ਦੇਸੀ 32 ਬੋਰ ਸਮੇਤ 07 ਮੈਗਜੀਨ ਅਤੇ 06 ਜਿੰਦਾ ਰੋਂਦ 32 ਬੋਰ ਬਰਾਮਦ ਕੀਤੇ ਅਤੇ ਦੋਸੀਆਨ ਨੂੰ ਮੁਕੱਦਮਾ ਹਜਾ ਵਿਚ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ। ਦੋਸੀਆਨ ਤੇਜਿੰਦਰ ਸਿੰਘ ਉਰਫ ਤੇਜੂ, ਗੋਬਿੰਦ ਸਿੰਘ, ਦਿਲਪ੍ਰੀਤ ਸਿੰਘ, ਲਵਪ੍ਰੀਤ ਸਿੰਘ ਉਰਵ ਲੱਬੂ, ਦਿਲਰਾਜ ਸਿੰਘ ਉਰਫ ਅਕਾਸੀ, ਕਮਲਦੀਪ ਸਿੰਘ ਉਰਫ ਕਮਲ ਅਤੇ ਗੁਰਦੀਪ ਸਿੰਘ ਉਕਤਾਨਦੀ ਮੁੱਢਲੀ ਪੁੱਛਗਿੱਛ ਦੌਰਾਨ ਪਾਇਆ ਗਿਆ ਹੈ ਕਿ ਇਹਨਾਂ ਪਾਸੋ ਬਰਾਮਦਾ ਨਜਾਇਜ ਅਸਲੇ ਇਹ ਜਗਦੀਪ ਸਿੰਘ ਉਰਫ ਜੱਗਾ ਧੂੜਕੋਟ, ਸੁਖਦੀਪ ਸਿੰਘ ਅਤੇ ਹਰਜੋਤ ਸਿੰਘ ਉਰਫ ਨੀਲਾ ਦੇ ਕਹਿਣ ਤੇ ਗੁਜਰਾਤ ਤੇ ਕਿਸੇ ਅਣਪਛਾਤੇ ਵਿਅਕਤੀ ਪਾਸੋ ਲੈ ਕੇ ਆਏ ਸਨ। ਇਹਨਾਂ ਦੋਸੀਆਨ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਇਹਨਾਂ ਪਾਸੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਇਹਨਾਂ ਨੇ ਪਹਿਲਾ ਕਿਹੜੀਆ ਕਿਹੜੀਆ ਵਾਰਦਾਤਾ ਕੀਤੀਆ ਸਨ ਅਤੇ ਅੱਗੇ ਇਨ੍ਹਾਂ  ਨੇ ਕਿਹੜੀਆਂ-ਕਿਹੜੀਆ ਵਾਰਦਾਤ ਕਰਨੀਆ ਸਨ।