- ਪੰਜਾਬ ਸਰਕਾਰ ਵਲੋਂ ਜੋ ਵਾਅਦੇ ਕੀਤੇ ਸਨ, ਨੂੰ ਕੀਤਾ ਜਾ ਰਿਹਾ ਹੈ ਪੂਰਾ
- ਮਲੋਟ-ਸ੍ਰੀ ਮੁਕਤਸਰ ਸਾਹਿਬ ਸੜਕ ਦਾ ਜਲਦੀ ਹੋਵੇ ਨਿਰਮਾਣ ਸ਼ੁਰੂ
ਸ੍ਰੀ ਮੁਕਤਸਰ ਸਾਹਿਬ, 14 ਮਰਚ : ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ.ਬਲਜੀਤ ਕੌਰ ਨੇ ਅੱਜ ਮਲੋਟ ਸ਼ਹਿਰ ਦੀ ਸੀਵਰੇਜ਼ ਦੀ ਸਮੱਸਿਆ ਦੇ ਹੱਲ ਲਈ 34.47 ਕਰੋੜ ਰੁਪਏ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਆਪਣੇ ਕਰ ਕਮਲਾਂ ਨਾਲ ਰੱਖਿਆ। ਡਾ. ਬਲਜੀਤ ਕੌਰ ਨੇ ਅੱਜ ਮਲੋਟ ਹਲਕੇ ਦੇ 18 ਪਿੰਡਾਂ ਦੇ ਵਿਕਾਸ ਲਈ 12 ਕਰੋੜ ਰੁਪਏ ਦੀ ਗਰਾਂਟ ਦਿੱਤੀ। ਇਸ ਮੌਕੇ ਤੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਜੋ ਵਾਅਦੇ ਚੋਣਾਂ ਦੌਰਾਨ ਕੀਤੇ ਗਏ ਸਨ, ਉਹਨਾ ਨੂੰ ਪੂਰਾ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਰਿਹਾ ਹੈ। ਉਹਨਾ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਜਿਹਨਾਂ ਦੇ ਯਤਨਾਂ ਸਦਕਾ ਮਲੋਟ ਵਾਸੀਆਂ ਦੀ ਸੀਵਰੇਜ਼ ਸਮੱਸਿਆ ਨੂੰ ਹੱਲ ਕਰਨ ਲਈ ਇਸ ਪ੍ਰੋਜੈਕਟ ਨੂੰ ਮਨਜੂਰ ਕੀਤਾ ਹੈ। ਉਹਨਾਂ ਅੱਗੇ ਕਿਹਾ ਕਿ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨ ਅਤੇ ਵਿਦਿਆ ਦੇ ਮਿਆਰ ਨੂੰ ਉਪਰ ਚੁੱਕਣ ਲਈ ਵੀ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਤੇ ਐਸ.ਐਸ.ਢਿਲੋਂ ਕਾਰਜਕਾਰੀ ਇੰਜੀਨੀਅਰ ਸੀਵਰੇਜ਼ ਬੋਰਡ ਬਠਿੰਡਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮਲੋਟ ਵਿੱਚ ਸ਼ਹਿਰ ਵਿਖੇ 185 ਕਿਲੋਮੀਟਰ ਸੀਵਰੇਜ ਵਿਛਿਆ ਹੋਇਆ ਹੈ ਅਤੇ 95 ਪ੍ਰਤੀਸਤ ਇਲਾਕਾ ਸੀਵਰੇਜ ਸੁਵਿਧਾਵਾਂ ਨਾਲ ਕਵਰ ਹੈ। ਉਹਨਾਂ ਅੱਗੇ ਦੱਸਿਆ ਕਿ ਸਾਲ 2010-2015 ਦੇ ਦਹਾਕੇ ਵਿੱਚ ਸੇਮ ਦੇ ਵੱਧੇ ਹੋਏ ਲੈਵਲ ਕਰਕੇ ਮੇਨ ਸੀਵਰੇਜ ਨੂੰ ਭਾਰੀ ਨੁਕਸਾਨ ਪੁੱਜਿਆ ਸੀ, ਜਿਸ ਕਰਕੇ ਸਹਿਰ ਦੇ ਕਾਫੀ ਇਲਾਕੀਆਂ ਵਿੱਚ ਸੀਵਰੇਜ ਬੈਕ ਫਲੋ ਦੀ ਮੁਸ਼ਿਕਲ ਪੇਸ ਆ ਰਹੀ ਹੈ। ਲੋਕਾਂ ਦੀਆਂ ਸਿ਼ਕਾਇਤਾ ਅਤੇ ਮੁਸ਼ਿਕਲਾਂ ਨੂੰ ਵਾਚਦੇ ਹੋਏ ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਦੇ ਯਤਨਾਂ ਸਦਕਾ ਪੁਰਾਨੇ ਡੈਮਜ ਸੀਵਰੇਜ, ਮਸ਼ੀਨਰੀ ਨੂੰ ਬਦਲਨ ਹਿੱਤ ਅਤੇ ਨਵੇਂ ਐਸ.ਟੀ.ਪੀ ਦੀ ਉਸਾਰੀ ਹਿੱਤ 34.47 ਕਰੋੜ ਰੁਪਏ ਦੀ ਇੱਕ ਡੀ.ਪੀ.ਆਰ ਸਥਾਨਕ ਸਰਕਾਰ ਮੰਤਰੀ ਸ. ਇੰਦਰਬੀਰ ਸਿੰਘ ਨਿੱਜਰ ਅਤੇ ਸ. ਸੰਨੀ ਆਹਲੂਵਾਲੀਆ ਚੇਅਰਮੈਨ ਪੰਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵਲੋਂ ਪ੍ਰਵਾਨ ਕੀਤੀ ਗਈ ਹੈ। ਉਹਨਾਂ ਅੱਗੇੇ ਦੱਸਿਆ ਕਿ ਸੀਵਰੇਜ਼ ਦਾ ਇਹ ਕੰਮ ਪਹਿਲੇ ਫੇਜ ਵਿੱਚ ਫਾਜਿਲਕਾ ਰੋਡ ਦੇ ਕੁੱਝ ਹਿੱਸੇ ਦਾ ਅਤੇ ਵਾਰਡ ਨੰ 19, 25, 26, 27 ਦਾ ਮੇਨ ਸੀਵਰੇਜ ਬਦਲੇ ਜਾਣਗੇ। ਇਸ ਦੇ ਨਾਲ ਨਾਲ ਡੈਮਜ ਰਾਜਿੰਗ ਮੇਨ ਅਤੇ ਸਮੂਚੇ ਪਪਿੰਗ ਸਟੇਸ਼ਨਾ ਦੀ ਨਵੀ ਮਸ਼ੀਨਰੀ ਲਗਾ ਕੇ ਉੱਥੇ ਬਿਜਲੀ ਕੱਟ ਨੂੰ ਨਜਿੱਠਨ ਲਈ ਜਨਰੇਟਰਾਂ ਦਾ ਵੀ ਪ੍ਰਬੰਧ ਕੀਤਾ ਜਾਵੇ। ਪਹਿਲੇ ਫੇਜ ਤੇ 10 ਕਰੋੜ ਰੁਪਏ ਖਰਚਾ ਆਵੇਗਾ ਅਤੇ ਇਸ ਕੰਮ ਨੂੰ ਤਿੰਨ ਮਹੀਨੇ ਵਿੱਚ ਪੂਰਾ ਕੀਤੇ ਜਾਣ ਦੀ ਉਮੀਦ ਕੀਤੀ। ਕੈਬਨਿਟ ਮੰਤਰੀ ਨੇ ਆਪਣੇ ਦੌਰੇ ਦੌਰਾਨ ਇਹ ਵੀ ਐਲਾਨ ਕੀਤਾ ਕਿ ਮਲੋਟ-ਸ੍ਰੀ ਮੁਕਤਸਰ ਸਾਹਿਬ ਸੜਕ ਦਾ ਨਿਰਮਾਣ ਜਲਦੀ ਸ਼ੁਰੂ ਹੋ ਜਾਵੇਗਾ ਤਾਂ ਜੋ ਇਸ ਸੜਕ ਤੇ ਆਉਣ ਜਾਣ ਵਾਲਿਆ ਨੂੰ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿ਼ਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਜ਼ਸਨ ਬਰਾੜ, ਕਰਮਜੀਤ ਸ਼ਰਮਾ, ਰਮੇਸ਼ ਕੁਮਾਰ, ਸਤਿਗੁਰਦੇਵ ਪੱਪੀ, ਮਦਨ ਮੋਹਨ ਮੱਕੜ ਐਸ.ਡੀ.ਓ, ਹਰਜਿੰਦਰ ਸਿੰਘ, ਰਾਜਵੰਤ ਸਿੰਘ, ਲਖਵਿੰਦਰ ਸਿੰਘ ਅਤੇ ਪਤਵੰਤੇ ਵਿਅਕਤੀ ਮੌਜੂਦ ਸਨ।