ਐੱਸ. ਐੱਸ ਜੈਨ ਸਭਾ ਰਾਏਕੋਟ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ

ਰਾਏਕੋਟ (ਰਘਵੀਰ ਸਿੰਘ ਜੱਗਾ) : ਐੱਸ. ਐੱਸ ਜੈਨ ਸਭਾ ਰਾਏਕੋਟ ਵੱਲੋਂ ਲਾਇਨਜ਼ ਕਲੱਬ ,ਜੇਸੀਆਈ ਕਲੱਬ ,ਪ੍ਰੈੱਸ ਕਲੱਬ ਰਾਏਕੋਟ, ਸ੍ਰੀ ਰੂਪ ਸੇਵਾ ਸਮਿਤੀ ,ਸ਼੍ਰੀ ਮਹਾਵੀਰ ਜੈਨ ਯੁਵਕ ਮੰਡਲ (ਆਤਮ ਭਵਨ ) ਅਤੇ ਸ਼੍ਰੀ ਮਹਾਵੀਰ ਜੈਨ ਯੁਵਕ ਮੰਡਲ ਈਸਟ ਦੇ ਸਹਿਯੋਗ ਨਾਲ ਜੈਨ ਸਥਾਨਕ ਰਾਏਕੋਟ ਵਿਖੇ  ਜੈਨ ਸੰਤ ਸ੍ਰੀ ਪਿਯੂਸ਼ ਮੁਨੀ ਜੀ ,ਸ੍ਰੀ ਸਇਮੇਸ਼ ਮੁਨੀ ਜੀ ਅਤੇ ਸ੍ਰੀ ਅਭਿਨਵ ਮੁਨੀ ਜੀ ਮਹਾਰਾਜ ਦੀ ਅਗਵਾਈ ਹੇਠ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ।ਜੈਨ ਸਥਾਨਕ ਵਿਖੇ ਝੰਡਾ ਲਹਿਰਾਉਣ ਦੀ ਰਸਮ ਸ੍ਰੀ ਬ੍ਰਿਜ ਲਾਲ ,ਪ੍ਰਦੀਪ ਜੈਨ, ਡਾ.ਹਰੀਸ਼ ਜੈਨ ਵਰਧਮਾਨ ਹੋਮਿਓਪੈਥਿਕ ਕਲੀਨਿਕ ਵੱਲੋਂ ਅਦਾ ਕੀਤੀ ਗਈ। ਕੈਂਪ ਦਾ ਉਦਘਾਟਨ ਸਮਾਜ ਸੇਵੀ ਪ੍ਰਦੀਪ ਜੈਨ ਸਪੁੱਤਰ ਸੱਤਿਆ ਨਰਾਇਣ ਜੈਨ ਵੱਲੋਂ ਕੀਤਾ ਗਿਆ । ਲੰਗਰ ਦੀ ਸੇਵਾ ਵਿਨੋਦ ਜੈਨ ( ਰਾਜੂ) ਵੱਲੋਂ ਕੀਤੀ ਗਈ।  ਇਸ ਮੌਕੇ ਜੈਨ ਸੰਤ ਸ੍ਰੀ ਪਿਯੂਸ਼ ਮੁਨੀ ਜੀ ਨੇ ਕਿਹਾ  ਕਿ ਖੂਨਦਾਨ ਮਹਾਂਦਾਨ ਹੈ। ਅਸੀਂ ਆਪਣੇ ਖੂਨ ਦਾ ਇਕ ਇਕ ਕਤਰਾ ਦਾਨ ਦੇ ਕੇ  ਰੋਜ਼ਾਨਾ ਸਡ਼ਕ ਹਾਦਸਿਆਂ ਵਿੱਚ ਮੌਤ ਦੇ ਮੂੰਹ ਜਾ ਰਹੀਆਂ ਅਨਮੋਲ ਮਨੁੱਖੀ ਜਾਨਾਂ ਨੂੰ ਕੁਝ ਹੱਦ ਤਕ ਬਚਾ ਸਕਦੇ ਹਾਂ। ਉਨ੍ਹਾਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਖ਼ੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਸਮਾਜ ਦੀਆਂ ਸਮੂਹ ਸਮਾਜਸੇਵੀ ਜਥੇਬੰਦੀਆਂ ਵੱਲੋਂ ਕੀਤੇ ਗਏ ਇਸ ਨੇਕ ਉਪਰਾਲੇ ਦੀ ਸ਼ਲਾਘਾ ਕੀਤੀ।ਕੈਂਪ ਦੌਰਾਨ ਬਲੱਡ ਬੈਂਕ ਲੁਧਿਆਣਾ ਦੇ ਡਾਕਟਰਾਂ ਦੀ ਟੀਮ ਵੱਲੋਂ 123ਯੂਨਿਟ ਖੂਨ ਇਕੱਠਾ ਕੀਤਾ ਗਿਆ।ਖੂਨਦਾਨੀਆਂ ਨੂੰ ਐਸ .ਐਸ .ਜੈਨ ਸਭਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਐਸ ਐਸ ਜੈਨ ਸਭਾ ਦੇ ਪ੍ਰਧਾਨ ਲਲਿਤ ਜੈਨ, ਧਰਮਵੀਰ ਜੈਨ, ਡਾ. ਹਰੀਸ਼ ਜੈਨ , ਅਨਿਲ ਜੈਨ (ਭੋਲਾ ),ਰਿਸ਼ੀ ਜੈਨ,  ਲਾਇਨਜ਼ ਕਲੱਬ ਦੇ ਪ੍ਰਧਾਨ ਮੋਹਿਤ ਗੁਪਤਾ, ਸੁਭਾਸ਼ ਪਾਸੀ, ਲਾਇਨ ਕੇ .ਕੇ ਸ਼ਰਮਾ, ਮੀਨੂ ਜੈਨ 'ਐਡਵੋਕੇਟ ਬਲਵੰਤ ਰਾਏ , ਮੁਸਲਿਮ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਮੁਹੰਮਦ ਇਮਰਾਨ ਖ਼ਾਨ ,ਮੁਹੰਮਦ ਅਖਤਰ ਜੁਬੇਰੀ, ਜੇਸੀਆਈ ਦੇ ਪ੍ਰਧਾਨ ਸੁਸ਼ੀਲ ਕੁਮਾਰ, ਸੰਦੀਪ ਸਿੰਘ ਸੋਨੀ ਬਾਬਾ, ਪ੍ਰੈੱਸ ਕਲੱਬ  ਦੇ ਪ੍ਰਧਾਨ ਜਸਵੰਤ ਸਿੰਘ  ਸਿੱਧੂ ,ਡਾ. ਪ੍ਰਵੀਨ ਅਗਰਵਾਲ' ਅਮਿਤ ਪਾਸੀ, ਸੰਜੀਵ ਭੱਲਾ ,ਨਾਮਪ੍ਰੀਤ ਸਿੰਘ ਗੋਗੀ , ਸੁਨੀਲ ਵਰਮਾ, ਰਘਬੀਰ ਸਿੰਘ ਚੋਪੜਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ