ਪੀ.ਏ.ਯੂ. ਵਿਚ ਔਰਤ ਕਰਮਚਾਰੀਆਂ ਅਤੇ ਵਿਦਿਆਰਥੀਆਂ ਲਈ ਵਿਸ਼ੇਸ਼ ਭਾਸ਼ਣ ਹੋਇਆ

ਲੁਧਿਆਣਾ 6 ਜੂਨ : ਪੀ.ਏ.ਯੂ. ਦੀ ਅੰਦਰੂਨੀ ਸ਼ਿਕਾਇਤ ਕਮੇਟੀ ਵੱਲੋਂ ਯੂ ਜੀ ਸੀ ਦੀ ਮੰਗ ਅਨੁਸਾਰ ਔਰਤ ਕਰਮਚਾਰੀਆਂ ਅਤੇ ਵਿਦਿਆਰਥਣਾਂ ਨਾਲ ਕਾਮੁਕ ਛੇੜਖਾਨੀ ਨੂੰ ਰੋਕਣ ਲਈ 2015 ਦੇ ਨਿਯਮਾਂ ਤਹਿਤ ਇਕ ਵਿਸ਼ੇਸ਼ ਜਾਗਰੂਕਤਾ ਭਾਸ਼ਣ ਬੀਤੇ ਦਿਨੀਂ ਖੇਤੀ ਇੰਜਨੀਅਰਿੰਗ ਕਾਲਜ ਦੇ ਜੈਕਬ ਹਾਲ ਵਿਚ ਕਰਵਾਇਆ ਗਿਆ| ਇਸ ਮੌਕੇ ਮੁੱਖ ਬੁਲਾਰੇ ਵਜੋਂ ਡਾ. ਅਸ਼ੀਸ਼ ਵਿਰਕ ਪ੍ਰੋਫੈਸਰ ਆਫ਼ ਲਾਅ, ਯੂਨੀਵਰਸਿਟੀ ਇੰਸਟੀਚਿਊਟ ਆਫ਼ ਲਾਅਜ਼, ਪੰਜਾਬ ਯੂਨੀਵਰਸਿਟੀ ਖੇਤਰੀ ਕੇਂਦਰ ਲੁਧਿਆਣਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ| ਡਾ. ਅਸ਼ੀਸ਼ ਵਿਰਕ ਨੇ ਯੂ ਜੀ ਸੀ ਦੇ 2015 ਨਿਯਮਾਂ ਦਾ ਹਵਾਲਾ ਦੇ ਕੇ ਦਫ਼ਤਰ ਅਤੇ ਵਿਦਿਅਕ ਸੰਸਥਾਵਾਂ ਵਿਚ ਔਰਤਾਂ ਨਾਲ ਕਾਮੁਕ ਹਿੰਸਾ ਅਤੇ ਛੇੜਛਾੜ ਦੀ ਰੋਕਥਾਮ ਬਾਰੇ ਗੱਲਬਾਤ ਕੀਤੀ| ਉਹਨਾਂ ਨੇ ਕਿਹਾ ਕਿ ਇਸ ਸੰਬੰਧ ਵਿਚ ਔਰਤਾਂ ਨੂੰ ਉਹਨਾਂ ਦੇ ਹੱਕਾਂ ਤੋਂ ਜਾਗਰੂਕ ਕਰਵਾਉਣਾ ਲਾਜ਼ਮੀ ਹੈ ਤਾਂ ਜੋ ਉੱਚ ਸੰਸਥਾਵਾਂ ਵਿਚ ਕੰਮਕਾਜ ਦਾ ਉਸਾਰੂ ਮਹੌਲ ਪੈਦਾ ਕੀਤਾ ਜਾ ਸਕੇ| ਇਸ ਮੌਕੇ ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ ਨੇ ਮਹਿਮਾਨ ਬੁਲਾਰੇ ਦਾ ਸਵਾਗਤ ਕਰਦਿਆਂ ਵਿਸ਼ੇ ਨੂੰ ਔਰਤਾਂ ਲਈ ਬੇਹੱਦ ਲਾਹੇਵੰਦ ਕਿਹਾ| ਡਾ. ਸੁਖਦੀਪ ਕੌਰ ਨੇ ਮਹਿਮਾਨ ਬੁਲਾਰੇ ਨਾਲ ਜਾਣ-ਪਛਾਣ ਕਰਵਾਉਂਦਿਆ ਇਸ ਭਾਸ਼ਣ ਬਾਰੇ ਹੋਰ ਜਾਣਕਾਰੀ ਦਿੱਤੀ| ਪ੍ਰੋਫੈਸਰ ਸ਼ਾਲਿਨੀ ਸ਼ਰਮਾ ਨੇ ਅੰਦਰੂਨੀ ਸ਼ਿਕਾਇਤ ਕਮੇਟੀ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਦੱਸਦਿਆਂ ਡਰ ਮੁਕਤ ਵਾਤਾਵਰਨ ਨੂੰ ਉਸਾਰਨ ਲਈ ਕੀਤੀਆਂ ਜਾ ਰਹੀ ਕੋਸ਼ਿਸ਼ਾਂ ਬਾਰੇ ਦੱਸਿਆ| ਅੰਤ ਵਿਚ ਧੰਨਵਾਦ ਦੇ ਸ਼ਬਦ ਡਾ. ਅਨਿਰੁਧ ਠਾਕੁਰ ਨੇ ਕਹੇ| ਸ਼੍ਰੀਮਤੀ ਕਵਿਤਾ ਸ਼ਰਮਾ, ਡਾ. ਸਤੀਸ਼ ਕੁਮਾਰ ਗੁਪਤਾ ਅਤੇ ਡਾ. ਅਸ਼ਵਨੀ ਸੋਨੀ ਵੀ ਮੌਕੇ ਤੇ ਮੌਜੂਦ ਸਨ|