- ਕਿਹਾ! ਮੁੱਖ ਮੰਤਰੀ ਮਾਨ ਦਾ ਡ੍ਰੀਮ ਪ੍ਰੋਜੈਕਟ ਮੁਕੰਮਲ ਹੋਣ ਕੰਢੇ ਪਹੁੰਚਿਆ, ਇਲਾਕੇ 'ਚ ਖੁਸ਼ੀ ਦੀ ਲਹਿਰ
- ਸੂਬੇ ਦੀਆਂ ਪਿਛਲੀਆਂ ਸਰਕਾਰਾਂ ਵੱਲੋਂ ਵਿਗਾੜੇ ਗਏ ਢਾਂਚੇ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਾਂ - ਵਿਧਾਇਕ ਗਰੇਵਾਲ
ਲੁਧਿਆਣਾ, 14 ਅਗਸਤ : ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਡ੍ਰੀਮ ਪ੍ਰੋਜੈਕਟ ਕਰੀਬ ਕਰੀਬ ਹੁਣ ਮੁਕੰਮਲ ਹੁੰਦਾ ਨਜ਼ਰ ਆ ਰਿਹਾ ਹੈ, ਅੱਜ ਸੂਬੇ ਵਿੱਚ ਕਰੀਬ 76 ਹੋਰ ਨਵੇਂ ਮੁਹੱਲਾ ਕਲੀਨਿਕਾ ਦਾ ਖੁੱਲਣਾ ਸੂਬਾ ਵਾਸੀਆਂ ਲਈ ਕਿਸੇ ਸੌਗਾਤ ਤੋਂ ਘੱਟ ਨਹੀਂ ਹੈ। ਇਸੇ ਲੜੀ ਤਹਿਤ ਅੱਜ ਮਹਾਂਨਗਰ ਦੇ ਹਲਕਾ ਪੂਰਬੀ ਵਿਖੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਦੀ ਅਗਵਾਈ ਹੇਠ ਨਵੇਂ ਹੋਰ ਤਿੰਨ ਆਮ ਆਦਮੀ ਕਲੀਨਕਾ ਦਾ ਉਦਘਾਟਨ ਕੀਤਾ ਗਿਆ ਜ਼ਿਨ੍ਹਾਂ ਵਿੱਚ ਨਿਉ ਸ਼ਾਸਤਰੀ ਨਗਰ, ਰਾਹੋਂ ਰੋਡ ਅਤੇ ਟਿੱਬਾ ਰੋਡ ਦੀ ਸਟਾਰ ਸਿਟੀ ਕਲੋਨੀ ਵਿਖੇ ਇਲਾਕਾ ਵਾਸੀਆਂ ਨੂੰ ਸਪੁਰਦ ਕੀਤੇ ਗਏ ਆਮ ਆਦਮੀ ਕਲੀਨਿਕ ਸ਼ਾਮਲ ਹਨ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਗਰੇਵਾਲ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਸੂਬਾ ਵਾਸੀਆਂ ਦੀ ਸਿਹਤ ਸੇਵਾਵਾਂ ਨੂੰ ਦੇਖਦੇ ਹੋਏ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਗਈ ਸੀ, ਉਹ ਹੁਣ ਤਕਰੀਬਨ ਮੁਕੰਮਲ ਹੋਣ ਦੇ ਨਜ਼ਦੀਕ ਪਹੁੰਚ ਚੁੱਕੀ ਹੈ । ਉਨ੍ਹਾਂ ਕਿਹਾ ਕਿ ਸੂਬੇ ਦੇ ਹਰ ਹਲਕੇ ਅੰਦਰ ਹਰ ਮੁਹੱਲੇ ਹਰ ਪਿੰਡ ਵਿੱਚ ਆਮ ਆਦਮੀ ਕਲੀਨਿਕ ਖੁਲ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਹਨਾਂ ਕਲੀਨਿਕਾਂ ਵਿੱਚ ਜਿੱਥੇ ਲੋਕ ਆਪਣੇ ਟੈਸਟ ਮੁਫ਼ਤ ਕਰਵਾ ਰਹੇ ਹਨ ਉਥੇ ਸਰਕਾਰ ਵੱਲੋਂ ਫ੍ਰੀ ਇਲਾਜ ਦੀ ਵੀ ਸੁਵਿਧਾ ਉਪਲਬਧ ਕਰਵਾਈ ਜਾ ਰਹੀ ਹੈ। ਵਿਧਾਇਕ ਗਰੇਵਾਲ ਨੇ ਕਿਹਾ ਕਿ ਹਲਕਾ ਪੁਰਬੀ ਅੰਦਰ ਅੱਜ ਤਿੰਨ ਨਵੇਂ ਹੋਰ ਕਲੀਨਿਕ ਵੱਖ-ਵੱਖ ਇਲਾਕੇ ਦੇ ਲੋਕਾਂ ਨੂੰ ਸਪੁਰਦ ਕੀਤੇ ਗਏ ਹਨ ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਇਲਾਜ ਕਰਵਾਉਣ ਵਿਚ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹਲਕਾ ਪੂਰਬੀ 'ਚ ਨਵੇਂ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਦਿਆਂ ਹਲਕੇ ਨੂੰ ਵਿਕਾਸ ਪੱਖੋਂ ਤਰੱਕੀ ਦੀਆਂ ਨੀਹਾਂ ਤੇ ਲੈ ਕੇ ਜਾਵਾਂਗੇ। ਉਨ੍ਹਾਂ ਸਮੂਹ ਹਲਕਾ ਵਾਸੀਆਂ ਨੂੰ ਆਜ਼ਾਦੀ ਦੇ ਦਿਹਾੜੇ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਤੁਸੀਂ ਸਭ ਨੇ ਆਮ ਆਦਮੀ ਪਾਰਟੀ ਤੇ ਵਿਸ਼ਵਾਸ ਕਰਦਿਆਂ ਸੱਤਾ ਦੀ ਚਾਬੀ ਦਿੱਤੀ ਹੈ ਅਤੇ ਤੁਹਾਡੇ ਵਿਸ਼ਵਾਸ ਦੀ ਹਮੇਸ਼ਾ ਕਦਰ ਕੀਤੀ ਜਾਵੇਗੀ ਤੇ ਜੋ ਵੀ ਤੁਹਾਡੇ ਨਾਲ ਵਾਅਦੇ ਕੀਤੇ ਹਨ ਉਨ੍ਹਾਂ ਨੂੰ ਹਰ ਹਾਲ ਦੇ ਵਿੱਚ ਨਿਭਾਇਆ ਜਾਵੇਗਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਾਰਡ ਪ੍ਰਧਾਨ ਅਨੁਜ ਚੌਧਰੀ, ਕੁਲਵਿੰਦਰ ਗਰੇਵਾਲ, ਸੁਖਮੇਲ ਗਰੇਵਾਲ, ਰਾਜ ਗਰੇਵਾਲ, ਬੈਂਕ ਮੈਨੇਜਰ ਦਲਵਿੰਦਰ ਸਿੰਘ, ਪਰਮਿੰਦਰ ਸਿੰਘ ਫੌਜੀ, ਮਹਿੰਦਰ ਸਿੰਘ ਭੱਟੀ, ਡਾਕਟਰ ਧਵਨ, ਸੁਰਜੀਤ ਸਿੰਘ ਠੇਕੇਦਾਰ, ਅਮਰੀਕ ਸਿੰਘ ਸੈਣੀ, ਸੁਖਵਿੰਦਰ ਸਿੰਘ ਮੰਟੂ,,ਰਵਿੰਦਰ ਸਿੰਘ ਰਾਜੂ, ਮੈਡਮ ਇੰਦਰਜੀਤ ਕੌਰ, ਅਵਤਾਰ ਦਿਓਲ, ਲਖਵਿੰਦਰ ਗਿੱਲ, ਵਿਧਾਇਕ ਪੀਏ ਗੁਰਸ਼ਰਨ ਦੀਪ, ਦਫ਼ਤਰ ਇੰਚਾਰਜ ਅਸ਼ਵਨੀ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜਰ ਸਨ।