ਕਰਜ਼ਾ, ਨਸ਼ਾ ਤੇ ਗੈਂਗਵਾਦ ਤੋਂ ਮੁੱਕਤ ਮੁੜ ਤੋਂ ਰੰਗਲਾ ਪੰਜਾਬ ਬਣਾਂਉਣਾਂ ਮੋਦੀ ਸਰਕਾਰ ਦਾ ਮੁੱਖ ਏਜੰਡਾ  :  ਸਪਰਾ 

  • ਮੋਦੀ ਦੀ ਸਰਕਾਰ ਤੇ ਰਵਨੀਤ ਬਿੱਟੂ ਨੂੰ ਮੰਤਰੀ ਬਣਾੳੁਣ ਤੇ ਭਾਜਪਾਈ ਹੋਏ ਬਾਗੋਬਾਗ  

ਰਾਏਕੋਟ, ਤੀਜੀ ਵਾਰ ਦੇਸ਼ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਭਾਈ ਮੋਦੀ ਦੀ ਅਗਵਾਈ ਵਿੱਚ ਐਂਨ ਡੀ ਏ ਸਰਕਾਰ ਤੇ ਰਵਨੀਤ ਸਿੰਘ ਬਿੱਟੂ ਦੇ ਰਾਜ ਮੰਤਰੀ ਬਣਾੳੁਣ ਦੀ ਖੁਸ਼ੀ ਵਿੱਚ ਭਾਜਪਾ ਦੇ ਦਫਤਰ ਵਿੱਚ ਇੱਕਠੇ ਹੋਏ ਸਾਥੀਆਂ ਨੂੰ ਸਬੋਧਨ ਕਰਦਿਆਂ ਸੀਨੀਅਰ ਭਾਜਪਾ ਆਗੂ ਲਖਵਿੰਦਰ ਸਿੰਘ ਸਪਰਾ ਨੇ ਕਿਹਾ ਕਿ ਪੰਜਾਬ ਨੂੰ ਕਰਜ਼ਾ, ਨਸ਼ਾ ਤੇ ਗੈਂਗਵਾਦ ਤੋਂ ਨਿਜਾਤ ਦਿਵਾ ਕੇ ਮੁੜ ਤੋਂ ਪੰਜਾਬ ਨੂੰ ਇੰਡਸਟਰੀਜ਼ ਹੱਬ ਬਣਾਉਦਿਆਂ ਹੋਏ ਰੁਜ਼ਗਾਰ ਮੁਹੈਈਆਂ ਕਰਵਾਉਂਣ ਵਾਲਾ ਖੁਸ਼ਹਾਲ ਅਤੇ ਕਿਸਾਨ ਤੇ ਮਜਦੂਰ ਦੇ ਜੀਵਨ ਨੂੰ ਬੇਫਿੱਕਰ, ਸਿਹਤਮੰਦ ਤੇ ਭਾਈਚਾਰਕ ਸਾਂਝ ਦੇ ਗਿੱਧੇ ਤੇ ਭੰਗੜੇ ਦੇ ਗੀਤ ਗਾਉਂਦਾ ਰੰਗਲਾ ਪੰਜਾਬ ਬਣਾਂਉਣਾਂ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਦੀ ਐਂਨ ਡੀ ਏ ਸਰਕਾਰ ਤੇ ਭਾਜਪਾ ਦਾ ਪਹਿਲ ਦੇ ਅਧਾਰ ਤੇ ਮੁੱਖ ਏਜੰਡਾ ਹੈ। ਸ੍ਰੀ ਸਪਰਾ ਜੀ ਨੇ ਕਿਹਾ ਕਿ ਪੰਜਾਬ 'ਚ ਹਿੰਸਾ ਅਤੇ ਅਪਰਾਧ ਦੇ ਅਜਿਹੇ ਹਾਲਾਤ ਬਣ ਗਏ ਹਨ ਕਿ ਬੇਰਹਿਮੀ ਨਾਲ ਨਿਤ ਦਿਨ ਕਤਲੋਗਾਰਤ, ਹੱਤਿਆ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਲੋਕਾਂ ਵਲੋਂ  ਸਰਕਾਰੀ ਸਤਾ ਤੇ ਪੁਲੀਸ ਪ੍ਰਸ਼ਾਸਨ ਨੂੰ ਦਰਕਿਨਾਰ ਕਰਕੇ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਮਨਮਰਜੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਜਿਸ ਨਾਲ ਸੂਬੇ ਵਿੱਚ ਡਰ, ਭੈਅ ਤੇ ਅਰਾਜਕਤਾ ਦਾ ਮਾਹੌਲ ਬਣਨ ਜਾ ਰਿਹਾ ਹੈ। ਸ੍ਰੀ ਸਪਰਾ ਜੀ ਨੇ ਕਿਹਾ ਕਿ ਪੰਜਾਬ ਦੇ ਹਾਲਾਤਾਂ ਦੇ ਮੱਦੇਨਜਰ ਸ੍ਰੀ ਨਰਿੰਦਰ ਭਾਈ ਮੋਦੀ, ਸ੍ਰੀ ਅਮਿਤ ਸ਼ਾਹ ਤੇ ਜੇ ਪੀ ਨੱਢਾ ਨੇ ਰਵਨੀਤ ਸਿੰਘ ਬਿੱਟੂ ਨੂੰ ਸਰਕਾਰ ਵਿੱਚ ਪੰਜਾਬ ਦੀ ਨੁਮਾਇੰਦਗੀ ਦੇ ਕੇ ਪੰਜਾਬ ਦੇ ਮਸਲਿਆਂ ਦਾ ਹੱਲ ਕਰਵਾ ਕੇ ਡਰ ਭੈਅ ਤੋਂ ਮੁੱਕਤ ਮਾਹੌਲ ਸਿਰਜਿਆ ਜਾਵੇਗਾ। ਇਸ ਮੌਕੇ ਮਹੰਤ ਰਾਜਪਾਲ ਦਾਸ ਸਰਕਲ ਪ੍ਰਧਾਨ ਸ਼ਹਿਰੀ ਰਾਏਕੋਟ, ਕਪਿਲ ਗਰਗ ਸੂਬਾ ਸਕੱਤਰ ਵਪਾਰ ਵਿੰਗ ਭਾਜਪਾ ਪੰਜਾਬ, ਸੁੰਦਰ ਲਾਲ ਜਿਲਾ ਸਕੱਤਰ ਭਾਜਪਾ, ਮਨਜੀਤ ਬਾਜਵਾ ਅਤੇ ਅਸ਼ੋਕ ਕਨੋਜੀਆ ਜਨਰਲ ਸਕੱਤਰ ਰਾਏਕੋਟ, ਅਰਵਿੰਦ ਕੁਮਾਰ ਮੀਤ ਪ੍ਰਧਾਨ, ਜਗਜੀਤ ਬੰਗੜ, ਮਨੋਜ ਜੈਨ, ਮਹਿੰਦਰ ਪਾਲ ਜੈਨ ਕੈਸ਼ੀਅਰ, ਅਜੈ ਗੁਪਤਾ, ਗਗਨਦੀਪ ਲਾਲਕਾ , ਪ੍ਰਿੰਸ ਡੋਰਾ, ਪ੍ਰਧਾਨ ਮਹਿਲਾ ਮੋਰਚਾ, ਊਸ਼ਾ ਪਾਸੀ, ਵੀਨਾ ਜੈਨ ਸਾਬਕਾ ਕੌਂਸਲਰ ਆਦਿ ਹਾਜਰ ਸਨ।